BMW ਆਲ ਨਿਊ 5 ਸੀਰੀਜ਼ ਹੋਈ ਲਾਂਚ, ਇਹ ਹੈ ਕੀਮਤ
Sunday, Jul 16, 2017 - 07:14 PM (IST)

ਨਵੀਂ ਦਿੱਲੀ— ਲਗਜ਼ਰੀ ਕਾਰ ਕੰਪਨੀ ਬੀ. ਐੱਮ. ਡਬਲਯੂ. ਨੇ ਆਪਣੀ ਆਲ ਨਿਊ 5 ਸੀਰੀਜ਼ ਨੂੰ ਭਾਰਤ 'ਚ ਲਾਂਚ ਕਰਨ ਤੋਂ ਬਾਅਦ ਦਿੱਲੀ 'ਚ ਉਸ ਦੀ ਵੀ. ਵੀ. ਆਈ. ਪੀ. ਲਾਂਚ ਸ਼ਨੀਵਾਰ ਨੂੰ ਕੀਤੀ ਗਈ। ਕੰਪਨੀ ਨੇ ਇਹ ਕਾਰ ਤਿੰਨ ਨਵੇਂ ਰੂਪ 'ਚ ਪੇਸ਼ ਕੀਤੀਆਂ ਹਨ। ਕੰਪਨੀ ਨੇ ਇਸ ਦੀ ਕੀਮਤ 49.9 ਲੱਖ ਤੋਂ ਲੈ ਕੇ 61.3 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਹੈ। ਬੀ. ਐੱਮ. ਡਬਲਯੂ. 5 ਸੀਰੀਜ਼ ਨੂੰ ਭਾਰਤ 'ਚ ਇਸ ਤੋਂ ਪਹਿਲਾਂ 2010 'ਚ ਲਾਂਚ ਕੀਤੀ ਗਈ ਸੀ। ਜਦੋਂ ਕਿ 2017 'ਚ 5 ਸੀਰੀਜ਼ ਨੂੰ ਵਿੱਤੀ ਸਾਲ ਨਾਰਥ ਅਮਰੀਕਾ ਇੰਟਰਨੇਸ਼ਨਲ ਆਟੋ ਸ਼ੋ 'ਚ ਪੇਸ਼ ਕੀਤਾ ਗਿਆ ਸੀ। ਨਵੀਂ 5 ਸੀਰੀਜ਼ ਨੂੰ ਭਾਰਤ 'ਚ ਸੀ. ਕੇ. ਡੀ. ਯੂਨਿਟ ਦੇ ਨਾਲ ਪੇਸ਼ ਕੀਤਾ ਹੈ। ਇਸ ਕਾਰ ਨੂੰ ਚੇਨਈ ਪਲਾਂਟ 'ਚ ਅਸੇਂਬਲ ਕੀਤਾ ਜਾ ਰਿਹਾ ਹੈ।
ਕੀਮਤ
520d Sport line ; 49.9 ਲੱਖ ਰੁਪਏ
520d Luxury line; 53.6 ਲੱਖ ਰੁਪਏ
530d M Sport 61.3 ਲੱਖ ਰੁਪਏ
ਇੰਜਨ
ਬੀ. ਐੱਮ. ਡਬਲਯੂ 530d-ਇਸ 'ਚ ਤਿੰਨ ਲੀਟਰ 6 ਸਿਲੈਡਰ ਡੀਜਲ ਹੈ ਜੋਂ 256 ਐੱਚ. ਪੀ. ਪਾਵਰ ਅਤੇ 620 ਐੱਨ. ਐੱਮ. ਟਾਰਕ ਜੇਨੇਰਟੇ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਕਾਰ 5.7 ਸੈਕਿੰਟ 'ਚ 0 ਤੋਂ 100 ਕਿਮੀ ਪ੍ਰਤੀ ਘੰਟਾ ਦੀ ਸਪੀਡ ਫੜ੍ਹ ਸਕਦੀ ਹੈ।