ਖੁਸ਼ਖਬਰੀ: BSNL ਗਾਹਕਾਂ ਨੂੰ 31 ਮਈ ਤਕ ਹਰ ਕਾਲ 'ਤੇ ਮਿਲੇਗਾ ਕੈਸ਼ਬੈਕ

Tuesday, May 19, 2020 - 11:55 AM (IST)

ਖੁਸ਼ਖਬਰੀ: BSNL ਗਾਹਕਾਂ ਨੂੰ 31 ਮਈ ਤਕ ਹਰ ਕਾਲ 'ਤੇ ਮਿਲੇਗਾ ਕੈਸ਼ਬੈਕ

ਗੈਜੇਟ ਡੈਸਕ— ਬੀ.ਐੱਸ.ਐੱਨ.ਐੱਲ. ਗਾਹਕਾਂ ਲਈ ਚੰਗੀ ਖਬਰ ਹੈ। ਕੰਪਨੀ ਨੇ ਆਪਣੇ 6 ਪੈਸੇ ਕੈਸ਼ਬੈਕ ਆਫਰ ਦੀ ਮਿਆਦ ਨੂੰ 31 ਮਈ ਯਾਨੀ ਕਿ ਲਾਕਡਾਊਨ 4.0 ਦੇ ਆਖਰੀ ਦਿਨ ਤਕ ਲਈ ਵਧਾ ਦਿੱਤਾ ਹੈ। ਲੈਂਡਲਾਈਨ ਗਾਹਕਾਂ ਲਈ ਕੰਪਨੀ ਨੇ ਇਸ ਆਫਰ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ। ਇਸ ਆਫਰ ਤਹਿਤ ਗਾਹਕਾਂ ਨੂੰ ਵਾਈਸ ਕਾਲ ਦੇ ਬਦਲੇ 6 ਪੈਸੇ ਦਾ ਫਾਇਦਾ ਹੁੰਦਾ ਹੈ। ਤਾਂ ਆਓ ਵਿਸਤਾਰ ਨਾਲ ਜਾਣਦੇ ਹਾਂ ਕੀ ਹੈ ਇਹ ਆਫਰ ਅਤੇ ਕਿਵੇਂ ਇਸ ਨੂੰ ਐਕਟਿਵ ਕਰਵਾਇਆ ਜਾ ਸਕਦਾ ਹੈ। 

ਇੰਝ ਐਕਟਿਵ ਕਰੋ ਆਫਰ
ਇਸ ਆਫਰ ਤਹਿਤ ਉਨ੍ਹਾਂ ਗਾਹਕਾਂ ਨੂੰ 6 ਪੈਸੇ ਕੈਸ਼ਬੈਕ ਮਿਲ ਰਿਹਾ ਹੈ ਜੋ ਪੰਜ ਮਿੰਟ ਤੋਂ ਜ਼ਿਆਦਾ ਦੀ ਲੈਂਡਲਾਈਨ ਕਾਲ ਕਰਨਗੇ। 6 ਪੈਸੇ ਕੈਸ਼ਬੈਕ ਆਫਰ ਨੂੰ ਐਕਟਿਵੇਟ ਕਰਨ ਲਈ @13“ ੬ paisa' ਲਿਖ ਕੇ 9478053334 'ਤੇ ਟੈਕਸਟ ਮੈਸੇਜ ਸੈਂਡ ਕਰਨਾ ਹੋਵੇਗਾ। ਇਹ ਕੈਸ਼ਬੈਕ ਆਫਰ ਬੀ.ਐੱਸ.ਐੱਨ.ਐੱਲ. ਵਾਇਰਲਾਈਨ, ਬ੍ਰਾਡਬੈਂਡ ਅਤੇ ਫਾਈਬਰ-ਟੂ-ਦਿ-ਹੋਮ ਸਬਸਕ੍ਰਾਈਬਰਜ਼ ਲਈ ਵੀ ਉਪਲੱਬਧ ਹੈ। 

ਟਵਿਟਰ ਹੈਂਡਲ ਰਾਹੀਂ ਦਿੱਤੀ ਜਾਣਕਾਰੀ
ਇਸ ਆਫਰ ਬਾਰੇ ਗਾਹਕਾਂ ਨੂੰ ਬੀ.ਐੱਸ.ਐੱਨ.ਐੱਲ. ਤਮਿਲਨਾਡੂ ਦੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਜਾਣਕਾਰੀ ਦਿੱਤੀ ਗਈ। ਇਸ ਆਫਰ ਨੂੰ ਬੀ.ਐੱਸ.ਐੱਨ.ਐੱਲ. ਨੇ ਪਿਛਲੇ ਸਾਲ ਨਵੰਬਰ 'ਚ ਲਾਂਚ ਕੀਤਾ ਸੀ। ਕੰਪਨੀ ਨੇ ਇਹ ਆਫਰ ਉਦੋਂ ਪੇਸ਼ ਕੀਤਾ ਸੀ ਜਦੋਂ ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਕੋਲੋਂ ਦੂਜੇ ਨੈੱਟਵਰਕਜ਼ 'ਤੇ ਕੀਤੀ ਜਾਣ ਵਾਲੀ ਕਾਲ ਦੇ ਬਦਲੇ ਪ੍ਰਤੀ ਮਿੰਟ 6 ਪੈਸੇ ਲੈਣੇ ਸ਼ੁਰੂ ਕੀਤੇ ਸਨ। 



ਰੀਚਾਰਜ ਅਮਾਊਂਟ 'ਤੇ 4 ਫੀਸਦੀ ਦੀ ਛੋਟ
ਬੀ.ਐੱਸ.ਐੱਨ.ਐੱਲ. ਦੇ ਇਸ ਕੈਸ਼ਬੈਕ ਆਫਰ ਨੂੰ ਗਾਹਕਾਂ ਦਾ ਕਾਫੀ ਚੰਗਾ ਰਿਸਪਾਂਸ ਮਿਲਿਆ ਹੈ ਅਤੇ ਕੰਪਨੀ ਇਸ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਐਕਸਟੈਂਡ ਕਰ ਚੁੱਕੀ ਹੈ। ਉਥੇ ਹੀ ਦੂਜੇ ਪਾਸੇ ਲਾਕਡਾਊਨ 'ਚ ਗਾਹਕਾਂ ਦੀ ਮਦਦ ਕਰਨ ਲਈ ਕੰਪਨੀ ਨੇ ਰੀਚਾਰਜ ਅਮਾਊਂਟ 'ਤੇ 4 ਫੀਸਦੀ ਦੀ ਛੋਟ ਵੀ ਦੇਣ ਦਾ ਐਲਾਨ ਕੀਤਾ ਹੈ। ਇਸ ਛੋਟ ਦਾ ਲਾਭ ਉਨ੍ਹਾਂ ਗਾਹਕਾਂ ਨੂੰ ਮਿਲੇਗਾ ਜੋ ਦੂਜੇ ਬੀ.ਐੱਸ.ਐੱਨ.ਐੱਲ. ਅਕਾਊਂਟ ਨੂੰ ਰੀਚਾਰਜ ਕਰਦੇ ਹਨ।


author

Rakesh

Content Editor

Related News