ਬੁਰੀ ਖ਼ਬਰ! ਪੈਟਰੋਲ-ਡੀਜ਼ਲ ਨੂੰ ਲੈ ਕੇ ਲੱਗਣ ਵਾਲਾ ਹੈ ਇਹ ਜ਼ੋਰਦਾਰ ਝਟਕਾ

Thursday, Dec 10, 2020 - 10:07 PM (IST)

ਬੁਰੀ ਖ਼ਬਰ! ਪੈਟਰੋਲ-ਡੀਜ਼ਲ ਨੂੰ ਲੈ ਕੇ ਲੱਗਣ ਵਾਲਾ ਹੈ ਇਹ ਜ਼ੋਰਦਾਰ ਝਟਕਾ

ਨਵੀਂ ਦਿੱਲੀ/ਲੰਡਨ— ਪੈਟਰੋਲ-ਡੀਜ਼ਲ ਕੀਮਤਾਂ 'ਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ ਕਿਉਂਕਿ ਕੱਚੇ ਤੇਲ ਦੀ ਕੀਮਤ ਵੱਧ ਗਈ ਹੈ। ਵੀਰਵਾਰ ਨੂੰ ਬ੍ਰੈਂਟ ਕੱਚਾ ਤੇਲ ਮਾਰਚ ਤੋਂ ਬਾਅਦ ਪਹਿਲੀ ਵਾਰ 50 ਡਾਲਰ ਪ੍ਰਤੀ ਬੈਰਲ ਦੇ ਉੱਪਰ ਨਿਕਲ ਗਿਆ। ਬੁੱਧਵਾਰ ਨੂੰ ਇਰਾਕ ਤੇਲ ਖੇਤਰ 'ਤੇ ਹੋਏ ਹਮਲੇ ਨੂੰ ਲੈ ਕੇ ਚਿੰਤਾ ਅਤੇ ਇਸ ਤੋਂ ਇਲਾਵਾ ਕੋਵਿਡ-19 ਟੀਕੇ ਜਾਰੀ ਹੋਣ ਤੋਂ ਬਾਅਦ ਅਰਥਵਿਵਸਥਾ 'ਚ ਤੇਜ਼ ਸੁਧਾਰ ਦੀ ਉਮੀਦ ਨਾਲ ਕੱਚੇ ਤੇਲ 'ਚ ਤੇਜ਼ੀ ਵਧੀ ਹੈ। ਹਾਲਾਂਕਿ, ਮੌਜੂਦਾ ਮੰਗ ਦੇ ਹਿਸਾਬ ਨਾਲ ਸਪਲਾਈ ਪਾਸਿਓਂ ਬਹੁਤੀ ਕਮੀ ਨਹੀਂ ਹੈ।

ਬ੍ਰਿਟੇਨ ਨੇ ਇਸ ਹਫ਼ਤੇ ਤੋਂ ਟੀਕਾਕਰਨ ਸ਼ੁਰੂ ਕੀਤਾ ਹੈ ਅਤੇ ਜਲਦ ਹੀ ਅਮਰੀਕਾ 'ਚ ਵੀ ਇਸ ਦੇ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਕੈਨੇਡਾ ਨੇ ਬੁੱਧਵਾਰ ਨੂੰ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਕਿਹਾ ਕਿ ਅਗਲੇ ਹਫ਼ਤੇ ਤੋਂ ਸ਼ੁਰੂਆਤੀ ਸ਼ਾਟ ਦਿੱਤੇ ਜਾਣਗੇ।

ਇਹ ਵੀ ਪੜ੍ਹੋ- 1 ਜਨਵਰੀ ਤੋਂ ਬ੍ਰਿਟਿਸ਼ ਨਾਗਰਿਕਾਂ ਨੂੰ ਈ. ਯੂ. ਲਈ ਲੈਣਾ ਪੈ ਸਕਦਾ ਹੈ ਵੀਜ਼ਾ

ਇਸ ਵਿਚਕਾਰ ਬ੍ਰੈਂਟ 1.8 ਫ਼ੀਸਦੀ ਦੇ ਉਛਾਲ ਨਾਲ 50.65 ਡਾਲਰ ਪ੍ਰਤੀ ਬੈਰਲ 'ਤੇ ਜਾ ਪੁੱਜਾ। ਇਸ 'ਚ ਤੇਜ਼ੀ ਦਾ ਇਹ ਲਗਾਤਾਰ ਤੀਜਾ ਦਿਨ ਰਿਹਾ। ਡਬਲਿਊ. ਟੀ. ਆਈ. ਕਰੂਡ ਇਸ ਦੌਰਾਨ 1.8 ਫ਼ੀਸਦੀ ਦੀ ਬੜ੍ਹਤ ਨਾਲ 47.32 ਡਾਲਰ ਪ੍ਰਤੀ ਬੈਰਲ 'ਤੇ ਸੀ।

