ਬਜਟ 2019 : ਅਰਸ਼ਸ਼ਾਸਤਰੀਆਂ ਤੇ ਬੈਂਕ ਅਧਿਕਾਰੀਆਂ ਨੂੰ ਮਿਲਣਗੇ ਵਿੱਤੀ ਮੰਤਰੀ ਨੀਰਮਲਾ ਸੀਤਾਰਮਣ

06/10/2019 9:51:54 AM

ਨਵੀਂ ਦਿੱਲੀ — ਮੋਦੀ ਸਰਕਾਰ ਦੀ ਦੂਜੀ ਪਾਰੀ ਦਾ ਪਹਿਲਾ ਆਮ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਣ 5 ਜੁਲਾਈ ਨੂੰ ਪੇਸ਼ ਕਰਨਗੇ। ਇਸ ਬਜਟ ਨੂੰ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ 11 ਤੋਂ 23 ਜੂਨ ਵਿਚਕਾਰ ਸਲਾਹ ਪ੍ਰਕਿਰਿਆ ਸ਼ੁਰੂ ਕਰਨ ਵਾਲੇ ਹਨ। ਇਸ ਦੇ ਤਹਿਤ ਵਿੱਤ ਮੰਤਰੀ ਬੈਂਕ ਅਧਿਕਾਰੀਆਂ, ਵਿੱਤੀ ਸੰਸਥਾਵਾਂ ਅਤੇ ਉਦਯੋਗ ਮੰਡਲ ਨਾਲ ਮੁਲਾਕਾਤ ਕਰਨਗੇ। 11 ਜੂਨ ਨੂੰ ਪ੍ਰਮੁੱਖ ਉਦਯੋਗ ਮੰਡਲ ਦੀ ਬੈਠਕ ਵਿਚ ਸੀ.ਆਈ.ਆਈ., ਫਿੱਕੀ, ਐਸੋਚੈਮ ਸਮੇਤ ਹੋਰ ਲੋਕਾਂ ਦੇ ਬੈਠਕ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਮਾਲ ਸਕੱਤਰ ਅਜੇ ਭੂਸ਼ਣ ਪਾਂਡੇ ਪਹਿਲਾਂ ਹੀ ਉਦਯੋਗ ਮੰਡਲ ਨਾਲ ਮੁਲਾਕਾਤ ਕਰ ਚੁੱਕੇ ਹਨ। 
ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਕੋਲੋਂ ਸੁਝਾਅ ਮੰਗੇ ਹਨ। 20 ਜੂਨ ਨੂੰ ਜੀ.ਐਸ.ਟੀ. ਕੌਂਸਲ ਦੀ ਹੋਣ ਵਾਲੀ ਬੈਠਕ 'ਚ ਸੂਬਿਆਂ ਦੇ ਮੁੱਖ ਮੰਤਰੀ ਆਪਣਾ ਸੁਝਾਅ ਦੇ ਸਕਦੇ ਹਨ।

ਜਨਤਾ ਦੀ ਰਾਏ
ਮੋਦੀ ਸਰਕਾਰ ਇਸ ਵਾਰ ਬਜਟ 'ਚ ਆਮ ਜਨਤਾ ਦੀ ਸਲਾਹ ਲੈਣਾ ਚਾਹੁੰਦੇ ਹਨ। ਸੂਤਰਾਂ ਮੁਤਾਬਕ ਇਸ ਵਾਰ ਵੀ ਆਮ ਜਨਤਾ 20 ਜੂਨ ਤੱਕ mygov.in ਪੋਰਟਲ 'ਤੇ ਆਪਣੀ ਰਾਏ ਦੇ ਸਕਦੇ ਹਨ। 

ਬਜਟ ਟੀਮ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਬਜਟ ਟੀਮ 'ਚ ਵਿੱਤ ਮੰਤਰੀ ਅਨੁਰਾਗ ਠਾਕੁਰ ਅਤੇ ਮੁੱਖ ਆਰਥਿਕ ਸਲਾਹਕਾਰ ਕੇ.ਸੁਬਰਾਮਨਿਅਨ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਦੀ ਅਗਵਾਈ 'ਚ ਅਧਿਕਾਰੀਆਂ ਦੀ ਪੂਰੀ ਟੀਮ ਵੀ ਬਜਟ ਬਣਾਉਣ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ 'ਚ ਖਰਚਾ ਸਕੱਤਰ ਗਿਰੀਸ਼ ਚੰਦਰ ਮੁਰਮੂ, ਮਾਲ ਸਕੱਤਰ ਅਜੈ ਭੂਸ਼ਣ ਪਾਂਡੇ, ਡੀ.ਆਈ.ਪੀ.ਐਮ. ਸਕੱਤਰ ਅਤਾਨੁ ਚਕਰਵਰਤੀ ਅਤੇ ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਸ਼ਾਮਲ ਹਨ।

ਬਜਟ ਦਾ ਮੁੱਦਾ
ਨਿਰਮਲਾ ਸੀਤਾਰਮਣ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰੇਗੀ। ਇਸ ਵਿਚ ਸੁਸਤ ਪਈ ਅਰਥਵਿਵਸਥਾ, ਰੋਜ਼ਗਾਰ, ਨਿੱਜੀ ਨਿਵੇਸ਼, ਖੇਤੀਬਾੜੀ ਸੰਕਟ, ਐਨ.ਪੀ.ਏ., NBFC ਦੀਆਂ ਚੁਣੌਤੀਆਂ, ਅਜਿਹੇ ਕਈ ਮੁੱਦਿਆਂ ਨਾਲ ਨਜਿੱਠਣ ਦੀ ਚੁਣੌਤੀ ਰਹੇਗੀ।

ਸੰਸਦੀ ਸੈਸ਼ਨ
17ਵੀਂ ਲੋਕ ਸਭਾ ਦਾ ਪਹਿਲਾ ਸੰਸਦੀ ਸੈਸ਼ਨ 17 ਜੁਲਾਈ ਤੋਂ 26 ਜੁਲਾਈ ਤੱਕ ਚੱਲੇਗਾ। ਪਰੰਪਰਾ ਦੇ ਮੁਤਾਬਕ 4 ਜੁਲਾਈ ਨੂੰ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ। ਇਸ ਦੇ ਅਗਲੇ ਦਿਨ 5 ਜੁਲਾਈ ਨੂੰ ਬਜਟ ਪੇਸ਼ ਕੀਤਾ ਜਾਵੇਗਾ।
 


Related News