BSNL ਲਿਆਈ ਸ਼ਾਨਦਾਰ ਪਲਾਨਜ਼, ਫ੍ਰੀ ’ਚ ਦੇਖ ਸਕੋਗੇ TV

Monday, Mar 16, 2020 - 12:51 PM (IST)

BSNL ਲਿਆਈ ਸ਼ਾਨਦਾਰ ਪਲਾਨਜ਼, ਫ੍ਰੀ ’ਚ ਦੇਖ ਸਕੋਗੇ TV

ਗੈਜੇਟ ਡੈਸਕ– ਜ਼ਿਆਦਾਤਰ ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਆਪਣੇ ਗਾਹਕਾਂ ਨੂੰ OTT ਕੰਟੈਂਟ ਦੀ ਸੁਵਿਧਾ ਦੇ ਰਹੇ ਹਨ। ਰਿਲਾਇੰਸ ਜਿਓ ਦੇ Jio TV ਦੀ ਤਰ੍ਹਾਂ ਵੋਡਾਫੋਨ ਆਪਣੇ ਗਾਹਕਾਂ ਲਈ ‘ਵੋਡਾਫੋਨ ਪਲੇਅ’ ਅਤੇ ਏਅਰਟੈੱਲ ਆਪਣੇ ਗਾਹਕਾਂ ਲਈ ‘ਏਅਰਟੈੱਲ ਐਕਸਟਰੀਮ’ ਲੈ ਕੇ ਆਈ ਸੀ। ਹੁਣ ਇਸ ਰੇਸ ’ਚ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਵੀ ਸ਼ਾਮਲ ਹੋ ਗਈ ਹੈ। ਬੀ.ਐੱਸ.ਐੱਨ.ਐੱਲ. ਨੇ ਕੁਝ ਹਫਤੇ ਪਹਿਲਾਂ BSNL TV ਸਰਵਿਸ ਨੂੰ ਲਾਂਚ ਕਰ ਦਿੱਤਾ ਹੈ। ਹੁਣ ਬੀ.ਐੱਸ.ਐੱਨ.ਐੱਲ. ਦੇ ਪ੍ਰੀਪੇਡ ਗਾਹਕ ਵੀ BSNL TV ਐਪ ਰਾਹੀਂ ਅਨਲਿਮਟਿਡ ਮੂਵੀਜ਼ ਦਾ ਮਜ਼ਾ ਲੈ ਸਕਣਗੇ।

ਦੱਸ ਦੇਈਏ ਕਿ ਰਿਲਾਇੰਸ ਜਿਓ ਪਹਿਲੀ ਕੰਪਨੀ ਸੀ ਜਿਸ ਨੇ OTT ਸਰਵਿਸ (ਆਨਲਾਈਨ ਸਟਰੀਮਿੰਗ ਸਰਵਿਸ) ਦੀ ਸ਼ੁਰੂਆਤ ਕੀਤੀ ਸੀ। ਜਿਓ ਦੇ ‘ਜਿਓ ਟੀਵੀ’ ਐਪ ’ਚ 670 ਤੋਂ ਜ਼ਿਆਦਾ ਲਾਈਵ ਟੀਵੀ ਚੈਨਲਜ਼ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਜਿਓ ਆਪਣੇ ਗਾਹਕਾਂ ਨੂੰ ਜਿਓ ਸਿਨੇਮਾ ਵੀ ਆਫਰ ਕਰਦੀ ਹੈ, ਜਿਸ ਵਿਚ ਢੇਰਾਂ ਮੂਵੀਜ਼ ਅਤੇ ਸ਼ੋਅ ਉਪਲੱਬਧ ਹਨ। 

