ਬਜਟ ''ਚ ਕੀਤੇ ਗਏ ਹੱਲਾਂ ਨਾਲ ਨਿਵੇਸ਼ ਨੂੰ ਮਿਲੇਗੀ ਗਤੀ : ਸੀਤਾਰਮਣ

07/12/2019 3:34:39 PM

ਨਵੀਂ ਦਿੱਲੀ—ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਜਟ 'ਚ ਫਿਸਕਲ ਮਜ਼ਬੂਤੀ ਦੇ ਟੀਚਿਆਂ ਨਾਲ ਸਮਝੌਤਾ ਕੀਤੇ ਬਿਨ੍ਹਾਂ ਨਿਵੇਸ਼ ਵਧਾਉਣ ਦੀ ਪੂਰੀ ਯੋਜਨਾ ਦੇ ਨਾਲ ਵਿਕਾਸ ਦੀ ਵੱਡੀ ਤਸਵੀਰ ਪੇਸ਼ ਕੀਤੀ ਗਈ ਹੈ। ਵਿੱਤੀ ਸਾਲ 2019-20 ਦੇ ਬਜਟ 'ਤੇ ਰਾਜਸਭਾ 'ਚ ਚਰਚਾ ਦਾ ਜਵਾਬ ਦਿੰਦੇ ਹੋਏ ਸੀਤਾਰਮਣ ਨੇ ਕਿਹਾ ਕਿ ਅਗਲੇ 10 ਸਾਲ ਲਈ ਵਿਆਪਕ ਕਦਮਾਂ ਦਾ ਉਲੇਖ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਮਧਿਅਮ ਸਮੇਂ ਦਾ ਟੀਚਾ ਦੇਸ਼ ਨੂੰ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣਾ ਹੈ। ਵਿੱਤ ਮੰਤਰੀ ਨੇ ਕਿਹਾ ਕਿ 5,000 ਅਰਬ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਬਿਨਾਂ ਯੋਜਨਾ ਦੇ ਨਹੀਂ ਹੈ। ਉਨ੍ਹਾਂ ਨੇ ਬਜਟ 'ਚ ਪ੍ਰਸਤਾਵਿਤ ਹੱਲਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ ਨੂੰ ਗਤੀ ਦੇਣ ਲਈ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਨਿਯਮਾਂ ਨੂੰ ਹੋਰ ਉਦਾਰ ਬਣਾਇਆ ਗਿਆ, 400 ਕਰੋੜ ਰੁਪਏ ਤੱਕ ਦੇ ਕਾਰੋਬਾਰ ਵਾਲੀਆਂ ਕੰਪਨੀਆਂ ਦੇ ਲਈ ਕਾਰਪੋਰੇਟ ਟੈਕਸ ਦੀ ਦਰ ਘਟ ਕੀਤੀ ਗਈ, ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਨ ਲਈ ਕਦਮ ਚੁੱਕੇ ਗਏ ਹਨ। ਸੀਤਾਰਮਣ ਨੇ ਕਿਹਾ ਕਿ ਸਰਕਾਰ ਨੇ ਬੁਨਿਆਦੀ ਢਾਂਚਾ ਖੇਤਰ 'ਚ ਅਗਲੇ ਪੰਜ ਸਾਲ 'ਚ 100 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਰੱਖਿਆ ਹੈ। ਬਜਟ 'ਚ ਨਿਵੇਸ਼ ਨੂੰ ਵਧਾਉਣ ਦੇ ਲਈ ਮਜ਼ਬੂਤ ਪ੍ਰਤੀਬੱਧਤਾ ਦਿਖਾਈ ਦਿੰਦੀ ਹੈ। ਲੋਕਸਭਾ 'ਚ ਪੰਜ ਜੁਲਾਈ ਨੂੰ ਪੇਸ਼ ਬਜਟ 'ਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ 2019-20 'ਚ ਸ਼ੁੱਧ ਰਾਜਸਵ ਦੇ ਰੂਪ 'ਚ 16.49 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ। ਇਹ ਪੂਰਵ ਵਿੱਤੀ ਸਾਲ ਦੇ ਮੁਕਾਬਲੇ 11.13 ਫੀਸਦੀ ਜ਼ਿਆਦਾ ਹੈ।


Aarti dhillon

Content Editor

Related News