ਏਅਰ ਏਸ਼ੀਆ ਇੰਡੀਆ ਨੂੰ ਝਟਕਾ, COO ਸੰਜੈ ਕੁਮਾਰ ਦਾ ਅਸਤੀਫਾ

12/1/2019 2:37:08 AM

ਨਵੀਂ ਦਿੱਲੀ(ਇੰਟ.)-ਏਅਰ ਏਸ਼ੀਆ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਕੰਪਨੀ ਦੇ ਚੀਫ ਆਪ੍ਰੇਟਿੰਗ ਆਫਿਸਰ (ਸੀ. ਓ. ਓ.) ਸੰਜੈ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਟਾਟਾ-ਏਅਰ ਏਸ਼ੀਆ ਦੇ ਜੁਆਇੰਟ ਵੈਂਚਰ ਨੂੰ 3 ਦਸੰਬਰ 2018 ਨੂੰ ਜੁਆਇਨ ਕਰਨ ਵਾਲੇ ਸੰਜੈ ਕੁਮਾਰ ਦੇਸ਼ ਦੇ ਸਭ ਤੋਂ ਤਜਰਬੇਕਾਰ ਐਵੀਏਸ਼ਨ ਪ੍ਰੋਫੈਸ਼ਨਲਜ਼ ’ਚੋਂ ਇਕ ਹਨ। ਉਹ ਇੰਡੀਗੋ ’ਚ ਵੀ 12 ਸਾਲ ਤੱਕ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਏਅਰ ਏਸ਼ੀਆ ਪ੍ਰਾਈਵੇਟ ਲਿਮਟਿਡ ਨੂੰ ਛੱਡਣ ਤੋਂ ਬਾਅਦ ਸੰਜੈ ਕਿਸ ਕੰਪਨੀ ਨੂੰ ਜੁਆਇਨ ਕਰਨਗੇ। ਸਸਤੀ ਹਵਾਈ ਸੇਵਾ ਉਪਲੱਬਧ ਕਰਵਾਉਣ ਵਾਲੀ ਕੰਪਨੀ ਲਾਇਸੈਂਸ ਹਾਸਲ ਕਰਨ ਦੇ ਮਾਮਲੇ ’ਚ ਕਈ ਕੋਰਟ ਕੇਸ ਦਾ ਸਾਹਮਣਾ ਕਰ ਰਹੀ ਹੈ ਅਤੇ 5 ਸਾਲਾਂ ਤੱਕ ਸੇਵਾ ਤੋਂ ਇਲਾਵਾ 20 ਤੋਂ ਜ਼ਿਆਦਾ ਜਹਾਜ਼ਾਂ ਦੀ ਸ਼ਰਤ ਪੂਰੀ ਕਰਨ ਦੇ ਬਾਵਜੂਦ ਕੰਪਨੀ ਨੂੰ ਵਿਦੇਸ਼ੀ ਉਡਾਣਾਂ ਲਈ ਹਰੀ ਝੰਡੀ ਨਹੀਂ ਮਿਲੀ ਹੈ।


Karan Kumar

Edited By Karan Kumar