Boeing ਨੇ ਹਵਾਈ ਹਾਦਸਿਆਂ ਦੀ ਲਈ ਜ਼ਿੰਮੇਵਾਰੀ, ਹੁਣ ਜੁਰਮਾਨੇ ਦਾ ਕਰੇਗੀ ਭੁਗਤਾਨ
Friday, Jan 08, 2021 - 05:45 PM (IST)
ਵਾਸ਼ਿੰਗਟਨ (ਏਪੀ) — ਹਵਾਬਾਜ਼ੀ ਕੰਪਨੀ ਬੋਇੰਗ ਨੇ ਅਮਰੀਕਾ ਵਿਚ ਨਿਆਂ ਵਿਭਾਗ ਦੀ ਇਕ ਜਾਂਚ ਨੂੰ ਬੰਦ ਕਰਨ ਲਈ 2.5 ਅਰਬ ਡਾਲਰ ਦਾ ਭੁਗਤਾਨ ਕਰਨ ਦੀ ਸਹਿਮਤੀ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕਥਿਤ ਤੌਰ ’ਤੇ ਸਹਿਮਤੀ ਦਿੱਤੀ ਹੈ ਕਿ ਉਸ ਦੇ ਮੁਲਾਜ਼ਮਾਂ ਨੇ 737 ਮੈਕਸ ਜਹਾਜ਼ ਦੀ ਸੁਰੱਖਿਆ ਦੇ ਬਾਰੇੇ ਰੈਗੂਲੇਟਰਾਂ ਨੂੰ ਗੁੰਮਰਾਹ ਕੀਤਾ ਸੀ, ਜਿਨ੍ਹਾਂ ਜਹਾਜ਼ਾਂ ਨੇ ਹਵਾਬਾਜ਼ੀ ਸੇਵਾਵਾਂ ਵਿਚ ਦਾਖਲ ਹੁੰਦਿਆਂ ਹੀ ਦੋ ਜਾਨਲੇਵਾ ਹਾਦਸੇ ਕੀਤੇ ਸਨ।
ਸਰਕਾਰ ਅਤੇ ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਬੋਇੰਗ ਦੁਆਰਾ ਅਦਾ ਕੀਤੀ ਗਈ ਰਕਮ ਵਿਚ ਹਾਦਸੇ ਕਾਰਨ ਪੀੜਤ ਪਰਿਵਾਰਾਂ, ਹਵਾਈ ਕੰਪਨੀਆਂ ਦੇ ਗਾਹਕਾਂ ਨੂੰ ਮੁਆਵਜ਼ਾ ਅਤੇ ਜੁਰਮਾਨੇ ਸ਼ਾਮਲ ਹਨ।
ਇਹ ਵੀ ਪੜ੍ਹੋ : ਦੁਨੀਆ ਦਾ ਸਭ ਤੋਂ ਰਈਸ ਬਣਨ ਤੋਂ ਬਾਅਦ ਐਲਨ ਮਸਕ ਨੇ ਟਵੀਟ ਕਰਦਿਆਂ ਕਹੀ ਇਹ ਗੱਲ
ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਬੋਇੰਗ ਮੁਲਾਜ਼ਆਂ ਨੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੂੰ ਜਹਾਜ਼ ਦੇ ਸੁਰੱਖਿਆ ਕਾਰਕਾਂ ਬਾਰੇ ਗੁੰਮਰਾਹ ਕੀਤਾ ਅਤੇ ਅਧੂਰੀ ਜਾਣਕਾਰੀ ਦਿੱਤੀ ਅਤੇ ਫਿਰ ਆਪਣੇ ਕਾਰਨਾਮਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਕਾਰਜਕਾਰੀ ਅਟਾਰਨੀ ਜਨਰਲ ਡੇਵਿਡ ਬਰਨਜ਼ ਨੇ ਕਿਹਾ ਕਿ ਬੋਇੰਗ ਕਾਮਿਆਂ ਨੇ ਸੱਚਾਈ ਨਾਲੋਂ ਵੱਧ ਮੁਨਾਫਿਆਂ ਦੀ ਚੋਣ ਕੀਤੀ। ਬੋਇੰਗ ਨੇ ਇਸਦੇ ਲਈ ਦੋ ਸਾਬਕਾ ਪਾਇਲਟਾਂ ਨੂੰ ਦੋਸ਼ੀ ਠਹਿਰਾਇਆ, ‘ਜਿਨ੍ਹਾਂ ਨੇ ਇਹ ਨਿਰਧਾਰਤ ਕਰਨ ਵਿਚ ਸਹਾਇਤਾ ਕੀਤੀ ਕਿ ਮੈਕਸ ਲਈ ਕਿੰਨੀ ਸਿਖਲਾਈ ਜ਼ਰੂਰੀ ਸੀ। ਕੰਪਨੀ ਦੇ ਸੀਈਓ ਡੇਵਿਡ ਕੈਲਹੌਨ ਨੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦਾ ਚਾਲ-ਚਲਣ ਬੋਇੰਗ ਦੇ ਕਿਰਦਾਰ ਨੂੰ ਪ੍ਰਦਰਸ਼ਤ ਨਹੀਂ ਕਰਦਾ þ।
ਇਹ ਵੀ ਪੜ੍ਹੋ : ਦੋ ਦਿਨਾਂ ’ਚ ਚਿਕਨ-ਆਂਡਿਆਂ ਦੀ ਮੰਗ 60 ਫ਼ੀਸਦੀ ਘਟੀ, ਪੋਲਟਰੀ ਸ਼ੇਅਰਾਂ ’ਚ ਭਾਰੀ ਗਿਰਾਵਟ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।