ਸ਼ੇਅਰ ਬਾਜ਼ਾਰ 'ਚ ਰੌਣਕ, ਸੈਂਸੈਕਸ ਤੇ ਨਿਫਟੀ ਦੋਵੇਂ ਨਵੇਂ ਰਿਕਾਰਡ ਪੱਧਰ 'ਤੇ ਹੋਏ ਬੰਦ

Monday, Jun 14, 2021 - 05:06 PM (IST)

ਸ਼ੇਅਰ ਬਾਜ਼ਾਰ 'ਚ ਰੌਣਕ, ਸੈਂਸੈਕਸ ਤੇ ਨਿਫਟੀ ਦੋਵੇਂ ਨਵੇਂ ਰਿਕਾਰਡ ਪੱਧਰ 'ਤੇ ਹੋਏ ਬੰਦ

ਮੁੰਬਈ (ਭਾਸ਼ਾ) : ਰਿਲਾਇੰਸ ਇੰਡਸਟਰੀਜ਼, ਇਨਫੋਸਿਸ ਅਤੇ ਟੀ.ਸੀ.ਐਸ. ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਵਾਧੇ ਅਤੇ ਗਲੋਬਲ ਬਾਜ਼ਾਰਾਂ ਵਿਚ ਸਕਾਰਾਤਮਕ ਰੁਝਾਨ ਦੇ ਵਿਚਕਾਰ ਸੈਂਸੈਕਸ 77 ਅੰਕ ਦੇ ਵਾਧੇ ਨਾਲ ਆਪਣੇ ਨਵੇਂ ਸਰਬੋਤਮ ਉੱਚ ਪੱਧਰ 'ਤੇ ਪਹੁੰਚ ਗਿਆ। ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 76.77 ਅੰਕ ਜਾਂ 0.15% ਦੀ ਤੇਜ਼ੀ ਨਾਲ 52,551.53 ਅੰਕ 'ਤੇ ਬੰਦ ਹੋਇਆ ਹੈ। ਇਹ ਇਸਦਾ ਨਵਾਂ ਉੱਚਾ ਪੱਧਰ ਹੈ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 12.50 ਅੰਕ ਭਾਵ 0.08 ਫੀਸਦੀ ਦੀ ਤੇਜ਼ੀ ਦੇ ਨਾਲ 15,811.85 ਅੰਕਾਂ ਦੀ ਨਵੀਂ ਰਿਕਾਰਡ ਉੱਚਾਈ 'ਤੇ ਬੰਦ ਹੋਇਆ ਹੈ। ਸੈਂਸੈਕਸ ਦੀਆਂ ਕੰਪਨੀਆਂ ਵਿਚ ਰਿਲਾਇੰਸ ਇੰਡਸਟਰੀਜ਼ ਦਾ ਸਟਾਕ ਸਭ ਤੋਂ ਵਧ 1.5 ਪ੍ਰਤੀਸ਼ਤ ਵਧਿਆ। 

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ

ਟਾਪ ਗੇਨਰਜ਼

ਬਜਾਜ ਫਾਇਨਾਂਸ, ਓ.ਐੱਨ.ਜੀ.ਸੀ., ਇਨਫੋਸਿਸ, ਪਾਵਰਗ੍ਰੀਡ, ਐਲ.ਐਂਡ.ਟੀ., ਇੰਡਸਇੰਡ ਬੈਂਕ

ਟਾਪ ਲੂਜ਼ਰਜ਼

ਕੋਟਕ ਬੈਂਕ, ਐਨ.ਟੀ.ਪੀ.ਸੀ., ਐਚ.ਡੀ.ਐਫ.ਸੀ., ਸਨ ਫਾਰਮਾ, ਬਜਾਜ ਆਟੋ, ਮਾਰੂਤੀ 

ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ

ਹੋਰ ਏਸ਼ੀਆਈ ਬਾਜ਼ਾਰਾਂ ਵਿਚ ਜਪਾਨ ਦੇ ਨਿੱਕੀ ਅਤੇ ਦੱਖਣੀ ਕੋਰੀਆ ਦੀ ਕੋਸਪੀ ਨੂੰ ਫਾਇਦਾ ਹੋਇਆ। ਚੀਨ ਅਤੇ ਹਾਂਗਕਾਂਗ ਦੇ ਬਾਜ਼ਾਰਾਂ ਵਿਚ ਛੁੱਟੀ ਸੀ। ਯੂਰਪੀਅਨ ਬਾਜ਼ਾਰਾਂ ਵਿਚ ਦੁਪਹਿਰ ਦੇ ਕਾਰੋਬਾਰ ਵਿਚ ਵਾਧਾ ਹੋਇਆ। ਇਸ ਦੌਰਾਨ ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ 0.94 ਫੀਸਦ ਦੇ ਵਾਧੇ ਨਾਲ 73.37 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਰੁਪਿਆ 22 ਪੈਸੇ ਟੁੱਟ ਕੇ 73.29 ਪ੍ਰਤੀ ਡਾਲਰ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਨੇਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News