BSNL ਦਾ ਘਾਟਾ ਅਪ੍ਰੈਲ-ਦਸੰਬਰ ''ਚ 2.5 ਗੁਣਾ ਤੋਂ ਜ਼ਿਆਦਾ ਵਧ ਕੇ 39,000 ਕਰੋੜ ਹੋਇਆ
Saturday, Mar 07, 2020 - 10:49 AM (IST)
ਨਵੀਂ ਦਿੱਲੀ—ਸੰਚਾਰ ਸੂਬਾ ਮੰਤਰੀ ਸੰਜੇ ਧੋਤਰੇ ਨੇ ਸੰਸਦ ਨੂੰ ਸੂਚਿਤ ਕੀਤਾ ਕਿ ਸਰਕਾਰੀ ਅਗਵਾਈ ਵਾਲੀ ਦੂਰਸੰਚਾਰ ਕੰਪਨੀ ਬੀ.ਐੱਸ.ਐੱਨ.ਐੱਲ. ਦਾ ਘਾਟਾ ਸਾਲ 2019 'ਚ ਅਪ੍ਰੈਲ-ਦਸੰਬਰ ਦੀ ਮਿਆਦ 'ਚ 2.5 ਗੁਣਾ ਵਧ ਕੇ 39,089 ਕਰੋੜ ਰੁਪਏ ਹੋ ਗਿਆ ਹੈ | ਜਨਤਕ ਖੇਤਰ ਦੀ ਇਸ ਦੂਰਸੰਚਾਰ ਕੰਪਨੀ ਨੂੰ ਪਿਛਲੇ ਵਿੱਤੀ ਸਾਲ 2018-19 'ਚ 14,904 ਕਰੋੜ ਰੁਪਏ ਦਾ ਘਾਟਾ ਹੋਇਆ ਸੀ | ਧੋਤਰੇ ਨੇ ਵੀਰਵਾਰ ਨੂੰ ਰਾਜ ਸਭਾ 'ਚ ਇਕ ਪ੍ਰਸ਼ਨ ਦੇ ਉੱਤਰ 'ਚ ਲਿਖਿਆ ਕਿ ਬੀ.ਐੱਸ.ਐੱਨ.ਐੱਲ. ਨੇ ਸੂਚਿਤ ਕੀਤਾ ਹੈ ਕਿ ਚਾਲੂ ਵਿੱਤੀ ਸਾਲ ਭਾਵ 2019-20 (31 ਦਸੰਬਰ 2019 ਤੱਕ) 'ਚ ਉਸ ਦੇ ਸੰਚਿਤ ਰਿਟਾਇਰਮੈਂਟ ਦੀ ਯੋਜਨਾ ਸਮੇਤ ਘਾਟੇ 'ਚ ਚੱਲਣ ਵਾਲੇ ਬੀ.ਐੱਸ.ਐੱਨ.ਐੱਲ. ਅਤੇ ਐੱਮ.ਟੀ.ਐੱਨ.ਐੱਲ. ਨੂੰ ਮੁੜ ਸੁਰਜੀਤ ਪੈਕੇਜ ਦੇ ਰੂਪ 'ਚ 68,751 ਕਰੋੜ ਰੁਪਏ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਸੀ |