ਬ੍ਰਿਟੇਨ ਦੇ ਆਰਥਿਕ ਵਾਧੇ ’ਚ ਲਗਾਤਾਰ ਤੀਜੀ ਤਿਮਾਹੀ ’ਚ ਗਿਰਾਵਟ, ਜਾਪਾਨ ਦੀ ਅਰਥਵਿਵਸਥਾ ਵਧੀ

Saturday, Nov 16, 2024 - 10:35 AM (IST)

ਬ੍ਰਿਟੇਨ ਦੇ ਆਰਥਿਕ ਵਾਧੇ ’ਚ ਲਗਾਤਾਰ ਤੀਜੀ ਤਿਮਾਹੀ ’ਚ ਗਿਰਾਵਟ, ਜਾਪਾਨ ਦੀ ਅਰਥਵਿਵਸਥਾ ਵਧੀ

ਲੰਡਨ (ਭਾਸ਼ਾ) - ਦੁਨੀਆ ਦੇ ਕਈ ਦੇਸ਼ ਇਸ ਸਮੇਂ ਵੱਡੀ ਚੁਣੌਤੀ ਨਾਲ ਜੂਝ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਅਰਥਵਿਵਸਥਾ ਦੀ ਰਫਤਾਰ ਹੌਲੀ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ ਦੇ ਆਰਥਿਕ ਵਾਧੇ ’ਚ ਤੀਜੀ ਤਿਮਾਹੀ (ਜੁਲਾਈ-ਸਤੰਬਰ) ’ਚ ਗਿਰਾਵਟ ਆਈ ਹੈ।

ਰਾਸ਼ਟਰੀ ਅੰਕੜਾ ਦਫਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜੁਲਾਈ-ਸਤੰਬਰ ਦੀ ਮਿਆਦ ’ਚ ਵਾਧਾ ਦਰ ਸਿਰਫ 0.1 ਫੀਸਦੀ ਰਹੀ। ਇਹ ਉਸ ਤੋਂ ਪਿਛਲੇ 3 ਮਹੀਨੇ (ਅਪ੍ਰੈਲ-ਜੂਨ) ਦੀ 0.5 ਫੀਸਦੀ ਦੇ ਵਾਧੇ ਦੀ ਤੁਲਣਾ ’ਚ ਘਟ ਹੈ ਅਤੇ ਬਾਜ਼ਾਰ ਦੀ 0.2 ਫੀਸਦੀ ਦੀ ਉਮੀਦ ਤੋਂ ਵੀ ਘਟ ਹੈ। ਜਾਪਾਨ ਦੀ ਅਰਥਵਿਵਸਥਾ ਖਪਤਕਾਰ ਖਰਚ ਦੇ ਦਮ ’ਤੇ ਲਗਾਤਾਰ ਦੂਜੀ ਤਿਮਾਹੀ ’ਚ ਵਧੀ ਅਤੇ ਜੁਲਾਈ-ਸਤੰਬਰ ’ਚ ਇਸ ਦੀ ਵਾਧਾ ਦਰ 0.9 ਫੀਸਦੀ ਰਹੀ।

‘ਲੇਬਰ ਪਾਰਟੀ’ ਨੇ ਆਰਥਿਕ ਵਾਧੇ ਨੂੰ ਬਣਾਇਆ ਟੀਚਾ

ਜੁਲਾਈ ’ਚ 14 ਸਾਲਾਂ ’ਚ ਪਹਿਲੀ ਵਾਰ ਸੱਤਾ ਸੰਭਾਲਣ ਵਾਲੀ ‘ਲੇਬਰ ਪਾਰਟੀ’ ਨੇ ਅਗਲੇ 5 ਸਾਲਾਂ ’ਚ ਆਰਥਿਕ ਵਾਧੇ ਨੂੰ ਆਪਣੀ ਪਹਿਲੀ ਪਹਿਲ ਬਣਾਇਆ ਹੈ। ਚਾਰ ਮਹੀਨੇ ਪਹਿਲਾਂ ਹੀ ਲੇਬਰ ਪਾਰਟੀ ਸੱਤਾ ’ਚ ਆਈ ਹੈ। ਲੇਬਰ ਪਾਰਟੀ ਦੇ ਸੱਤਾ ’ਚ ਆਉਣ ਤੋਂ ਬਾਅਦ ਬ੍ਰਿਟੇਨ ਅਤੇ ਭਾਰਤ ’ਚ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਨੂੰ ਮਨਜ਼ੂਰੀ ਮਿਲਣ ਦੀ ਉਮੀਦ ਹੈ।

ਜਾਪਾਨ ਦੀ ਅਰਥਵਿਵਸਥਾ ਵਧੀ

ਟੋਕੀਓ : ਜਾਪਾਨ ਦੀ ਅਰਥਵਿਵਸਥਾ ਖਪਤਕਾਰ ਖਰਚ ਦੇ ਦਮ ’ਤੇ ਲਗਾਤਾਰ ਦੂਜੀ ਤਿਮਾਹੀ ’ਚ ਵਧੀ ਅਤੇ ਜੁਲਾਈ-ਸਤੰਬਰ ’ਚ ਇਸ ਦੀ ਵਾਧਾ ਦਰ 0.9 ਫੀਸਦੀ ਰਹੀ। ਸ਼ੁੱਕਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਗੱਲ ਸਾਹਮਣੇ ਆਈ।

ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਿੱਤੀ ਸਾਲ 2024-25 ਦੀ ਅਪ੍ਰੈਲ-ਜੂਨ ਤਿਮਾਹੀ ’ਚ 0.5 ਫੀਸਦੀ ਦੀ ਦਰ ਨਾਲ ਵਧੀ ਸੀ। ਮੰਤਰੀ ਮੰਡਲ ਦਫਤਰ ਦੇ ਸ਼ੁਰੂ ਦੇ ਅੰਕੜਿਆਂ ਅਨੁਸਾਰ ਘਰੇਲੂ ਮੰਗ ’ਚ 2.5 ਫੀਸਦੀ ਦੀ ਸਾਲਾਨਾ ਦਰ ਨਾਲ ਵਾਧਾ ਹੋਇਆ। ਨਿੱਜੀ ਖਪਤ ਤੰਦਰੁਸਤ ਘਰੇਲੂ ਖਪਤ ਦੇ ਦਮ ’ਤੇ 3.6 ਫੀਸਦੀ ਵਧੀ, ਜੋ ਜਾਪਾਨ ਦੇ ਕੁਲ ਘਰੇਲੂ ਉਤਪਾਦ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਬਣਾਉਂਦੀ ਹੈ। ਬਰਾਮਦ ’ਚ 1.5 ਫੀਸਦੀ ਦਾ ਵਾਧਾ ਹੋਇਆ।

ਯੇਨ ਦਾ ਕਮਜ਼ੋਰ ਹੋਣਾ ਬਰਾਮਦ ਲਈ ਫਾਇਦੇਮੰਦ ਹੈ ਕਿਉਂਕਿ ਇਸ ਨਾਲ ਜਾਪਾਨੀ ਉਤਪਾਦ ਵਿਦੇਸ਼ਾਂ ’ਚ ਸਸਤੇ ਹੋ ਰਹੇ ਹਨ। ਹਾਲਾਂਕਿ, ਪਿੱਛਲੀ ਤਿਮਾਹੀ ’ਚ ਇਸ ਦਾ ਪ੍ਰਭਾਵ ਮੁਕਾਬਲਤਨ ਸੀਮਿਤ ਰਿਹਾ। ਇਸ ਸਾਲ ਦੀ ਸ਼ੁਰੂਆਤ ’ਚ ਜਾਪਾਨੀ ਯੇਨ 160-ਯੇਨ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ। ਹੁਣ ਇਹ 150-ਯੇਨ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ।

ਸੁਮੀ ਟਰੱਸਟ ਦੇ ਸੀਨੀਅਰ ਰਣਨੀਤਿਕਾਰ ਕਾਤਸੁਤੋਸ਼ੀ ਇਨਾਦੋਮ ਨੇ ਕਿਹਾ,‘‘ਸਾਡਾ ਮੰਨਣਾ ਹੈ ਕਿ ਵਿਦੇਸ਼ੀ ਅਰਥਵਿਵਸਥਾਵਾਂ ’ਚ ਵਾਧੇ ਦੇ ਸਮਰਥਨ ਨਾਲ ਜਾਪਾਨੀ ਅਰਥਵਿਵਸਥਾ ਕ੍ਰਮਵਾਰ ਵਧਦੀ ਰਹੇਗੀ।


author

Harinder Kaur

Content Editor

Related News