BSNL ਦੀ ਨਵੀਂ ਸ਼ੁਰੂਆਤ! ਬਦਲ ਦਿੱਤਾ ਲੋਗੋ ਤੇ ਸਲੋਗਨ, ਲਾਂਚ ਕੀਤੀਆਂ 7 ਨਵੀਆਂ ਸੇਵਾਵਾਂ

Wednesday, Oct 23, 2024 - 05:02 AM (IST)

BSNL ਦੀ ਨਵੀਂ ਸ਼ੁਰੂਆਤ! ਬਦਲ ਦਿੱਤਾ ਲੋਗੋ ਤੇ ਸਲੋਗਨ, ਲਾਂਚ ਕੀਤੀਆਂ 7 ਨਵੀਆਂ ਸੇਵਾਵਾਂ

ਨਵੀਂ ਦਿੱਲੀ — BSNL ਨੇ ਆਪਣੀ ਸੇਵਾ ਨੂੰ ਅਪਗ੍ਰੇਡ ਕਰਨ ਦੀ ਦਿਸ਼ਾ 'ਚ ਪਹਿਲਾ ਕਦਮ ਚੁੱਕਿਆ ਹੈ। ਸਰਕਾਰੀ ਟੈਲੀਕਾਮ ਕੰਪਨੀ ਜਲਦ ਹੀ ਵਪਾਰਕ ਤੌਰ 'ਤੇ 4ਜੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਅਗਲੇ ਸਾਲ ਜੂਨ 'ਚ 5ਜੀ ਸੇਵਾ ਦਾ ਐਲਾਨ ਵੀ ਕਰ ਸਕਦੀ ਹੈ। BSNL ਨੇ ਹਾਲ ਹੀ ਵਿੱਚ ਆਯੋਜਿਤ ਇੰਡੀਆ ਮੋਬਾਈਲ ਕਾਂਗਰਸ (IMC) ਵਿੱਚ ਆਪਣੀਆਂ ਆਉਣ ਵਾਲੀਆਂ ਬਹੁਤ ਸਾਰੀਆਂ ਸੇਵਾਵਾਂ ਦਾ ਪ੍ਰਦਰਸ਼ਨ ਕੀਤਾ ਸੀ। ਕੰਪਨੀ ਨੇ ਦਿੱਲੀ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਆਪਣਾ ਨਵਾਂ ਲੋਗੋ ਅਤੇ ਸਲੋਗਨ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ 7 ਨਵੀਆਂ ਸੇਵਾਵਾਂ ਵੀ ਪੇਸ਼ ਕੀਤੀਆਂ ਹਨ।

BSNL ਦਾ ਨਵਾਂ ਲੋਗੋ
BSNL ਨੇ ਸਾਲ 2000 ਤੋਂ ਬਾਅਦ ਆਪਣਾ ਲੋਗੋ ਬਦਲਿਆ ਹੈ। ਨਾਲ ਹੀ, ਹੁਣ ਆਪਣੇ ਸਲੋਗਨ ਨੂੰ ਵੀ ਬਦਲ ਦਿੱਤਾ ਗਿਆ ਹੈ। ਬੀ.ਐਸ.ਐਨ.ਐਲ. ਦੇ ਲੋਗੋ ਵਿੱਚ ਪਹਿਲਾਂ ਨੀਲੇ ਅਤੇ ਲਾਲ ਤੀਰ ਹੁੰਦੇ ਸਨ, ਜਿਸ ਨੂੰ ਹੁਣ ਚਿੱਟੇ ਅਤੇ ਹਰੇ ਵਿੱਚ ਬਦਲ ਦਿੱਤਾ ਗਿਆ ਹੈ। ਜਦੋਂ ਕਿ ਪਹਿਲਾਂ ਲੋਗੋ ਵਿੱਚ ਸਲੇਟੀ ਰੰਗ ਦਾ ਗੋਲਾ ਸੀ, ਜਿਸ ਨੂੰ ਹੁਣ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਲੋਗੋ ਦਾ ਡਿਜ਼ਾਈਨ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ। ਵਿਚਕਾਰਲੇ ਚੱਕਰ ਦਾ ਰੰਗ ਬਦਲ ਕੇ ਭਗਵਾ ਕਰ ਦਿੱਤਾ ਗਿਆ ਹੈ। ਨਾਲ ਹੀ, ਚੱਕਰ ਵਿੱਚ ਭਾਰਤ ਦਾ ਨਕਸ਼ਾ ਦਿਖਾਈ ਦੇਵੇਗਾ।

