ਗੌਤਮ ਅਡਾਣੀ ’ਤੇ ਰਿਸ਼ਵਤ ਦੇ ਦੋਸ਼ ਸਾਖ ਦੀ ਨਜ਼ਰ ਨਾਲ ਨਕਾਰਾਤਮਕ : ਮੂਡੀਜ਼
Thursday, Nov 21, 2024 - 11:18 PM (IST)
ਨਵੀਂ ਦਿੱਲੀ, (ਭਾਸ਼ਾ)- ਸਾਖ ਨਿਰਧਾਰਿਤ ਕਰਨ ਵਾਲੀ ਏਜੰਸੀ ਮੂਡੀਜ਼ ਰੇਟਿੰਗਸ ਨੇ ਕਿਹਾ ਕਿ ਉਹ ਗੌਤਮ ਅਡਾਣੀ ’ਤੇ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਦੇ ਮੱਦੇਨਜ਼ਰ ਸਮੂਹ ਦੀ ਪੂੰਜੀ ਜੁਟਾਉਣ ਦੀ ਸਮਰੱਥਾ ਦਾ ਮੁਲਾਂਕਣ ਕਰਦੇ ਸਮੇਂ ਇਸ ਦੀ ਸੰਚਾਲਨ ਵਿਵਸਥਾ ’ਤੇ ਗੌਰ ਕਰੇਗੀ।
ਮੂਡੀਜ਼ ਨੇ ਕਿਹਾ ਕਿ ਬੰਦਰਗਾਹ ਤੋਂ ਲੈ ਕੇ ਊਰਜਾ ਖੇਤਰ ’ਚ ਕੰਮ ਕਰ ਰਹੇ ਅਡਾਣੀ ਸਮੂਹ ਦੇ ਚੇਅਰਮੈਨ ਗੌਤਮ ਅਡਾਣੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਖਿਲਾਫ ਰਿਸ਼ਵਤਖੋਰੀ ਦੇ ਮਾਮਲੇ ’ਚ ਬਚਾਅ ਪੱਖ ਸਮੂਹ ਦੀਆਂ ਕੰਪਨੀਆਂ ਦੀ ਸਾਖ ਦੀ ਨਜ਼ਰ ਨਾਲ ਨਕਾਰਾਤਮਕ ਹੈ। ਮੂਡੀਜ਼ ਨੇ ਕਿਹਾ, ‘‘ਅਡਾਣੀ ਸਮੂਹ ਦਾ ਮੁਲਾਂਕਣ ਕਰਦੇ ਸਮੇਂ ਸਾਡਾ ਮੁੱਖ ਧਿਆਨ ਸਮੂਹ ਦੀਆਂ ਕੰਪਨੀਆਂ ਦੀਆਂ ਨਕਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੂੰਜੀ ਤੱਕ ਪੁੱਜਣ ਦੀ ਸਮਰੱਥਾ ਅਤੇ ਇਸ ਦੇ ਕਾਰੋਬਾਰ ਦੇ ਸੰਚਾਲਨ ’ਤੇ ਰਹੇਗਾ।