ਬਲਾਕਚੇਨ ਅਤੇ ਕ੍ਰਿਪਟੋ ਕਰੰਸੀ ਵਿੱਤੀ ਸੇਵਾਵਾਂ ਨੂੰ ਲੋਕਤੰਤਰਿਕ ਬਣਾਉਣ ’ਚ ਮਦਦਗਾਰ : ਪੇਪਾਲ
Thursday, May 20, 2021 - 07:12 PM (IST)
ਨਵੀਂ ਦਿੱਲੀ (ਭਾਸ਼ਾ) – ਡਿਜੀਟਲ ਭੁਗਤਾਨ ਖੇਤਰ ਦੀ ਪ੍ਰਮੱਖ ਕੰਪਨੀ ਪੇਪਾਲ ਨੇ ਕਿਹਾ ਕਿ ਬਲਾਕਚੇਨ ਅਤੇ ਕ੍ਰਿਪਟੋ ਕਰੰਸੀ ਵਲੋਂ ਲਿਆਂਦੇ ਗਏ ਤਕਨੀਕੀ ਬਦਲਾਅ ਵਿੱਤੀ ਸੇਵਾਵਾਂ ਨੂੰ ਲੋਕਤੰਤਰਿਕ ਬਣਾਉਣ ਅਤੇ ਵਧੇਰੇ ਵਿੱਤੀ ਸ਼ਮੂਲੀਅਤ ’ਚ ਮਦਦ ਕਰ ਸਕਦੇ ਹਨ। ਪੇਪਾਲ ਨੇ ਇਹ ਵੀ ਕਿਹਾ ਕਿ ਸਾਈਬਰ ਸੁਰੱਖਿਆ ਨੂੰ ਲੈ ਕੇ ਉਸ ਦੇ ਕੋਲ ਹਮਲਾਵਰ ਅਤੇ ਰੱਖਿਆਤਮਕ ਰਣਨੀਤੀ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਸ ਦਾ ਮੰਚ ਯੂਜ਼ਰਜ਼ ਲਈ ਸੁਰੱਖਿਆ ਹੈ।
ਪੇਪਾਲ ਈ. ਵੀ. ਪੀ. ਅਤੇ ਮੁੱਖ ਤਕਨਾਲੋਜੀ ਅਧਿਕਾਰੀ ਸ਼੍ਰੀ ਸ਼ਿਵਾਨੰਦ ਨੇ ਕਿਹਾ ਕਿ ਕੰਪਨੀ ਵਲੋਂ ਤਿਆਰ ਕੀਤਾ ਜਾ ਰਿਹਾ ਬੁਨਿਆਦੀ ਢਾਂਚਾ ਨਾ ਸਿਰਫ ਡਿਜੀਟਲ ਮੁਦਰਾਵਾਂ ਦਾ ਸਮਰਥਨ ਕਰੇਗਾ ਸਗੋਂ ਸਮੇਂ ਦੇ ਨਾਲ ਸਾਰੇ ਕੇਂਦਰੀ ਬੈਂਕਾਂ ਦੀਆਂ ਡਿਜੀਟਲ ਮੁਦਰਾਵਾਂ ਦਾ ਸਮਰਥਨ ਕਰਨ ਦਾ ਇਰਾਦਾ ਵੀ ਹੈ।