ਬ੍ਰਿਟੇਨ ਨੇ ਭਾਰਤ ਤੋਂ ਦਰਾਮਦ ਸਟੇਨਲੈੱਸ ਸਟੀਲ ਦੀ ਛੜ ’ਤੇ ਕਾਊਂਟਰਵੇਲਿੰਗ ਡਿਊਟੀ ਹਟਾਈ

06/17/2023 3:19:06 PM

ਲੰਡਨ (ਭਾਸ਼ਾ) – ਬ੍ਰਿਟੇਨ ਦੀ ਸਰਕਾਰ ਨੇ ਸਥਾਨਕ ਸਪਲਾਈਕਰਤਾਵਾਂ ’ਤੇ ਵਧੇਰੇ ਅਸਰ ਨਾ ਹੋਣ ’ਤੇ ਭਾਰਤ ਤੋਂ ਦਰਾਮ ਸਟੇਨਲੈੱਸ ਸਟੀਲ ਦੀ ਛੜ ਅਤੇ ਸੀਰੀਏ ’ਤੇ ਲਗਾਈ ਗਈ ਕਾਊਂਟਰਵੇਲਿੰਗ ਡਿਊਟੀ ਹਟਾਉਣ ਦਾ ਐਲਾਨ ਕੀਤਾ ਹੈ। ਬ੍ਰਿਟੇਨ ਦੀ ਟਰੇਡ ਰੈਮੇਡੀਜ਼ ਅਥਾਰਿਟੀ (ਟੀ. ਆਰ. ਏ.) ਨੇ ਵੀਰਵਾਰ ਨੂੰ ਇਕ ਆਦੇਸ਼ ’ਚ ਕਿਹਾ ਕਿ ਭਾਰਤ ਤੋਂ ਸਟੇਨਲੈੱਸ ਸਟੀਲ ਦੀ ਛੜ ਅਤੇ ਸਰੀਏ ਦੇ ਇੰਪੋਰਟ ਨੂੰ ਉਤਸ਼ਾਹਿਤ ਕਰਨ ਲਈ ਲਗਾਈ ਗਈ ਚਾਰ ਫੀਸਦੀ ਡਿਊਟੀ ਨੂੰ ਹਟਾਉਣ ਦੀ ਉਸ ਦੀ ਸਿਫਾਰਿਸ਼ ਸਰਕਾਰ ਨੇ ਸਵੀਕਾਰ ਕਰ ਲਈ ਹੈ।

ਇਹ ਵੀ ਪੜ੍ਹੋ :  SBI ਨੇ ਵਿੱਤ ਮੰਤਰੀ ਨੂੰ  ਸੌਂਪਿਆ 5740 ਕਰੋੜ ਰੁਪਏ ਦਾ ਡਿਵਿਡੈਂਡ ਚੈੱਕ, ਅੱਜ ਤੱਕ ਦਾ ਰਿਕਾਰਡ ਲਾਭਅੰਸ਼

ਆਪਣੇ ਮੂਲ ਦੇਸ਼ ’ਚ ਸਰਕਾਰੀ ਸਬਸਿਡੀ ਮਿਲਣ ਨਾਲ ਉਮੀਦ ਤੋਂ ਘੱਟ ਕੀਮਤ ’ਤੇ ਵੇਚੇ ਜਾਣ ਵਾਲੇ ਉਤਪਾਦਾਂ ਦੇ ਇੰਪੋਰਟ ਨੂੰ ਉਤਸ਼ਾਹਿਤ ਕਰਨ ਲਈ ਕਾਊਂਟਰਵੇਲਿੰਗ ਡਿਊਟੀ ਲਗਾਈ ਜਾਂਦੀ ਹੈ। ਇਹ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦੇ ਨਿਯਮਾਂ ਦੇ ਤਹਿਤ ਸਵੀਕਾਰ ਕੀਤੇ ਗਏ ਤਿੰਨ ਤਰ੍ਹਾਂ ਦੇ ਵਪਾਰਕ ਉਪਾਅ ’ਚੋਂ ਇਕ ਹੈ। ਹਾਲਾਂਕਿ ਟੀ. ਆਰ. ਏ. ਨੇ ਕਿਹਾ ਕਿ ਭਾਰਤ ਤੋਂ ਸਬਸਿਡੀ ਵਾਲੇ ਉਤਪਾਦ ਦਾ ਇੰਪੋਰਟ ਜਾਰੀ ਰਹਿਣ ਨਾਲ ਬ੍ਰਿਟੇਨ ਦੇ ਉਦਯੋਗਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਨਹੀਂ ਰਹਿ ਗਿਆ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ ਡਿਊਟੀ ਨੂੰ ਹਟਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਵਿਅਕਤੀ ਨੇ ਸਵਿਟਜ਼ਰਲੈਂਡ 'ਚ ਖ਼ਰੀਦਿਆ ਸਭ ਤੋਂ ਮਹਿੰਗਾ ਬੰਗਲਾ, ਜਾਣੋ ਕੌਣ ਨੇ ਪੰਕਜ ਓਸਵਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News