ਬ੍ਰਿਟਾਨੀਆ ਨੇ ਕੀਨੀਆ ਦੀ ਕੰਪਨੀ ਵਿਚ ਖਰੀਦੇ ਸ਼ੇਅਰ

Tuesday, Oct 04, 2022 - 11:54 AM (IST)

ਬ੍ਰਿਟਾਨੀਆ ਨੇ ਕੀਨੀਆ ਦੀ ਕੰਪਨੀ ਵਿਚ ਖਰੀਦੇ ਸ਼ੇਅਰ

ਨਵੀਂ ਦਿੱਲੀ : ਬ੍ਰਿਟਾਨੀਆ ਇੰਡਸਟਰੀਜ਼ ਨੇ ਕੀਨੀਆ ਸਥਿਤ ਕੈਨਾਫ੍ਰਿਕ ਬਿਸਕੁਟ ਲਿਮਟਿਡ ਵਿਚ ਕੰਟਰੋਲਿੰਗ ਹਿੱਸੇਦਾਰੀ ਹਾਸਲ ਕਰ ਲਈ ਹੈ। ਬ੍ਰਿਟਾਨੀਆ ਦੀ ਫੂਡ ਕੰਪਨੀ ਨੇ ਕੈਟਾਲਿਸਟ ਬ੍ਰਿਟੈਨਿਆ ਬ੍ਰਾਂਡਸ ਲਿਮਟਿਡ ਨੂੰ ਵੀ ਹਾਸਲ ਕਰ ਲਿਆ ਹੈ। ਇਸ ਦੀ ਜਾਣਕਾਰੀ ਬ੍ਰਿਟਾਨੀਆ ਇੰਡਸਟਰੀਜ਼ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਦਿੱਤੀ।

ਰੈਗੂਲੇਟਰੀ ਜਾਣਕਾਰੀ ਦੇ ਮੁਤਾਬਕ ਕੰਪਨੀ ਦੀ ਪੂਰੀ ਮਲਕੀਅਤ ਵਾਲੀ ਬ੍ਰਿਟੈਨਿਆ ਐਂਡ ਐਸੋਸੀਏਟਸ (ਦੁਬਈ) ਪ੍ਰਾਈਵੇਟ ਕੰਪਨੀ ਲਿਮਿਟੇਡ (BADCO) ਨੇ ਕੈਨਾਫ੍ਰਿਕ ਬਿਸਕੁਟ ਲਿਮਟਿਡ (KBL) ਵਿੱਚ 51ਫ਼ੀਸਦੀ ਦੀ ਨਿਯੰਤਰਣ ਹਿੱਸੇਦਾਰੀ ਹਾਸਲ ਕੀਤੀ ਹੈ। ਬ੍ਰਿਟਾਨੀਆ ਨੇ ਇਸ ਨੂੰ 13.87 ਕਰੋੜ ਕੀਨੀਅਨ ਸ਼ਿਲਿੰਗ (KES) ਯਾਨੀ 9.2 ਕਰੋੜ ਰੁਪਏ 'ਚ ਹਾਸਲ ਕੀਤਾ ਹੈ।


author

Anuradha

Content Editor

Related News