ਬ੍ਰਿਟਿਸ਼ ਮੰਤਰੀ ਨੇ ਭਾਰਤ ਨਾਲ ਫ੍ਰੀ ਟਰੇਡ ਐਗਰੀਮੈਂਟ ਨੂੰ ਛੇਤੀ ਪੂਰਾ ਕਰਨ ਦਾ ਇਰਾਦਾ ਪ੍ਰਗਟਾਇਆ

Thursday, Jul 06, 2023 - 11:48 AM (IST)

ਬ੍ਰਿਟਿਸ਼ ਮੰਤਰੀ ਨੇ ਭਾਰਤ ਨਾਲ ਫ੍ਰੀ ਟਰੇਡ ਐਗਰੀਮੈਂਟ ਨੂੰ ਛੇਤੀ ਪੂਰਾ ਕਰਨ ਦਾ ਇਰਾਦਾ ਪ੍ਰਗਟਾਇਆ

ਕੋਲਕਾਤਾ (ਭਾਸ਼ਾ) – ਬ੍ਰਿਟੇਨ ਚਾਹੁੰਦਾ ਹੈ ਕਿ ਭਾਰਤ ਨਾਲ ਫ੍ਰੀ ਟਰੇਡ ਐਗਰੀਮੈਂਟ (ਐੱਫ. ਟੀ. ਏ.) ਉੱਤੇ ਗੱਲਬਾਤ ਦਾ ਦੌਰ ਛੇਤੀ ਤੋਂ ਛੇਤੀ ਪੂਰਾ ਹੋ ਜਾਏ ਕਿਉਂਕਿ ਉਹ ਹਿੰਦ-ਪ੍ਰਸ਼ਾਂਤ ਖੇਤਰ ਦੇ ਵਧਦੇ ਬਾਜ਼ਾਰਾਂ ’ਤੇ ਆਪਣਾ ਧਿਆਨ ਮੁੜ ਕੇਂਦਰਿਤ ਕਰ ਰਿਹਾ ਹੈ। ਹਾਲਾਂਕਿ ਬ੍ਰਿਟੇਨ ਨੇ ਇਨ੍ਹਾਂ ਸਮਝੌਤਿਆਂ ਲਈ ਕੋਈ ਸਮਾਂ ਹੱਦ ਨਹੀਂ ਰੱਖੀ ਹੈ। ਇਸ ਸਮਝੌਤੇ ’ਚ ਖੇਤਰ ਅਤੇ ਨਿਵੇਸ਼ ’ਤੇ ਸਮਝੌਤਾ ਵੀ ਸ਼ਾਮਲ ਹੋਵੇਗਾ। ਬ੍ਰਿਟੇਨ ਦੇ ਕੌਮੰਤਰੀ ਵਪਾਰ ਮੰਤਰੀ ਨਿਗੇਲ ਹਡਲਸਟਨ ਨੇ ਇਕ ਵਿਸ਼ੇਸ਼ ਇੰਟਰਵਿਊ ’ਚ ਕਿਹਾ ਕਿ ਸਮਝੌਤੇ ’ਚ ਅੱਧਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਛੇਤੀ ਤੋਂ ਛੇਤੀ ਗੱਲਬਾਤ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਸਿੰਗਲ ਯੂਜ਼ ਪਲਾਸਟਿਕ ਅਜੇ ਵੀ ਚੌਗਿਰਦੇ ਲਈ ਘਾਤਕ, ਜਾਨਵਰਾਂ ਤੇ ਮਨੁੱਖਾਂ ਲਈ ਹੈ ਵੱਡਾ ਖ਼ਤਰਾ

