ਬਜਟ 2021: ਮਾਹਰਾਂ ਦੀ ਸਲਾਹ ਸੈੱਸ ਨਹੀਂ, ਬਾਂਡ ਦਾ ਲਿਆ ਜਾਵੇ ਸਹਾਰਾ

Friday, Jan 22, 2021 - 02:59 PM (IST)

ਬਜਟ 2021: ਮਾਹਰਾਂ ਦੀ ਸਲਾਹ ਸੈੱਸ ਨਹੀਂ, ਬਾਂਡ ਦਾ ਲਿਆ ਜਾਵੇ ਸਹਾਰਾ

ਨਵੀਂ ਦਿੱਲੀ- ਬਜਟ ਵਿਚ ਕੇਂਦਰ ਸਰਕਾਰ ਕੋਵਿਡ ਖ਼ਰਚ ਅਤੇ ਅਰਥਵਿਵਸਥਾ ਨੂੰ ਉਭਾਰਨ ਲਈ ਵਾਧੂ ਖ਼ਰਚ ਲਈ ਨਵੇਂ ਬਦਲਾਂ 'ਤੇ ਵਿਚਾਰ ਕਰ ਸਕਦੀ ਹੈ। ਇਸ ਵਿਚਕਾਰ ਜ਼ਿਆਦਾਤਰ ਮਾਹਰਾਂ ਨੇ ਵਾਧੂ ਖ਼ਰਚਿਆਂ ਲਈ ਸੈੱਸ ਦੀ ਬਜਾਏ ਬਾਂਡ ਲਿਆਉਣ ਦੀ ਸਲਾਹ ਦਿੱਤੀ ਹੈ। 

ਸਾਬਕਾ ਅੰਕੜਾ ਵਿਸ਼ਲੇਸ਼ਕ ਪ੍ਰਣਬ ਸੇਨ ਨੇ ਕਿਹਾ ਕਿ ਇਕ ਅਜਿਹੀ ਸਥਿਤੀ ਵਿਚ ਜਦੋਂ ਮੰਗ ਦਾ ਪੱਖ ਬਹੁਤ ਕਮਜ਼ੋਰ ਹੈ ਅਤੇ ਅੱਗੇ ਵੀ ਕਮਜ਼ੋਰ ਰਹਿਣ ਵਾਲੀ ਹੈ, ਸੈੱਸ ਦਾ ਵਿਚਾਰ ਖ਼ਰਾਬ ਹੈ। ਪ੍ਰਣਬ ਸੇਨ ਮੌਜੂਦਾ ਸਮੇਂ ਇੰਟਰਨੈਸ਼ਨਲ ਗ੍ਰੋਥ ਸੈਂਟਰਸ ਇੰਡੀਆ ਪ੍ਰੋਗਰਾਮ ਦੇ ਨਿਰਦੇਸ਼ਕ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਰਚਿਆਂ ਦੀ ਵਿਵਸਥਾ ਬਾਂਡ ਜ਼ਰੀਏ ਪੈਸਾ ਜੁਟਾ ਕੇ ਕਰਨਾ ਬਿਹਤਰ ਵਿਚਾਰ ਹੈ ਕਿਉਂਕਿ ਇਸ ਵਿਚ ਲੋਕ ਆਪਣੀ ਇੱਛਾ ਨਾਲ ਯੋਗਦਾਨ ਕਰਨਗੇ। ਬਾਂਡ ਲਈ ਆਕਰਸ਼ਕ ਸਥਿਤੀ ਹੈ। 

ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਡੁਵੁਰੀ ਸੁੱਬਾਰਾਇ ਨੇ ਪਹਿਲਾਂ ਹੀ ਸੁਝਾਅ ਦਿੱਤਾ ਸੀ ਕਿ ਕਰਜ਼ ਜੁਟਾਉਣ ਲਈ ਕੋਵਿਡ ਬਾਂਡ ਨੂੰ ਸਿੱਧੇ ਬਾਜ਼ਾਰ ਵਿਚ ਜਾਰੀ ਕਰਨਾ ਇਕ ਬਦਲ ਹੋ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਇਸ ਦੇ ਕਈ ਸਕਾਰਾਤਮਕ ਪੱਖ ਹਨ। ਠੀਕ ਤਰ੍ਹਾਂ ਨਾਲ ਲਿਆਂਦਾ ਗਿਆ ਬਾਂਡ ਬਚਤਕਰਤਾਵਾਂ ਨੂੰ ਇਕ ਆਕਰਸ਼ਕ ਬਦਲ ਮੁਹੱਈਆ ਕਰਾਏਗਾ, ਜਿਨ੍ਹਾਂ ਨੂੰ ਮਹਿੰਗਾਈ ਵਧਣ ਕਾਰਨ ਬੈਂਕ ਤੋਂ ਵਿਆਜ ਘੱਟ ਵਿਆਜ ਮਿਲ ਰਿਹਾ ਹੈ। ਓਧਰ ਡੇਲਾਇਟ ਵਿਚ ਹਿੱਸੇਦਾਰ ਨੀਰਜ ਆਹੁਜਾ ਨੇ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਟੈਕਸ ਬੋਝ ਵਧਾਉਣ ਦਾ ਇਹ ਸਹੀ ਸਮਾਂ ਨਹੀਂ ਹੈ।


author

Sanjeev

Content Editor

Related News