ਸਰਕਾਰ ਨੇ BSNL ਦੇ ਨਵੇਂ ਲੋਗੋ ਵਿੱਚ ਭਾਰਤੀ ਝੰਡੇ ਦੇ ਤਿੰਨੋਂ ਰੰਗਾਂ ਦੀ ਵਰਤੋਂ ਕੀਤੀ ਹੈ। BSNL ਨੇ ਆਪਣੇ ਪੁਰਾਣੇ ਨਾਅਰੇ 'ਕਨੈਕਟਿੰਗ ਇੰਡੀਆ' ਨੂੰ 'ਕਨੈਕਟਿੰਗ ਭਾਰਤ' ਵਿੱਚ ਬਦਲ ਦਿੱਤਾ ਹੈ। ਕੇਂਦਰੀ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਬੀ.ਐਸ.ਐਨ.ਐਲ. ਦੇ ਸੀਨੀਅਰ ਅਧਿਕਾਰੀਆਂ ਨੇ ਕੰਪਨੀ ਦੇ ਨਵੇਂ ਲੋਗੋ ਦਾ ਉਦਘਾਟਨ ਕੀਤਾ।

ਸਪੈਮ ਫ੍ਰੀ ਨੈੱਟਵਰਕ
BSNL ਨੇ AI ਰਾਹੀਂ ਸਪੈਮ ਕਾਲਾਂ ਅਤੇ ਸੰਦੇਸ਼ਾਂ ਨੂੰ ਬਲਾਕ ਕਰਨ ਲਈ ਤਕਨੀਕ ਪੇਸ਼ ਕੀਤੀ ਹੈ। ਹੁਣ ਯੂਜ਼ਰਸ ਨੂੰ ਫਰਜ਼ੀ ਕਾਲ ਅਤੇ ਮੈਸੇਜ ਨੈੱਟਵਰਕ ਲੈਵਲ 'ਤੇ ਹੀ ਬਲਾਕ ਕਰ ਦਿੱਤੇ ਜਾਣਗੇ।

ਨੈਸ਼ਨਲ ਵਾਈ-ਫਾਈ ਰੋਮਿੰਗ
ਸਰਕਾਰੀ ਟੈਲੀਕਾਮ ਕੰਪਨੀ ਨੇ ਪਹਿਲੀ FTTH ਆਧਾਰਿਤ ਵਾਈ-ਫਾਈ ਰੋਮਿੰਗ ਸੇਵਾ ਸ਼ੁਰੂ ਕੀਤੀ ਹੈ। BSNL ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਚਾਰਜ ਦੇ ਹਾਟ-ਸਪਾਟ 'ਤੇ ਹਾਈ ਸਪੀਡ ਇੰਟਰਨੈਟ ਦੀ ਵਰਤੋਂ ਕਰਨ ਦੀ ਸਹੂਲਤ ਮਿਲੇਗੀ।

IFTV
BSNL ਨੇ ਪਹਿਲੀ ਫਾਈਬਰ ਆਧਾਰਿਤ ਇੰਟਰਾਨੈੱਟ ਲਾਈਵ ਟੀਵੀ ਸੇਵਾ ਸ਼ੁਰੂ ਕੀਤੀ ਹੈ। FTH ਨੈੱਟਵਰਕ ਦੇ ਜ਼ਰੀਏ, ਉਪਭੋਗਤਾ ਪੇ ਟੀਵੀ 'ਤੇ 500 ਤੋਂ ਵੱਧ ਲਾਈਵ ਟੀਵੀ ਚੈਨਲ ਦੇਖ ਸਕਣਗੇ।