ਉਨ੍ਹਾਂ ਨੇ ਕਿਹਾ ਕਿ ਅਸੀਂ ਐੱਫ. ਟੀ. ਏ. ਨੂੰ ਲੈ ਕੇ ਚੰਗੀ ਤਰੱਕੀ ਕੀਤੀ ਹੈ। ਅਸੀਂ ਸਮਝੌਤੇ ਦੇ ਅੱਧੇ ਅਧਿਆਏ ’ਤੇ ਗੱਲਬਾਤ ਪੂਰੀ ਕਰ ਲਈ ਹੈ। ਅਸੀਂ ਮਾਲ ਅਤੇ ਸੇਵਾਵਾਂ, ਦੋਹਾਂ ’ਤੇ ਵਿਆਪਕ ਸਮਝੌਤਾ ਚਾਹੁੰਦੇ ਹਾਂ। ਹਿੰਦ-ਪ੍ਰਸ਼ਾਂਤ ਖੇਤਰ ’ਚ ਅੱਗੇ ਵਧਣ ਲਈ ਇਹ ਸਮਝੌਤਾ ਕਾਫੀ ਅਹਿਮ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨਾਲ ਇਸ ਐੱਫ. ਟੀ. ਏ. ਨੂੰ ਅਸੀਂ ਛੇਤੀ ਤੋਂ ਛੇਤੀ ਪੂਰਾ ਕਰਨਾ ਚਾਹੁੰਦੇ ਹਾਂ ਕਿਉਂਕਿ ਸਾਡੇ ਦਰਮਿਆਨ ਮਜ਼ਬੂਤ ਇਤਿਹਾਸਿਕ ਸਬੰਧ ਹਨ।

ਇਹ ਵੀ ਪੜ੍ਹੋ : 15 ਸਾਲਾਂ ਬਾਅਦ Pakistan ਸ਼ੇਅਰ ਬਾਜ਼ਾਰ ਦੀ ਵੱਡੀ ਛਾਲ; ਜੈਕ ਮਾ ਦੇ ਗੁਪਤ ਪਾਕਿ ਦੌਰੇ ਦੇ ਮਿਲੇ ਸੰਕੇਤ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੀਤੇ ਹਫਤੇ ਸੰਕੇਤ ਦਿੱਤੇ ਸਨ ਕਿ ਦੋਵੇਂ ਦੇਸ਼ਾਂ ਦਾ ਟੀਚਾ ‘ਅਸਲ ’ਚ ਅਭਿਲਾਸ਼ੀ ਵਪਾਰ ਸਮਝੌਤਾ’ ਹੈ। ਜਿਸ ਐੱਫ. ਟੀ. ਏ. ’ਤੇ ਪਿਛਲੇ ਕੁੱਝ ਸਾਲਾਂ ਤੋਂ ਕੰਮ ਚੱਲ ਰਿਹਾ ਹੈ, ਉਮੀਦ ਹੈ ਕਿ ਇਹ ਇਕ ਵਿਆਪਕ ਸਮਝੌਤਾ ਹੋਵੇਗਾ, ਜਿਸ ’ਚ ਨਾ ਸਿਰਫ ਮਾਲ ਅਤੇ ਸੇਵਾਵਾਂ ਦੇ ਵਪਾਰ ਸਗੋਂ ਨਿਵੇਸ਼ ਨੂੰ ਵੀ ਸ਼ਾਮਲ ਕੀਤਾ ਜਾਏਗਾ। ਹਡਲਸਟਨ ਨੇ ਕਿਹਾ ਕਿ ਬ੍ਰਿਟੇਨ ਦੀ 80 ਫੀਸਦੀ ਅਰਥਵਿਵਸਥਾ ਸੇਵਾ ਖੇਤਰ ’ਤੇ ਨਿਰਭਰ ਹੈ। ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ 3,100 ਅਰਬ ਡਾਲਰ ਦੀ ਅਰਥਵਿਵਸਥਾ ਵਾਲਾ ਬ੍ਰਿਟੇਨ ਲੰਬੇ ਸਮੇਂ ਤੋਂ ਸੇਵਾ ਖੇਤਰ ਦਾ ਕੇਂਦਰ ਰਿਹਾ ਹੈ। ਦੁਨੀਆ ਦੇ ਸਭ ਤੋਂ ਵੱਡੇ ਵਿੱਤੀ ਬਾਜ਼ਾਰਾਂ ’ਚੋਂ ਇਕ ਲੰਡਨ ਲੰਬੇ ਸਮੇਂ ਤੋਂ ਗਲੋਬਲ ਬਾਜ਼ਾਰਾਂ ਤੋਂ ਧਨ ਜੁਟਾਉਣ ਲਈ ਭਾਰਤੀ ਕੰਪਨੀਆਂ ਨੂੰ ਆਕਰਸ਼ਿਤ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ :  ਟਾਟਾ ਦੀਆਂ ਕਾਰਾਂ ਹੋਣਗੀਆਂ ਮਹਿੰਗੀਆਂ, ਕੰਪਨੀ ਨੇ 16 July ਤੋਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News