ਬੈਂਕ ਆਫ ਇੰਡੀਆ ਨੂੰ ਐੱਨ. ਪੀ. ਏ.  ਵਧਣ ਨਾਲ ਹੋਇਆ 1,156.25 ਕਰੋਡ਼ ਰੁਪਏ ਦਾ ਘਾਟਾ

11/12/2018 10:48:24 PM

ਨਵੀਂ ਦਿੱਲੀ -ਜਨਤਕ ਖੇਤਰ  ਦੇ ਬੈਂਕ ਆਫ ਇੰਡੀਆ ਨੂੰ  ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਐੱਨ. ਪੀ. ਏ.   ਦੇ ਉੱਚੇ ਪ੍ਰਬੰਧਾਂ ਕਾਰਨ 1,156.25 ਕਰੋਡ਼ ਰੁਪਏ ਦਾ ਭਾਰੀ ਘਾਟਾ ਹੋਇਆ ਹੈ।  ਬੈਂਕ ਨੂੰ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 179.07 ਕਰੋਡ਼ ਅਤੇ ਚਾਲੂ ਵਿੱਤੀ ਸਾਲ ਦੀ  ਪਹਿਲੀ ਤਿਮਾਹੀ ’ਚ 95.11 ਕਰੋਡ਼ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ।  ਬੈਂਕ ਨੇ ਦੱਸਿਆ ਕਿ ਆਲੋਚਕ ਤਿਮਾਹੀ  ਦੌਰਾਨ ਉਸ ਦੀ ਕੁਲ ਕਮਾਈ ਪਿਛਲੇ ਵਿੱਤੀ ਸਾਲ  ਦੇ 11,600.47 ਕਰੋਡ਼ ਤੋਂ ਡਿੱਗ ਕੇ 10,800.24 ਕਰੋਡ਼ ਰੁਪਏ ’ਤੇ ਆ ਗਈ।  ਇਸ  ਦੌਰਾਨ ਨਾਨ-ਪ੍ਰੋਫਾਰਮਿੰਗ  ਐਸੇਟ (ਐੱਨ. ਪੀ. ਏ.)   ਇਵਜ਼ ’ਚ ਕੀਤਾ  ਜਾਣ ਵਾਲਾ ਪ੍ਰਬੰਧ 1,866.82 ਕਰੋਡ਼ ਤੋਂ ਵਧ ਕੇ 2,827.62 ਕਰੋਡ਼ ਰੁਪਏ  ’ਤੇ ਪਹੁੰਚ ਗਿਆ।  ਆਲੋਚਕ ਤਿਮਾਹੀ ਦੌਰਾਨ ਬੈਂਕ ਦਾ ਏਕੀਕ੍ਰਿਤ ਐੱਨ. ਪੀ. ਏ.  12.62 ਫੀਸਦੀ ਤੋਂ ਵਧ ਕੇ 16.36 ਫੀਸਦੀ ਅਤੇ ਸ਼ੁੱਧ ਐੱਨ. ਪੀ. ਏ.  6.47  ਫੀਸਦੀ ਤੋਂ ਵਧ ਕੇ 7.64 ਫੀਸਦੀ ’ਤੇ ਪਹੁੰਚ ਗਿਆ।  ਇਸ ਤੋਂ ਪਿਛਲੀ ਤਿਮਾਹੀ ਯਾਨੀ  ਜੂਨ ’ਚ ਖਤਮ ਤਿਮਾਹੀ ’ਚ ਬੈਂਕ ਦਾ ਸ਼ੁੱਧ ਐੱਨ. ਪੀ. ਏ.  8.45 ਫੀਸਦੀ ਸੀ। ਅੰਕੜਿਆਂ ’ਚ ਬੈਂਕ ਦਾ ਕੁਲ ਐੱਨ. ਪੀ. ਏ.  ਸਤੰਬਰ ’ਚ ਖਤਮ  ਤਿਮਾਹੀ ’ਚ 61,560.65 ਕਰੋਡ਼ ਰੁਪਏ ’ਤੇ ਪਹੁੰਚ ਗਿਆ।  ਇਕ ਸਾਲ ਪਹਿਲਾਂ ਇਸ  ਮਿਆਦ ’ਚ ਇਹ 49,306.90 ਕਰੋਡ਼ ਰੁਪਏ ’ਤੇ ਸੀ। 


Related News