ATS ਕਿਓਸਕ
ਭਾਰਤ ਸੰਚਾਰ ਨਿਗਮ ਲਿਮਿਟੇਡ ਨੇ ਸਿਮ ਕਾਰਡਾਂ ਲਈ ਕਿਓਸਕ ਵਰਗੀ ਏ.ਟੀ.ਐਮ. ਦੀ ਸਹੂਲਤ ਸ਼ੁਰੂ ਕੀਤੀ ਹੈ। ਇਹ ਕਿਓਸਕ ਦੇਸ਼ ਦੇ ਰੇਲਵੇ ਸਟੇਸ਼ਨਾਂ ਸਮੇਤ ਜਨਤਕ ਥਾਵਾਂ 'ਤੇ ਲਗਾਇਆ ਜਾਵੇਗਾ, ਤਾਂ ਜੋ ਗਾਹਕ 24*7 ਸਿਮ ਖਰੀਦਣ ਅਤੇ ਅਪਗ੍ਰੇਡ ਕਰਨ ਦੀ ਸਹੂਲਤ ਪ੍ਰਾਪਤ ਕਰ ਸਕਣ।

D2D ਸੇਵਾ
BSNL ਨੇ ਡਾਇਰੈਕਟ-ਟੂ-ਡਿਵਾਈਸ ਸੇਵਾ ਦਾ ਵੀ ਐਲਾਨ ਕੀਤਾ ਹੈ, ਜੋ ਸੈਟੇਲਾਈਟ ਨਾਲ ਮੋਬਾਈਲ ਨੈੱਟਵਰਕ ਨੂੰ ਜੋੜ ਕੇ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰੇਗੀ।

ਡਿਜ਼ਾਸਟਰ ਰਿਸਪਾਂਸ ਸਰਵਿਸ 
ਸਰਕਾਰੀ ਦੂਰਸੰਚਾਰ ਕੰਪਨੀ ਨੇ ਹੜ੍ਹਾਂ ਜਾਂ ਹੋਰ ਕੁਦਰਤੀ ਆਫ਼ਤਾਂ ਦੌਰਾਨ ਕਨੈਕਟੀਵਿਟੀ ਲਈ ਐਮਰਜੈਂਸੀ ਐਨਕ੍ਰਿਪਟਡ ਸੰਚਾਰ ਡਿਜ਼ਾਸਟਰ ਰਿਸਪਾਂਸ ਸੰਚਾਰ ਸੇਵਾ ਸ਼ੁਰੂ ਕੀਤੀ ਹੈ, ਜੋ ਸਰਕਾਰ ਅਤੇ ਰਾਹਤ ਏਜੰਸੀਆਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਸੰਪਰਕ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ। ਇਹ ਡਰੋਨ ਜਾਂ ਬੈਲੂਨ ਆਧਾਰਿਤ ਸੰਚਾਰ ਪ੍ਰਣਾਲੀ ਹੋਵੇਗੀ।

ਖਾਣਾਂ ਲਈ ਪ੍ਰਾਈਵੇਟ 5G ਨੈੱਟਵਰਕ
ਭਾਰਤ ਸੰਚਾਰ ਨਿਗਮ ਲਿਮਿਟੇਡ ਨੇ C-DAC ਦੇ ਸਹਿਯੋਗ ਨਾਲ ਖਾਣਾਂ ਵਿੱਚ ਸੁਪਰਫਾਸਟ ਕਨੈਕਟੀਵਿਟੀ ਪ੍ਰਦਾਨ ਕਰਨ ਲਈ 5G ਸੇਵਾ ਸ਼ੁਰੂ ਕੀਤੀ ਹੈ। ਇਹ ਸੇਵਾ AI ਅਤੇ IoT ਰਾਹੀਂ ਭੂਮੀਗਤ ਖਾਣਾਂ ਵਿੱਚ ਹਾਈ ਸਪੀਡ ਕਵਰੇਜ ਪ੍ਰਦਾਨ ਕਰਨ ਲਈ ਕੰਮ ਕਰੇਗੀ।


author

Inder Prajapati

Content Editor

Related News