12 ਨੂੰ ਖੁੱਲ੍ਹੇਗਾ ਟੈਨੇਕੋ ਕਲੀਨ ਦਾ IPO, ਜਾਣੋ ਕਿੰਨੀ ਹੋਵੇਗੀ ਪ੍ਰਤੀ ਸ਼ੇਅਰ ਕੀਮਤ
Saturday, Nov 08, 2025 - 04:48 PM (IST)
ਨਵੀਂ ਦਿੱਲੀ (ਭਾਸ਼ਾ) - ਅਮਰੀਕਾ ਸਥਿਤ ਟੈਨੇਕੋ ਗਰੁੱਪ ਦੀ ਕੰਪਨੀ ਟੈਨੇਕੋ ਕਲੀਨ ਏਅਰ ਇੰਡੀਆ ਲਿਮਟਿਡ ਨੇ ਆਪਣੇ 3,600 ਕਰੋੜ ਰੁਪਏ ਦੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਈ ਮੁੱਲ ਘੇਰਾ 378-397 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ।
ਇਹ ਵੀ ਪੜ੍ਹੋ : ਭਾਰਤ ਦੇ 4 ਸਭ ਤੋਂ ਵੱਡੇ ਬੈਂਕ ਹੋਣ ਵਾਲੇ ਹਨ ਬੰਦ, ਬਚਣਗੇ ਸਿਰਫ਼ ਇਹ ਸਰਕਾਰੀ Bank
ਕੰਪਨੀ ਨੇ ਸ਼ੁੱਕਰਵਾਰ ਨੂੰ ਬਿਆਨ ’ਚ ਕਿਹਾ ਕਿ ਉਸ ਦਾ ਆਈ. ਪੀ. ਓ. ਸਬਸਕ੍ਰਿਪਸ਼ਨ ਲਈ 12 ਨਵੰਬਰ ਨੂੰ ਖੁੱਲ੍ਹੇਗਾ ਅਤੇ 14 ਨਵੰਬਰ ਨੂੰ ਬੰਦ ਹੋਵੇਗਾ। ਵੱਡੇ (ਐਂਕਰ) ਨਿਵੇਸ਼ਕ 11 ਨਵੰਬਰ ਨੂੰ ਬੋਲੀ ਲਾ ਸਕਣਗੇ।
ਇਹ ਵੀ ਪੜ੍ਹੋ : ICICI, HDFC, SBI, PNB ਤੇ Axis Bank ਖ਼ਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ, ਹੋਇਆ ਵੱਡਾ ਬਦਲਾਅ
ਆਈ. ਪੀ. ਓ. ਦਸਤਾਵੇਜ਼ਾਂ ਅਨੁਸਾਰ ਇਹ ਪੂਰੀ ਤਰ੍ਹਾਂ ਪ੍ਰਮੋਟਰ ਟੈਨੇਕੋ ਮਾਰੀਸ਼ਸ ਹੋਲਡਿੰਗਜ਼ ਲਿਮਟਿਡ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ’ਤੇ ਆਧਾਰਿਤ ਹੈ। ਇਸ ’ਚ ਕੋਈ ਨਵੇਂ ਸ਼ੇਅਰ ਜਾਰੀ ਨਹੀਂ ਕੀਤੇ ਜਾਣਗੇ। ਇਸ ਲਈ ਕੰਪਨੀ ਨੂੰ ਆਈ. ਪੀ. ਓ. ਤੋਂ ਕੋਈ ਆਮਦਨ ਨਹੀਂ ਹੋਵੇਗੀ ਅਤੇ ਇਕੱਠੀ ਕੀਤੀ ਸਾਰੀ ਧਨਰਾਸ਼ੀ ਸਿੱਧੇ ਤੌਰ ’ਤੇ ਵਿਕ੍ਰੇਤਾ ਸ਼ੇਅਰਧਾਰਕ ਨੂੰ ਜਾਵੇਗੀ।
ਇਹ ਵੀ ਪੜ੍ਹੋ : ਸਾਲ 2026 'ਚ ਸੋਨਾ ਬਣਾਏਗਾ ਕਈ ਨਵੇਂ ਰਿਕਾਰਡ, ਇਸ ਪੱਧਰ 'ਤੇ ਪਹੁੰਚ ਜਾਣਗੀਆਂ ਕੀਮਤਾਂ
ਇਹ ਵੀ ਪੜ੍ਹੋ : ਵੱਡਾ ਝਟਕਾ! ਹੁਣ Gold 'ਤੇ ਨਹੀਂ ਮਿਲੇਗੀ ਇਹ ਟੈਕਸ ਛੋਟ, ਅੱਜ ਤੋਂ ਲਾਗੂ ਹੋਏ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