PunjabKesari

BSNL ਦੇ ਇਨ੍ਹਾਂ ਪ੍ਰੀਪੇਡ ਪਲਾਨਜ਼ ’ਤੇ ਫ੍ਰੀ ਟੀਵੀ ਦੀ ਸੁਵਿਧਾ
ਬੀ.ਐੱਸ.ਐੱਨ.ਐੱਲ. ਦਾ ਟੀਵੀ ਐਪ ਫਿਲਹਾਲ ਪ੍ਰੀਪੇਡ ਗਾਹਕਾਂ ਲਈ ਹੀ ਉਪਲੱਬਧ ਹੈ। ਕੰਪਨੀ ਨੇ ਪੋਸਟਪੇਡ ਗਾਹਕਾਂ ਨੂੰ ਇਹ ਸੁਵਿਧਾ ਕਿਉਂ ਨਹੀਂ ਦਿੱਤੀ ਇਸ ਬਾਰੇ ਕਿਸੇ ਤਰ੍ਹਾਂ ਦਾ ਕਾਰਨ ਨਹੀਂ ਦੱਸਿਆ। ਜਿਨ੍ਹਾਂ ਪਲਾਨਜ਼ ਦੇ ਨਾਲ ਫ੍ਰੀ BSNL TV ਦੀ ਸੁਵਿਧਾ ਮਿਲੇਗੀ ਉਨ੍ਹਾਂ ’ਚ STV 97, STV 365, STV 399, STV 997, STV 998 ਅਤੇ STV 1999 ਸ਼ਾਮਲ ਹਨ। 

ਇੰਝ ਕੰਮ ਕਰੇਗੀ BSNL TV ਐਪ
BSNL TV ਐਪ ਹਿੰਦੀ, ਪੰਜਾਬੀ, ਹਰਿਆਣਵੀ, ਉੜੀਆ, ਭੋਜਪੁਰੀ ਅਤੇ ਬੰਗਾਲੀ ਸਮੇਤ ਕਈ ਖੇਤਰੀ ਭਾਸ਼ਾਵਾਂ ’ਚ ਕੰਟੈਂਟ ਦੇਖਣ ਦੀ ਸੁਵਿਧਾ ਦਿੰਦੀ ਹੈ। ਫਿਲਹਾਲ ਐਪ ’ਚ ਅੰਗਰੇਜੀ ਭਾਸ਼ਾ ਦਾ ਕੰਟੈਂਟ ਉਪਲੱਬਧ ਨਹੀਂ ਹੈ। ਇਸ ਤੋਂ ਇਲਾਵਾ ਇਸ ’ਤੇ ਅਜੇ ਲਾਈਵ ਟੀਵੀ ਦੇਖਣ ਦੀ ਸੁਵਿਧਾ ਵੀ ਉਪਲੱਬਧ ਨਹੀਂ ਹੈ। ਇਸ ਐਪ ਦਾ ਸਾਈਜ਼ 2.1 ਐੱਮ.ਬੀ. ਹੈ, ਜਿਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। 

ਡਾਊਨਲੋਡ ਕਰਨ ਤੋਂ ਬਾਅਦ ਜੇਕਰ ਤੁਸੀਂ ਉਪਰ ਦੱਸੇ ਗਏ ਪਲਾਨ ’ਚੋਂ ਕੋਈ ਇਕ ਲਿਆ ਹੋਇਆ ਹੈ ਤਾਂ ਤੁਹਾਨੂੰ ਐਪ ’ਚ ਲਾਗ-ਇਨ ਕਰਨ ਲਈ ਇਕ ਯੂਜ਼ਰਨੇਸ ਅਤੇ OTP ਮਿਲ ਜਾਵੇਗਾ। ਲਾਗ-ਇਨ ਕਰਨ ਤੋਂ ਬਾਅਦ ਆਪਣੀ ਪਸੰਦ ਦੀ ਭਾਸ਼ਾ ਚੁਣੋ ਅਤੇ ਮੁਫਤ ’ਚ ਆਨਲਾਈਨ ਕੰਟੈਂਟ ਦੇਖੋ। 

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, ਰੋਜ਼ 3GB ਡਾਟਾ ਨਾਲ ਮਿਲੇਗੀ ਅਨਲਿਮਟਿਡ ਕਾਲਿੰਗ

ਇਹ ਵੀ ਪੜ੍ਹੋ– Voda-Idea ਦੇ 2 ਧਾਂਸੂ ਪਲਾਨ, ਫ੍ਰੀ ਕਾਲਿੰਗ ਨਾਲ ਮਿਲੇਗਾ 8GB ਤਕ ਡਾਟਾ


Related News