ਅਡਾਣੀ ਪਾਵਰ ਨੇ 41.87 ਗੀਗਾਵਾਟ ਦਾ ਟੀਚਾ ਰੱਖਿਆ

Thursday, Dec 25, 2025 - 12:10 AM (IST)

ਅਡਾਣੀ ਪਾਵਰ ਨੇ 41.87 ਗੀਗਾਵਾਟ ਦਾ ਟੀਚਾ ਰੱਖਿਆ

ਨਵੀਂ ਦਿੱਲੀ, (ਭਾਸ਼ਾ)- ਅਡਾਣੀ ਪਾਵਰ ਲਿਮਟਿਡ ਨੇ ਵਿੱਤੀ ਸਾਲ 2031-32 ਤੱਕ ਆਪਣੀ ਸਥਾਪਿਤ ਉਤਪਾਦਨ ਸਮਰੱਥਾ ਦਾ ਟੀਚਾ ਵਧਾ ਕੇ 41.87 ਗੀਗਾਵਾਟ ਕਰ ਦਿੱਤਾ ਹੈ। ਕੰਪਨੀ ਇਸ ਵਿਸਥਾਰ ’ਤੇ ਲੱਗਭਗ 2 ਲੱਖ ਕਰੋਡ਼ ਰੁਪਏ ਦਾ ਪੂੰਜੀਗਤ ਖ਼ਰਚ ਕਰੇਗੀ। ਫਿਲਹਾਲ ਕੰਪਨੀ ਦੀ ਉਤਪਾਦਨ ਸਮਰੱਥਾ 18.15 ਗੀਗਾਵਾਟ ਹੈ, ਜਦੋਂ ਕਿ 23.72 ਗੀਗਾਵਾਟ ਦੇ ਪ੍ਰਾਜੈਕਟ ਪਾਈਪਲਾਈਨ ’ਚ ਹਨ।ਕੰਪਨੀ ਦੇਸ਼ ’ਚ ਵਧਦੀ ਬਿਜਲੀ ਦੀ ਮੰਗ ਨੂੰ ਵੇਖਦੇ ਹੋਏ ਹਮਲਾਵਰ ਵਿਸਥਾਰ ਰਣਨੀਤੀ ਅਪਣਾ ਰਹੀ ਹੈ। ਉਦਯੋਗ ਦੇ ਅੰਦਾਜ਼ਿਆਂ ਅਨੁਸਾਰ ਭਾਰਤ ਦੀ ਵੱਧ ਤੋਂ ਵੱਧ ਬਿਜਲੀ ਮੰਗ 2031-32 ਤੱਕ 400 ਗੀਗਾਵਾਟ ਤੱਕ ਪਹੁੰਚ ਸਕਦੀ ਹੈ। ਅਡਾਣੀ ਪਾਵਰ ਨੇ ਇਸ ਸਾਲ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਅਸਾਮ ’ਚ ਨਵੇਂ ਥਰਮਲ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ ਅਤੇ ਪਣ ਬਿਜਲੀ ਖੇਤਰ ’ਚ ਵੀ ਕਦਮ ਰੱਖਿਆ ਹੈ।


author

Rakesh

Content Editor

Related News