ਦੋ ਸਾਲ ਦੇ ਉੱਚ ਪੱਧਰ ''ਤੇ ਬਾਂਡ ਪ੍ਰਤੀਫਲ
Wednesday, Jan 05, 2022 - 01:35 PM (IST)
ਬਿਜਨੈੱਸ ਡੈਸਕ- 10 ਸਾਲ ਸਰਕਾਰੀ ਬੈਂਚਮਾਰਕ ਬਾਂਡ ਦਾ ਪ੍ਰਤੀਫਲ ਅੱਜ ਕਰੀਬ 6 ਆਧਾਰ ਅੰਕ ਵਧ ਕੇ 24 ਮਹੀਨੇ ਦੇ ਸਭ ਤੋਂ ਉੱਚੇ ਪੱਧਰ 6.52 ਫੀਸਦੀ ਦੇ ਕਰੀਬ ਪਹੁੰਚ ਗਿਆ। ਬੀਤੇ ਚਾਰ ਮਹੀਨੇ 'ਚ ਬਾਂਡ ਪ੍ਰਤੀਫਲ 'ਚ ਇਕ ਦਿਨ 'ਚ ਆਈ ਇਹ ਸਭ ਤੋਂ ਵੱਡੀ ਤੇਜ਼ੀ ਹੈ। ਦੇਸ਼ ਦੇ ਫਿਸਕਲ ਘਾਟੇ 'ਚ ਵਾਧਾ ਅਤੇ ਮੁਦਰਾਸਫੀਤੀ ਵਧਣ ਦੇ ਮੱਦੇਨਜ਼ਰ ਨਿਵੇਸ਼ਕ ਜ਼ਿਆਦਾ ਪ੍ਰਤੀਫਲ ਜਾਂ ਵਿਆਜ ਦਰਾਂ ਦੀ ਮੰਗ ਕਰ ਰਹੇ ਹਨ, ਜਿਸ ਨਾਲ ਬਾਂਡ ਪ੍ਰਤੀਫਲ ਵਧਿਆ ਹੈ। ਸੋਮਵਾਰ ਨੂੰ ਬਾਂਡ ਪ੍ਰਤੀਫਲ 6.46 ਫੀਸਦੀ 'ਤੇ ਬੰਦ ਹੋਇਆ ਸੀ। ਜੇ.ਐੱਮ. ਇੰਸਟੀਚਿਊਸ਼ਨਲ ਇਕਵਟੀ 'ਚ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਰਣਨੀਤੀਕਾਰ ਧਨੰਜਯ ਸਿਨਹਾ ਨੇ ਕਿਹਾ ਕਿ ਬੈਂਕ ਉਧਾਰੀ ਤੇ ਜਮ੍ਹਾ ਅਨੁਪਾਤ ਵਧਣ, ਮੁਦਰਾਸਫੀਤੀ 'ਚ ਵਾਧਾ ਤੇ ਅਮਰੀਕਾ 'ਚ ਪ੍ਰਤੀਫਲ ਵਧਣ ਨਾਲ ਭਾਰਤ 'ਚ ਕੁਝ ਮਹੀਨਿਆਂ 'ਚ ਬਾਂਡ ਪ੍ਰਤੀਫਲ 'ਚ ਤੇਜ਼ੀ ਦਾ ਦਬਾਅ ਬਣਿਆ ਹੋਇਆ ਸੀ। 7 ਕੈਪੀਟਲ ਮਾਰਕਿਟਸ, ਜਨ ਸਮਾਲ, ਫਾਈਨੈਂਸ ਬੈਂਕ ਦੇ ਪ੍ਰਧਾਨ ਤੇ ਟਰੇਜਰੀ ਪ੍ਰਮੁੱਖ ਗੋਪਾਲ ਤ੍ਰਿਪਾਠੀ ਨੇ ਕਿਹਾ ਕਿ ਬਾਂਡ ਪ੍ਰਤੀਫਲ 'ਚ ਵਾਧਾ ਹੋ ਰਿਹਾ ਹੈ। ਮੁਦਰਾਸਫੀਤੀ ਦੀ ਚਿੰਤਾ ਤੇ ਸੰਸਾਰਕ ਬਾਜ਼ਾਰਾਂ 'ਚ ਪ੍ਰਤੀਫਲ ਵਧਣ ਨਾਲ ਘਰੇਲੂ ਬਾਜ਼ਾਰ 'ਤੇ ਅਸਰ ਦਿਖਿਆ। ਸੋਮਵਾਰ ਨੂੰ ਅਮਰੀਕੀ ਬਾਂਡ ਪ੍ਰਤੀਫਲ ਵਧਣ ਨਾਲ ਇਸ 'ਚ ਹੋਰ ਤੇਜ਼ੀ ਆਈ ਹੈ। ਸੋਮਵਾਰ ਨੂੰ ਅਮਰੀਕੀ ਬਾਂਡ ਪ੍ਰਤੀਫਲ 'ਚ ਖਾਸੀ ਤੇਜ਼ੀ ਆਈ ਤੇ ਇਹ 1.64 ਫੀਸਦੀ 'ਤੇ ਪਹੁੰਚ ਗਿਆ। ਜੁਲਾਈ 2020 'ਚ ਇਹ ਰਿਕਾਰਡ 0.52 ਫੀਸਦੀ ਦੇ ਹੇਠਲੇ ਪੱਧਰ 'ਤੇ ਆ ਗਿਆ ਸੀ।
ਹਾਲਾਂਕਿ ਭਾਰਤੀ ਰਿਜ਼ਰਵ ਬੈਂਕ ਨੇ ਬਾਂਡ ਪ੍ਰਤੀਫਲ ਵਧਣ 'ਤੇ ਚਿੰਤਾ ਜਤਾਈ ਹੈ ਤੇ ਕਿਹਾ ਕਿ ਇਸ 'ਚ ਕੇਂਦਰ ਤੇ ਸੂਬਾ ਸਰਕਾਰ ਦੇ ਫਿਸਕਲ ਘਾਟੇ ਦੇ ਵਿੱਤਪੋਸ਼ਣ 'ਤੇ ਪ੍ਰਤੀਕੂਲ ਅਸਰ ਪੈ ਸਕਦਾ ਹੈ। ਬਾਂਡ ਪ੍ਰਤੀਫਲ ਉੱਚਾ ਰਹਿਣ ਨਾਲ ਕਾਰਪੋਰੇਟ ਉਧਾਰੀ 'ਤੇ ਵਿਆਜ਼ ਦਰਾਂ ਨੂੰ ਘੱਟ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਹੈ। ਬਾਂਡ ਪ੍ਰਤੀਫਲ ਨੂੰ ਲੈ ਕੇ ਕੇਂਦਰੀ ਬੈਂਕ ਤੇ ਬਾਂਡ ਬਾਜ਼ਾਰ ਦੇ ਵਿਚਾਲੇ ਖਿੱਚੋਤਾਨ ਵੀ ਹੋਈ ਹੈ। ਪਿਛਲੇ ਸ਼ੁੱਕਰਵਾਰ ਨੂੰ ਆਰ.ਬੀ.ਆਈ. ਨੇ 17,000 ਕਰੋੜ ਰੁਪਏ ਮੁੱਲ ਦੇ ਸਰਕਾਰੀ ਬਾਂਡ ਦੀ ਨੀਲਾਮੀ ਰੱਦ ਕਰ ਦਿੱਤੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਬਾਂਡ ਨਿਵੇਸ਼ਕਾਂ ਵਲੋਂ ਜ਼ਿਆਦਾ ਪ੍ਰਤੀਫਲ 'ਤੇ ਬੋਲੀ ਲਗਾਉਣ ਦੀ ਵਜ੍ਹਾ ਨਾਲ ਅਜਿਹਾ ਹੋਇਆ। ਇਸ ਤੋਂ ਇਕ ਹਫਤੇ ਪਹਿਲੇ 25 ਦਸੰਬਰ ਨੂੰ ਆਰ.ਬੀ.ਆਈ. ਨੇ ਪਹਿਲੇ ਡੀਲਰਾਂ ਨੂੰ ਬਾਂਡ ਦੀ ਨੀਲਾਮੀ ਕੀਤੀ ਕਿਉਂਕਿ ਨਿਵੇਸ਼ਕ ਜ਼ਿਆਦਾ ਪ੍ਰਤੀਫਲ ਮੰਗ ਰਹੇ ਹਨ।