150 ਸਾਲਾਂ ਦਾ ਹੋਇਆ BSE, ਬੋਹੜ ਦੇ ਦਰਖਤ ਹੇਠੋਂ ਸ਼ੁਰੂ ਹੋਇਆ ਏਸ਼ੀਆ ਦੇ ਸਭ ਤੋਂ ਪੁਰਾਣੀ ਸਟਾਕ ਐਕਸਚੇਂਜ ਦਾ ਸਫ਼ਰ
Wednesday, Jul 09, 2025 - 03:30 PM (IST)

ਨਵੀਂ ਦਿੱਲੀ (ਅਨਸ) - ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਨੂੰ ਬੁੱਧਵਾਰ ਨੂੰ 150 ਸਾਲ ਪੂਰੇ ਹੋ ਜਾਣਗੇ। ਏਸ਼ੀਆ ਦੀ ਪਹਿਲੀ ਸਟਾਕ ਐਕਸਚੇਂਜ ਦੀ ਸਥਾਪਨਾ 9 ਜੁਲਾਈ, 1875 ਨੂੰ ਦੱਖਣੀ ਮੁੰਬਈ ’ਚ ਟਾਊਨ ਹਾਲ ਦੇ ਕੋਲ ਹੋਈ ਸੀ। ਹਾਲਾਂਕਿ, ਇਸ ਤੋਂ ਦੋ ਦਹਾਕੇ ਪਹਿਲਾਂ ਬੀ. ਐੱਸ. ਈ. ਦਾ ਸਫਰ 1855 ’ਚ ਉਦੋਂ ਸ਼ੁਰੂ ਹੋਇਆ ਸੀ, ਜਦੋਂ ਬੋਹੜ ਦੇ ਦਰਖਤ ਦੇ ਹੇਠਾਂ ਕਪਾਹ ਦੀ ਖਰੀਦ-ਵਿਕਰੀ ਕਰਨ ਲਈ ਟ੍ਰੇਡਰਜ਼ ਮਿਲਦੇ ਸਨ।
ਇਹ ਵੀ ਪੜ੍ਹੋ : 8th Pay Commission: ਜਾਣੋ ਕਦੋਂ ਲਾਗੂ ਹੋਵੇਗਾ ਅੱਠਵਾਂ ਤਨਖਾਹ ਕਮਿਸ਼ਨ, ਤਨਖਾਹ 'ਚ ਹੋਵੇਗਾ ਰਿਕਾਰਡ ਤੋੜ ਵਾਧਾ!
ਇਸ ਥਾਂ ’ਤੇ ਸਮੇਂ ਦੇ ਨਾਲ-ਨਾਲ ਟ੍ਰੇਡਰਜ਼ ਦੀ ਗਿਣਤੀ ਵਧਦੀ ਚਲੀ ਗਈ ਅਤੇ ਵੱਡੀ ਗਿਣਤੀ ’ਚ ਟ੍ਰੇਡਰਜ਼ ਦੇ ਆਉਣ ਕਾਰਨ 9 ਜੁਲਾਈ, 1875 ਨੂੰ ਨੇਟਿਵ ਸ਼ੇਅਰ ਐਂਡ ਸਟਾਕ ਬ੍ਰੋਕਰਜ਼ ਐਸੋਸੀਏਸ਼ਨ ਦੀ ਸਥਾਪਨਾ ਹੋਈ, ਜੋ ਅੱਗੇ ਚੱਲ ਕੇ ਬੀ. ਐੱਸ. ਈ. ਬਣੀ।
ਬੀ. ਐੱਸ. ਈ. ਦੀ ਸਥਾਪਨਾ ਜਾਪਾਨ ਦੀ ਮੌਜੂਦਾ ਟੋਕੀਓ ਸਟਾਕ ਐਕਸਚੇਂਜ ਨਾਲੋਂ ਵੀ 3 ਸਾਲ ਪਹਿਲਾਂ ਹੋਈ ਸੀ। ਇਸ ਕਾਰਨ ਬੀ. ਐੱਸ. ਈ. ਨੂੰ ਏਸ਼ੀਆ ਦੀ ਸਭ ਤੋਂ ਪੁਰਾਣੀ ਸਟਾਕ ਐਕਸਚੇਂਜ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : 12 ਤੋਂ 20 ਜੁਲਾਈ ਦਰਮਿਆਨ 7 ਦਿਨ ਰਹਿਣਗੀਆਂ ਛੁੱਟੀਆਂ!
ਬੀ. ਐੱਸ. ਈ. ਦੇ ਮੁੱਖ ਸੰਸਥਾਪਕਾਂ ’ਚ ਪ੍ਰੇਮਚੰਦ ਰਾਇਚੰਦ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਬੰਬਈ ਦਾ ਕਾਟਨ ਕਿੰਗ ਕਿਹਾ ਜਾਂਦਾ ਸੀ। ਰਿਪੋਰਟਾਂ ਮੁਤਾਬਕ, ਸ਼ੁਰੂਆਤ ’ਚ ਨੇਟਿਵ ਸ਼ੇਅਰ ਐਂਡ ਸਟਾਕ ਬ੍ਰੋਕਰਜ਼ ਐਸੋਸੀਏਸ਼ਨ ਦੇ ਮੈਂਬਰਾਂ ਦੀ ਗਿਣਤੀ 318 ਸੀ। ਇਸ ਦੀ ਦਾਖ਼ਲਾ ਫੀਸ 1 ਰੁਪਇਆ ਸੀ।
ਬੀ. ਐੱਸ. ਈ. ਲਈ ਮੌਜੂਦਾ ਜ਼ਮੀਨ 1928 ’ਚ ਖਰੀਦੀ ਗਈ ਸੀ, ਜਦੋਂ ਕਿ ਇਮਾਰਤ ਦਾ ਨਿਰਮਾਣ 1930 ’ਚ ਸ਼ੁਰੂ ਹੋਇਆ ਸੀ। ਫਿਰ ਆਜ਼ਾਦੀ ਤੋਂ ਬਾਅਦ 1957 ’ਚ ਸਕਿਓਰਿਟੀਜ਼ ਕਾਂਟਰੈਕਟ (ਰੈਗੂਲੇਸ਼ਨ) ਐਕਟ (ਐੱਸ. ਸੀ. ਆਰ. ਏ.) ਦੇ ਜ਼ਰੀਏ ਬੀ. ਐੱਸ. ਈ. ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦਿੱਤੀ ਗਈ।
ਇਹ ਵੀ ਪੜ੍ਹੋ : Bike-Auto ਨੂੰ ਲੈ ਕੇ ਨਿਤਿਨ ਗਡਕਰੀ ਨੇ ਜਾਰੀ ਕੀਤੇ ਨਿਯਮ, ਇਨ੍ਹਾਂ ਸੜਕਾਂ 'ਤੇ ਹੋਵੇਗੀ ਪਾਬੰਦੀ
ਬੀ. ਐੱਸ. ਈ. ਦੀ ਮੌਜੂਦਾ ਇਮਾਰਤ (ਪੀ. ਜੇ. ਟਾਵਰਜ਼) ਦਾ ਨਿਰਮਾਣ 1970 ’ਚ ਹੋਇਆ ਸੀ। ਇਸ ਇਮਾਰਤ ਦਾ ਨਾਂ ਬੀ. ਐੱਸ. ਈ. ਦੇ ਸਾਬਕਾ ਚੇਅਰਮੈਨ ਫਿਰੋਜ਼ ਜਮਸ਼ੇਦਜੀ ਜੀਜੀਭਾਏ ਦੇ ਨਾਂ ’ਤੇ ਰੱਖਿਆ ਗਿਆ, ਜਿਨ੍ਹਾਂ ਨੇ 1966 ਤੋਂ 1980 ਤੱਕ ਬੀ. ਐੱਸ. ਈ. ਦਾ ਕੰਮਕਾਜ ਸੰਭਾਲਿਆ ਸੀ।
ਬੀ. ਐੱਸ. ਈ. ਨੇ 1986 ’ਚ 100 ਦੇ ਆਧਾਰ ਨਾਲ ਭਾਰਤ ਦਾ ਪਹਿਲਾ ਸਟਾਕ ਇੰਡੈਕਸ ਸੈਂਸੈਕਸ ਲਾਂਚ ਕੀਤਾ। ਸੈਂਸੈਕਸ ਨੇ ਪਹਿਲੀ ਵਾਰ 1,000 ਦਾ ਅੰਕੜਾ 1990 ’ਚ ਛੂਹਿਆ ਸੀ। ਇਸ ਤੋਂ ਬਾਅਦ 1999 ’ਚ ਪਹਿਲੀ ਵਾਰ 5,000 ਅਤੇ 2007 ’ਚ 20,000 ਅਤੇ 2024 ’ਚ 80,000 ਦਾ ਅੰਕੜਾ ਪਾਰ ਕੀਤਾ ਸੀ।
ਇਹ ਵੀ ਪੜ੍ਹੋ : ਵਿਆਹ ਕਰਵਾਉਣ ਦੀ ਉਮਰ 'ਚ ਰਿਟਾਇਰਮੈਂਟ ਦੀ ਯੋਜਨਾ ਬਣਾ ਰਹੇ ਨੌਜਵਾਨ, ਔਰਤਾਂ ਹੋਈਆਂ ਜ਼ਿਆਦਾ ਗੰਭੀਰ
ਮੌਜੂਦਾ ਸਮੇਂ ’ਚ ਬੀ. ਐੱਸ. ਈ. ਦੁਨੀਆ ਦੀਆਂ ਵੱਡੀਆਂ ਸਟਾਕ ਐਕਸਚੇਂਜਾਂ ’ਚੋਂ ਇਕ ਹੈ, ਜਿਸ ’ਤੇ 4,100 ਤੋਂ ਜ਼ਿਆਦਾ ਕੰਪਨੀਆਂ ਸੂਚੀਬੱਧ ਹਨ ਅਤੇ ਇਸ ਦਾ ਬਾਜ਼ਾਰ ਪੂੰਜੀਕਰਨ 461 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8