BMW ਮੋਟਰੈਡ ਨੂੰ ਅਗਲੇ ਸਾਲ ਭਾਰਤ ''ਚ ਦੋਹਾਈ ਅੰਕ ''ਚ ਵਿਕਰੀ ਦੀ ਉਮੀਦ
Sunday, Dec 18, 2022 - 06:21 PM (IST)
ਨਵੀਂ ਦਿੱਲੀ-ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਦੀ ਦੋ-ਪਹੀਆ ਵਾਹਨ ਬੀ.ਐੱਮ.ਡਬਲਿਊ ਮੋਟਰੈਡ ਨੇ ਭਾਰਤ 'ਚ ਅਗਲੇ ਸਾਲ ਦੋਹਰੇ ਅੰਕ 'ਚ ਵਾਧੇ ਦਾ ਟੀਚਾ ਤੈਅ ਕੀਤਾ ਹੈ। ਕੰਪਨੀ ਨੂੰ ਉਮੀਦ ਹੈ ਕਿ ਉਸ ਦੀ ਵਿਕਰੀ ਦੀ ਗਤੀ ਅੱਗੇ ਵੀ ਜਾਰੀ ਰਹੇਗੀ। ਕੰਪਨੀ ਨੂੰ ਇਸ ਸਾਲ 7,000 ਇਕਾਈ ਤੋਂ ਜ਼ਿਆਦਾ ਵਿਕਰੀ ਹੋਣ ਦੀ ਉਮੀਦ ਹੈ।
ਬੀ.ਐੱਮ.ਡਬਲਿਊ ਮੋਟਰੈਡ ਇੰਡੀਆ ਇਸ ਸਾਲ ਨਵੰਬਰ ਤੱਕ 6,000 ਇਕਾਈ ਤੋਂ ਵੱਧ ਦੀ ਵਿਕਰੀ ਹਾਸਲ ਕਰ ਚੁੱਕੀ ਹੈ। ਇਸ ਤਰ੍ਹਾਂ ਇਸ ਨੇ ਹੁਣ ਤੱਕ ਸਾਲਾਨਾ ਆਧਾਰ 'ਤੇ 40 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਏਸ਼ੀਆ, ਚੀਨ, ਪ੍ਰਸ਼ਾਂਤ ਅਤੇ ਅਫ਼ਰੀਕਾ ਲਈ ਬੀ.ਐੱਮ.ਡਬਲਿਊ ਮੋਟਰੈਡ ਦੇ ਮੁਖੀ ਮਾਰਕਸ ਮੂਲਰ-ਜੈਂਬਰੇ ਨੇ ਕਿਹਾ, "ਮੈਂ ਅਗਲੇ ਸਾਲ ਦੋ ਅੰਕਾਂ ਦੀ ਵਿਕਾਸ ਦਰ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਪੂਰਾ ਭਰੋਸਾ ਰੱਖਦਾ ਹਾਂ।"
ਉਨ੍ਹਾਂ ਨੇ ਕਿਹਾ ਕਿ ਬਾਜ਼ਾਰ 'ਚ ਲਗਾਤਾਰ ਵਾਧਾ ਜਾਰੀ ਰੱਖਣ ਲਈ ਕੰਪਨੀ ਨੇ ਆਪਣੀ ਰਣਨੀਤੀ 'ਚ ਥੋੜ੍ਹਾ ਜਿਹਾ ਸੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੀ ਤਰ੍ਹਾਂ ਕੰਪਨੀ ਅਗਲੇ ਸਾਲ ਵੀ ਦੋ ਅੰਕਾਂ ਦੀ ਵਿਕਾਸ ਦਰ ਹਾਸਲ ਕਰ ਸਕਦੀ ਹੈ।