ਸੇਬੀ ਦਾ ਟੀਚਾ 3 ਤੋਂ 5 ਸਾਲਾਂ ’ਚ ਸ਼ੇਅਰ ਬਾਜ਼ਾਰ ਨਿਵੇਸ਼ਕਾਂ ਦੀ ਗਿਣਤੀ ਦੁੱਗਣੀ ਕਰਨਾ : ਪਾਂਡੇ
Tuesday, Nov 18, 2025 - 01:25 PM (IST)
ਮੁੰਬਈ (ਭਾਸ਼ਾ) - ਸੇਬੀ ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ਕਿਹਾ ਹੈ ਕਿ ਬਾਜ਼ਾਰ ਰੈਗੂਲੇਟਰ ਅਗਲੇ 3 ਤੋਂ 5 ਸਾਲਾਂ ’ਚ ਸ਼ੇਅਰ ਬਾਜ਼ਾਰ ਨਿਵੇਸ਼ਕਾਂ ਦੀ ਗਿਣਤੀ ਦੁੱਗਣੀ ਕਰਨ ਦਾ ਟੀਚਾ ਲੈ ਕੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲੀਆ ਸੇਬੀ ਸਰਵੇਖਣ ’ਚ 20 ਫ਼ੀਸਦੀ ਤੋਂ ਵੱਧ ਉੱਤਰਦਾਤਿਆਂ ਨੇ ਜ਼ਮਾਨਤ ਬਾਜ਼ਾਰ ’ਚ ਨਿਵੇਸ਼ ਕਰਨ ਦੀ ਇੱਛਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...
ਪਾਂਡੇ ਅਨੁਸਾਰ ਮੌਜੂਦਾ ਸਮੇਂ ’ਚ ਭਾਰਤ ’ਚ 12.2 ਕਰੋਡ਼ ਵਿਸ਼ੇਸ਼ ਨਿਵੇਸ਼ਕ ਹਨ ਅਤੇ ਜੇਕਰ 10 ਕਰੋਡ਼ ਨਵੇਂ ਨਿਵੇਸ਼ਕ ਜੁੜਦੇ ਹਨ ਤਾਂ ਇਹ ਕਈ ਦੇਸ਼ਾਂ ਦੀ ਕੁੱਲ ਆਬਾਦੀ ਨਾਲੋਂ ਵੱਧ ਗਿਣਤੀ ਹੋਵੇਗੀ। ਉਨ੍ਹਾਂ ਕਿਹਾ ਕਿ ਪੂੰਜੀ ਬਾਜ਼ਾਰ ’ਚ ਚੰਗੀ ਗੁਣਵੱਤਾ ਵਾਲੀਆਂ ਸਕਿਓਰਿਟੀਆਂ ਲਿਆਉਣਾ ਜ਼ਰੂਰੀ ਹੈ ਤਾਂ ਜੋ ਨਿਵੇਸ਼ਕਾਂ ਦੀ ਰੁਚੀ ਬਣੀ ਰਹੇ।
ਇਹ ਵੀ ਪੜ੍ਹੋ : 8th Pay Commission: ਰਿਟਾਇਰਡ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਸਰਕਾਰ ਨੇ ਦਿੱਤਾ ਸਪੱਸ਼ਟ ਜਵਾਬ
ਸੇਬੀ ਮੁਖੀ ਨੇ ਸਪੱਸ਼ਟ ਕੀਤਾ ਕਿ ਭਾਰਤ ਦੀ ਵਿਕਾਸ ਕਹਾਣੀ ਕਿਸੇ ‘ਬੁਲਬੁਲੇ’ ਵਰਗੀ ਨਹੀਂ ਹੈ, ਸਗੋਂ ਉੱਚ ਆਰਥਕ ਵਾਧਾ, ਸਰਕਾਰੀ ਸੁਧਾਰਾਂ ਅਤੇ ਕਾਰੋਬਾਰ ਸਰਲਤਾ ਤੋਂ ਪ੍ਰੇਰਿਤ ਹੈ। ਉਨ੍ਹਾਂ ਦੱਸਿਆ ਕਿ ਘਰੇਲੂ ਨਿਵੇਸ਼ਕ ਭਵਿੱਖ ਦੇ ਝਟਕਿਆਂ ਖਿਲਾਫ ਮਜ਼ਬੂਤ ਢਾਲ ਬਣਨਗੇ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਪਾਂਡੇ ਨੇ ਕਿਹਾ ਕਿ ਸੇਬੀ ਦਾ ਮਕਸਦ ਬੇਲੋੜੇ ਨਵੇਂ ਨਿਯਮ ਜੋੜਨਾ ਹੀ ਨਹੀਂ, ਸਗੋਂ ਸਰਲ ਅਤੇ ਨਵੀਨਤਾ-ਅਨੁਕੂਲ ਨਿਯਮ ਪੁਸਤਕ ਤਿਆਰ ਕਰਨਾ ਹੈ। ਉਨ੍ਹਾਂ ਦੱਸਿਆ ਕਿ 2025–26 ’ਚ ਇਕੁਇਟੀ ਪੂੰਜੀ 2.5 ਲੱਖ ਕਰੋਡ਼ ਰੁਪਏ ਤੋਂ ਵੱਧ ਰਹੀ, ਜਦੋਂ ਕਿ ਸਿਰਫ 7 ਮਹੀਨਿਆਂ ’ਚ ਕਾਰਪੋਰੇਟ ਬਾਂਡ 5.5 ਲੱਖ ਕਰੋਡ਼ ਰੁਪਏ ਤੱਕ ਪਹੁੰਚ ਗਏ, ਜੋ ਜਨਤਕ ਬਾਜ਼ਾਰਾਂ ਪ੍ਰਤੀ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
