ਥਿੰਕ ਇਨਵੈਸਟਮੈਂਟਸ ਨੇ IPO ਤੋਂ ਪਹਿਲਾਂ ਫਿਜ਼ਿਕਸਵਾਲਾ ’ਚ ਕੀਤਾ 136 ਕਰੋੜ ਰੁਪਏ ਦਾ ਨਿਵੇਸ਼
Saturday, Nov 08, 2025 - 06:23 PM (IST)
ਨਵੀਂ ਦਿੱਲੀ (ਭਾਸ਼ਾ) - ਗਲੋਬਲ ਨਿਵੇਸ਼ ਫਰਮ ਥਿੰਕ ਇਨਵੈਸਟਮੈਂਟਸ ਨੇ ਸਿੱਖਿਆ ਤਕਨਾਲੋਜੀ ਸਟਾਰਟਅੱਪ ਫਿਜ਼ਿਕਸਵਾਲਾ ’ਚ 136 ਕਰੋੜ ਰੁਪਏ ਤੋਂ ਥੋੜ੍ਹਾ ਜ਼ਿਆਦਾ ਦਾ ਨਿਵੇਸ਼ ਕੀਤਾ ਹੈ। ਇਹ ਨਿਵੇਸ਼ ਅਜਿਹੇ ਸਮੇਂ ਹੋਇਆ ਹੈ ਜਦੋਂ ਕੰਪਨੀ ਅਗਲੇ ਹਫਤੇ ਆਪਣੀ ਆਉਣ ਵਾਲੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ.) ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਭਾਰਤ ਦੇ 4 ਸਭ ਤੋਂ ਵੱਡੇ ਬੈਂਕ ਹੋਣ ਵਾਲੇ ਹਨ ਬੰਦ, ਬਚਣਗੇ ਸਿਰਫ਼ ਇਹ ਸਰਕਾਰੀ Bank
ਇਸ ਨਿਵੇਸ਼ ਦੇ ਤਹਿਤ ਥਿੰਕ ਇਨਵੈਸਟਮੈਂਟਸ ਨੇ ਸਿੱਖਿਆ ਤਕਨਾਲੋਜੀ ਫਰਮ ਦੇ 14 ਕਰਮਚਾਰੀਆਂ ਤੋਂ ਫਿਜ਼ਿਕਸਵਾਲਾ ’ਚ 1.07 ਕਰੋੜ ਇਕੁਇਟੀ ਸ਼ੇਅਰ ਖਰੀਦੇ, ਜੋ 0.37 ਫੀਸਦੀ ਹਿੱਸੇਦਾਰੀ ਦੇ ਬਰਾਬਰ ਹਨ। ਇਹ ਸ਼ੇਅਰ 127 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਖਰੀਦੇ ਗਏ, ਜੋ ਇਸ਼ੂ ਕੀਮਤ ਨਾਲੋਂ 17 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ICICI, HDFC, SBI, PNB ਤੇ Axis Bank ਖ਼ਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ, ਹੋਇਆ ਵੱਡਾ ਬਦਲਾਅ
ਇਸ ਤਰ੍ਹਾਂ ਲੈਣ-ਦੇਣ ਦਾ ਆਕਾਰ 136.17 ਕਰੋੜ ਰੁਪਏ ਹੈ। ਥਿੰਕ ਇਨਵੈਸਟਮੈਂਟਸ 4 ਅਰਬ ਅਮਰੀਕੀ ਡਾਲਰ ਦੀ ਇਕ ਗਲੋਬਲ ਨਿਵੇਸ਼ ਕੰਪਨੀ ਹੈ, ਜੋ ਤਕਨੀਕ ਅਾਧਾਰਿਤ ਸ਼ੁਰੂਆਤੀ ਪੜਾਅ ਦੇ ਕਾਰੋਬਾਰਾਂ ਦਾ ਸਮਰਥਨ ਕਰਨ ’ਤੇ ਕੇਂਦ੍ਰਿਤ ਹੈ। ਫਿਜ਼ਿਕਸਵਾਲਾ ਦਾ 3,480 ਕਰੋੜ ਦਾ ਆਈ.ਪੀ.ਓ. 11 ਨਵੰਬਰ ਨੂੰ ਖੁੱਲ੍ਹੇਗਾ। ਕੰਪਨੀ ਨੇ 103-109 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ਹੱਦ ਨਿਰਧਾਰਤ ਕੀਤੀ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਸੋਨਾ ਬਣਾਏਗਾ ਕਈ ਨਵੇਂ ਰਿਕਾਰਡ, ਇਸ ਪੱਧਰ 'ਤੇ ਪਹੁੰਚ ਜਾਣਗੀਆਂ ਕੀਮਤਾਂ
ਇਹ ਵੀ ਪੜ੍ਹੋ : ਵੱਡਾ ਝਟਕਾ! ਹੁਣ Gold 'ਤੇ ਨਹੀਂ ਮਿਲੇਗੀ ਇਹ ਟੈਕਸ ਛੋਟ, ਅੱਜ ਤੋਂ ਲਾਗੂ ਹੋਏ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
