ਬਕਾਏਦਾਰਾਂ ''ਤੇ BMC ਦਾ ਕਠੋਰ ਕਦਮ, ਸੰਪਤੀ ਸੀਲ ਕਰਨ ਦਾ ਆਦੇਸ਼

Thursday, Mar 15, 2018 - 11:07 AM (IST)

ਬਕਾਏਦਾਰਾਂ ''ਤੇ BMC ਦਾ ਕਠੋਰ ਕਦਮ, ਸੰਪਤੀ ਸੀਲ ਕਰਨ ਦਾ ਆਦੇਸ਼

ਮੁੰਬਈ—ਮੁੰਬਈ ਮਹਾਨਗਰਪਾਲਿਕਾ ਨੇ ਬਕਾਏਦਾਰਾਂ ਦੇ ਖਿਲਾਫ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਾਰ-ਵਾਰ ਮੰਗਣ ਤੋਂ ਬਾਅਦ ਵੀ ਸੰਪਤੀ ਟੈਕਸ ਨਾ ਚੁਕਾਉਣ ਵਾਲਿਆਂ ਦੀਆਂ 10 ਸੰਪਤੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ 4 ਮਾਲਕਾਂ ਨੇ ਭੁਗਤਾਨ ਕੀਤਾ ਤਾਂ ਮਨਪਾ ਨੇ ਸੀਲ ਹਟਾ ਲਈ। ਬਾਕੀ 6 ਬਕਾਏਦਾਰਾਂ 'ਤੇ 17 ਕਰੋੜ ਰੁਪਏ ਤੋਂ ਜ਼ਿਆਦਾ ਦਾ ਟੈਕਸ ਬਕਾਇਆ ਹੈ। ਬੀ.ਐੱਮ.ਸੀ. ਨੇ ਇਹ ਕਦਮ ਮਾਰਚ ਦੇ ਅੰਤ ਤੱਕ ਅਧਿਕਤਮ ਰਾਜਸਵ ਵਸੂਲੀ ਦੇ ਮਕਸਦ ਨਾਲ ਚੁੱਕਿਆ ਹੈ। 
ਮਾਲਕਾਂ ਨੇ ਲਗਾਈ ਗੁਹਾਰ
ਬਕਾਇਆ ਸੰਪਤੀ ਟੈਕਸ 'ਤੇ ਕਾਰਵਾਈ ਦਾ ਨੋਟਿਸ ਪਾ ਚੁੱਕੇ ਮਾਲਿਕ ਅਧਿਕਾਰੀਆਂ ਤੋਂ ਗੁਹਾਰ ਲਗਾ ਰਹੇ ਹਨ। ਇਸ ਮੁੱਦੇ 'ਤੇ ਸਹਾਇਕ ਕਮਿਸ਼ਨ ਦੇਵੀਦਾਸ ਕਿਸ਼ੀਰਸਾਗਰ ਨੇ ਦੱਸਿਆ ਕਿ ਸੰਪਤੀ ਦਾ ਬਕਾਇਆ ਨਾ ਚੁੱਕਾਉਣ 'ਤੇ ਅੰਤਿਮ ਉਪਾਅ ਦੇ ਤੌਰ 'ਤੇ ਹੀ ਅਸੀਂ ਕਰਵਾਈ ਸ਼ੁਰੂ ਕਰਦੇ ਹਾਂ।


Related News