ਮੈਨੂਫੈਕਚਰਿੰਗ ਦੇ ਮੋਰਚੇ ’ਤੇ ਸਰਕਾਰ ਨੂੰ ਝਟਕਾ, ਮਈ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲੀ ਗ੍ਰੋਥ
Tuesday, Jul 04, 2023 - 10:24 AM (IST)
ਨਵੀਂ ਦਿੱਲੀ (ਭਾਸ਼ਾ) - ਬੀਤੇ ਕਈ ਮਹੀਨਿਆਂ ਤੋਂ ਦੇਸ਼ ’ਚ ਮੈਨੂਫੈਕਚਰਿੰਗ ਗਤੀਵਿਧੀ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਮਈ ਦੇ ਮਹੀਨੇ ’ਚ ਇਹ ਅੰਕੜਾ 58 ਅੰਕਾਂ ਤੋਂ ਪਾਰ ਜਾਂ ਇੰਝ ਕਹੀਏ ਕਿ 59 ਅੰਕਾਂ ਦੇ ਕਰੀਬ ਪਹੁੰਚ ਗਿਆ ਸੀ। ਜੂਨ ’ਚ ਇਸ ਦੇ ਹੋਰ ਬਿਹਤਰ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ। ਰਿਪੋਰਟ ਮੁਤਾਬਕ ਇਹ ਅੰਕੜਾ ਵੀ ਇਸ ਸਾਲ ਦਾ ਦੂਜਾ ਸਭ ਤੋਂ ਬਿਹਤਰੀਨ ਮੰਨਿਆ ਜਾ ਰਿਹਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਆਉਣ ਵਾਲੇ ਮਹੀਨਿਆਂ ’ਚ ਇਸ ਦੀ ਗ੍ਰੋਥ ’ਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਐਪਲ ਨੇ ਤੋੜੇ ਸਾਰੇ ਰਿਕਾਰਡ, ਬਣੀ ਦੁਨੀਆ ਦੀ ਪਹਿਲੀ 3 ਲੱਖ ਕਰੋੜ ਡਾਲਰ ਦੀ ਕੰਪਨੀ
ਐੱਸ. ਐਂਡ ਪੀ. ਗਲੋਬਲ ਵਲੋਂ ਜਾਰੀ ਮੈਨੂਫੈਕਚਰਿੰਗ ਪਰਚੇਜਿੰਗ ਮੈਨੇਜਰਸ ਇੰਡੈਕਸ ਯਾਨੀ ਪੀ. ਐੱਮ. ਆਈ. ਦੇ ਤਾਜ਼ਾ ਅੰਕੜਿਆਂ ਮੁਤਾਬਕ ਜੂਨ ’ਚ ਰੀਡਿੰਗ 57.8 ਦੇਖਣ ਨੂੰ ਮਿਲੀ ਹੈ। ਮਈ ਦੇ ਮਹੀਨੇ ’ਚ ਇਹ ਅੰਕੜਾ 58.7 ਸੀ। ਇਹ ਅੰਕੜੇ ਰਾਇਟਰਸ ਪੋਲ ਦੀ ਉਮੀਦ 58 ਨਾਲੋਂ ਥੋੜੇ ਘੱਟ ਹਨ। ਮੈਨੂਫੈਕਚਰਿੰਗ ਪੀ. ਐੱਮ. ਆਈ. ਲਗਾਤਾਰ ਦੋ ਸਾਲਾਂ ’ਚ 50 ਅੰਕਾਂ ਤੋਂ ਉੱਪਰ ਬਣਿਆ ਹੋਇਆ ਹੈ, ਜੋ ਇਸ ਸੈਕਟਰ ਦੀ ਗ੍ਰੋਥ ਦਾ ਸੰਕੇਤ ਹੈ। ਲਗਾਤਾਰ ਆ ਰਹੀ ਤੇਜ਼ੀ ਭਾਰਤ ਦੇ ਮੈਨੂਫੈਕਚਰਿੰਗ ਇੰਡਸਟਰੀ ਲਈ ਇਕ ਪਾਜ਼ੇਟਿਵ ਸੰਕਤੇ ਹੈ, ਜੋ ਵਧਦੀ ਮਹਿੰਗਾਈ ਦੇ ਦਬਾਅ ਦਾ ਸਾਹਮਣਾ ਕਰਨ ਦੇ ਬਾਵਜੂਦ ਲਚਕੀਲਾਪਨ ਅਤੇ ਤਾਕਤ ਪ੍ਰਦਰਸ਼ਿਤ ਕਰਦਾ ਹੈ।
ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ
ਮੰਗ ਹੈ ਮਜ਼ਬੂਤ
ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੀ ਇਕਨਾਮਿਸਟ ਐਸੋਸੀਏਟ ਡਾਇਰੈਕਟਰ ਪਾਲੀਆਨਾ ਡੀ ਲੀਮਾਨੇ ਕਿਹਾ ਕਿ ਜੂਨ ਦੇ ਪੀ. ਐੱਮ. ਆਈ. ਨਤੀਜਿਆਂ ਨੇ ਮੁੜ ਘਰੇਲੂ ਅਤੇ ਇੰਟਰਨੈਸ਼ਨਲ ਮਾਰਕੀਟਸ ’ਚ ਇੰਡੀਅਨ ਮੈਨੂਫੈਕਚਰਡ ਪ੍ਰੋਡਕਟਸ ਦੀ ਮਜ਼ਬੂਤ ਮੰਗ ਦਿਖਾਈ ਹੈ। ਗਾਹਕਾਂ ਵਲੋਂ ਲਗਾਤਾਰ ਆ ਰਹੀ ਮੰਗ ਨੇ ਮੈਨੂਫੈਕਚਰਿੰਗ ਇੰਡਸਟਰੀ ਨੂੰ ਸਪੋਰਟ ਦੇਣਾ ਜਾਰੀ ਰੱਖਿਆ, ਜਿਸ ਨਾਲ ਪ੍ਰੋਡਕਸ਼ਨ, ਇੰਪਲਾਇਮੈਂਟ, ਪਰਚੇਜਿੰਗ ਵਾਲਿਊਮ ਅਤੇ ਇਨਪੁੱਟ ਸਟਾਕ ’ਚ ਵਾਧਾ ਹੋਇਆ ਹੈ। ਘਰੇਲੂ ਅਤੇ ਇੰਟਰਨੈਸ਼ਨਲ ਮੰਗ ਕਾਰਣ ਮਈ ਦੇ ਮੁਕਾਬਲੇ ਸਾਰੇ ਇੰਡੈਕਸ ’ਚ ਮਾਮੂਲੀ ਗਿਰਾਵਟ ਦੇ ਬਾਵਜੂਦ ਨਵੇਂ ਆਰਡਰ ਅਤੇ ਪ੍ਰੋਡਕਸ਼ਨ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਲਗਾਤਾਰ 15ਵੇਂ ਮਹੀਨੇ ਵਿਦੇਸ਼ੀ ਮੰਗ ’ਚ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
ਇਨਪੁੱਟ ਲਾਗਤ ’ਚ ਵਾਧਾ
ਜੂਨ ਮਹੀਨੇ ’ਚ ਲਗਾਤਾਰ ਤੀਜੇ ਮਹੀਨੇ ’ਚ ਵਰਕਫੋਰਸ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਇੰਪਲਾਇਮੈਂਟ ਇੰਡੈਕਸ ਨਵੰਬਰ ਤੋਂ ਬਾਅਦ ਦੂਜੇ ਸਥਾਨ ’ਤੇ ਸੀ। ਲੇਬਰ ਅਤੇ ਕੁੱਝ ਰਾ-ਮਟੀਰੀਅਲ ਦੇ ਹਾਈ ਪ੍ਰਾਈਸ ਕਾਰਣ ਜੂਨ ’ਚ ਇਨਪੁੱਟ ਕਾਸਟ ’ਚ ਵਾਧਾ ਦੇਖਣ ਨੂੰ ਮਿਲਿਆ ਹੈ ਪਰ ਮਹਿੰਗਾਈ ਦੀ ਦਰ ਮਈ ਤੋਂ ਸਿਰਫ਼ ਮਾਮੂਲੀ ਵੱਧ ਅਤੇ ਲਾਂਗਟਰਮ ਐਵਰੇਜ਼ ਤੋਂ ਘੱਟ ਦੇਖਣ ਨੂੰ ਮਿਲੀ। ਕੰਪਨੀਆਂ ਨੇ ਖ਼ਰਚੇ ਦਾ ਭਾਰ ਗਾਹਕਾਂ ’ਤੇ ਪਾਇਆ ਅਤੇ ਆਊਟਪੁੱਟ ਵੈਲਿਊ ਇੰਡੈਕਸ 13 ਮਹੀਨਿਆਂ ਦੇ ਹਾਈ ’ਤੇ ਪੁੱਜ ਗਿਆ।
ਇਹ ਵੀ ਪੜ੍ਹੋ : ਗੋ-ਫਸਟ ਏਅਰਲਾਈਨ ਦੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ, ਰਿਵਾਈਵਲ ਪਲਾਨ ਦੀ ਜਾਂਚ ਕਰੇਗਾ DGCA