ਇਹ ਵੀ ਪੜ੍ਹੋ- ਸੋਨਾ ਦੋ ਦਿਨਾਂ 'ਚ 1,000 ਰੁਪਏ ਤੋਂ ਵੱਧ ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ

ਕੱਚਾ ਤੇਲ ਮਹਿੰਗਾ ਹੋਣਾ ਭਾਰਤ ਲਈ ਇਕ ਵੱਡਾ ਝਟਕਾ ਹੈ ਕਿਉਂਕਿ ਭਾਰਤ 80 ਫ਼ੀਸਦੀ ਤੋਂ ਜ਼ਿਆਦਾ ਕੱਚਾ ਤੇਲ ਦੂਜੇ ਦੇਸ਼ਾਂ ਤੋਂ ਖ਼ਰੀਦਦਾ ਹੈ। ਇਸ ਲਈ ਲੰਮੇ ਸਮੇਂ ਤੱਕ ਇਸ ਦੇ ਮਹਿੰਗਾ ਬਣੇ ਰਹਿਣ ਨਾਲ ਨਵੀਂ ਖੇਪ ਲਈ ਜ਼ਿਆਦਾ ਕੀਮਤ ਚੁਕਾਉਣੀ ਹੋਵੇਗੀ, ਲਿਹਾਜਾ ਤੇਲ ਕੰਪਨੀਆਂ ਨੂੰ ਪੈਟਰੋਲ-ਡੀਜ਼ਲ ਕੀਮਤਾਂ 'ਚ ਵਾਧਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਝਟਕਾ! FORD ਜਨਵਰੀ ਤੋਂ ਕੀਮਤਾਂ 'ਚ ਕਰਨ ਜਾ ਰਹੀ ਹੈ ਇੰਨਾ ਭਾਰੀ ਵਾਧਾ

ਬੈਂਕ ਆਫ਼ ਅਮਰੀਕਾ (ਬੋਫਾ) ਪਹਿਲਾਂ ਹੀ ਇਹ ਸੰਭਾਵਨਾ ਜਤਾ ਚੁੱਕਾ ਹੈ ਕਿ ਕੋਰੋਨਾ ਟੀਕਾ ਆਉਣ ਤੇ ਕੋਰੋਨਾ ਦਾ ਡਰ ਘੱਟ ਹੋਣ ਨਾਲ ਅਰਥਵਿਵਸਥਾ ਦੇ ਮਜਬੂਤ ਹੋਣ ਦੀ ਉਮੀਦ ਹੈ। ਰਿਪੋਰਟ ਮੁਤਾਬਕ, ਜਿਵੇਂ-ਜਿਵੇਂ ਅਰਥਵਿਵਸਥਾ ਖੁੱਲ੍ਹੇਗੀ, ਯਾਤਰਾ ਵੀ ਸ਼ੁਰੂ ਹੋ ਜਾਏਗੀ। ਇਸ ਨਾਲ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀ ਮੰਗ ਤੇਜ਼ੀ ਨਾਲ ਵਧੇਗੀ, ਅਜਿਹੇ 'ਚ ਕੱਚੇ ਤੇਲ ਦੀ ਕੀਮਤ 'ਚ ਵੀ ਤੇਜ਼ੀ ਨਾਲ ਇਜ਼ਾਫ਼ਾ ਹੋਵੇਗਾ। ਮੌਜੂਦਾ ਸਮੇਂ ਓਪੇਕ ਪਲੱਸ ਨੇ ਰੋਜ਼ਾਨਾ ਦੀ ਸਪਲਾਈ 'ਚ 77 ਲੱਖ ਬੈਰਲ ਦੀ ਕਟੌਤੀ ਕੀਤੀ ਹੋਈ ਹੈ, ਹਾਲਾਂਕਿ ਜਨਵਰੀ ਤੋਂ ਇਸ ਨੂੰ ਘਟਾ ਕੇ 72 ਲੱਖ ਬੈਰਲ ਪ੍ਰਤੀ ਦਿਨ ਕਰ ਦੇਵੇਗਾ, ਯਾਨੀ ਹੁਣ ਦੀ ਰੋਜ਼ਾਨਾ ਸਪਲਾਈ 'ਚ 5 ਲੱਖ ਬੈਰਲ ਵਾਪਸ ਆ ਜਾਵੇਗਾ।

ਇਹ ਵੀ ਪੜ੍ਹੋ- 14 ਦਸੰਬਰ ਤੋਂ ਆਨਲਾਈਨ ਪੈਸੇ ਟਰਾਂਸਫਰ ਕਰਨ ਦਾ ਬਦਲ ਜਾਏਗਾ ਇਹ ਨਿਯਮ

 


author

Sanjeev

Content Editor

Related News