ਬਲੈਕਸਟੋਨ ਦੇ ਮੁਖੀ ਨੇ ਮਹਾਮਾਰੀ ਖਿਲਾਫ ਲੜਾਈ ਲਈ ਦਿੱਤੇ 50 ਲੱਖ ਡਾਲਰ
Wednesday, Apr 28, 2021 - 03:08 PM (IST)
ਮੁੰਬਈ- ਭਾਰਤ ਵਿਚ ਮਹਾਮਾਰੀ ਦਾ ਕਹਿਰ ਵਧਣ ਕਾਰਨ ਕਈ ਦੇਸ਼ਾਂ ਨੇ ਮਦਦ ਦਾ ਹੱਥ ਵਧਾਇਆ ਹੈ। ਇਸ ਵਿਚਕਾਰ ਵਾਲ ਸਟ੍ਰੀਟ ਵਿਚ ਮੁੱਖ ਦਫ਼ਤਰ ਵਾਲੀ ਨਿਵੇਸ਼ ਪ੍ਰਬੰਧਨ ਕੰਪਨੀ ਬਲੈਕਸਟੋਨ ਨੀ ਵੀ ਫੰਡ ਦੇ ਕੇ ਸਹਾਇਤਾ ਕੀਤੀ ਹੈ।
ਬਲੈਕਸਟੋਨ ਨੇ ਭਾਰਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ਼ ਲੜਾਈ ਵਿਚ ਮਦਦ ਲਈ ਬੁੱਧਵਾਰ ਨੂੰ 50 ਲੱਖ ਡਾਲਰ ਯਾਨੀ ਤਕਰੀਬਨ 40 ਕਰੋੜ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ।
ਗੌਰਤਲਬ ਹੈ ਕਿ ਬਲੈਕਸਟੋਨ ਨੇ ਭਾਰਤ ਵਿਚ 20 ਅਰਬ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ। ਨਿਵੇਸ਼ ਫੰਡ ਦੇ ਸੰਸਥਾਪਕ ਤੇ ਮੁਖੀ ਸਟੀਫਨ ਏ. ਸ਼ਵਾਰਜਮੈਨ ਨੇ ਫੰਡ ਦੇਣ ਦੀ ਇਹ ਘੋਸ਼ਣਾ ਕੀਤੀ। ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਸੰਕਰਮਣ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਪਿਛਲੇ ਕੁਝ ਦਿਨਾਂ ਤਿੰਨ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਸਪਤਾਲਾਂ ਵਿਚ ਬਿਸਤਰਿਆਂ ਦੀ ਘਾਟ ਦੇ ਨਾਲ-ਨਾਲ ਆਕਸੀਜਨ ਦੀ ਵੀ ਕਿੱਲਤ ਆ ਰਹੀ ਹੈ, ਜਿਸ ਕਾਰਨ ਮਰਜ਼ੀ ਦੀ ਜਾਨ ਜਾ ਰਹੀ ਹੈ। ਸਰਕਾਰਾਂ ਦੇ ਕਹਿਣ ਦੇ ਬਾਵਜੂਦ ਲੋਕ ਸਮਾਜਿਕ ਦੂਰੀ ਨਹੀਂ ਬਣਾ ਰਹੇ ਅਤੇ ਨਾ ਹੀ ਮਾਸਕ ਲਾਉਣਾ ਜ਼ਰੂਰੀ ਸਮਝ ਰਹੇ ਹਨ।