ਬਲੈਕਰੌਕ ਨੇ Byju's 'ਚ ਆਪਣੀ ਹਿੱਸੇਦਾਰੀ ਦਾ ਮੁੱਲਾਂਕਣ ਘਟਾ ਕੇ 1 ਅਰਬ ਡਾਲਰ ਕੀਤਾ
Sunday, Jan 14, 2024 - 12:09 PM (IST)
ਨਵੀਂ ਦਿੱਲੀ - ਬਲੈਕਰਾਕ ਨੇ ਬਾਇਜੂ ਵਿਚ ਆਪਣੀ ਹੋਲਡਿੰਗ ਦੇ ਮੁੱਲ ਵਿਚ ਮੁੜ ਕਟੌਤੀ ਕੀਤੀ ਹੈ। ਭਾਰਤੀ ਸਿੱਖਿਆ ਤਕਨੀਕ ਸਟਾਰਟਅਪ ਨੇ ਅਟੱਲ ਮੁਲਾਂਕਣ ਨੂੰ 2022 ਦੀ ਸ਼ੁਰੂਆਤ ਵਿਚ ਨਿਰਧਾਰਤ 22 ਅਰਬ ਡਾਲਰ ਤੋਂ ਘਟਾ ਕੇ 1 ਅਰਬ ਡਾਲਰ ਕਰ ਦਿੱਤਾ। ਟੈੱਕਕਰੰਚ ਨੇ ਅਸੈਟ ਮੈਨੇਜਰ ਵਲੋਂ ਕੀਤੇ ਗਏ ਖੁਲਾਸੇ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਕੀ ਤੁਹਾਨੂੰ ਆਧਾਰ ਕਾਰਡ 'ਤੇ ਆਪਣੀ ਫੋਟੋ ਪਸੰਦ ਨਹੀਂ? ਤਾਂ ਇੰਝ ਆਸਾਨੀ ਨਾਲ ਕਰ ਸਕਦੇ ਹੋ ਬਦਲਾਅ
ਬਲੈਕਰਾਕ, ਜਿਸ ਦੀ ਬਾਇਜੂ ਵਿਚ 1 ਫੀਸਦੀ ਤੋਂ ਵੀ ਘੱਟ ਦੀ ਹਿੱਸੇਦਾਰੀ ਹੈ, ਨੇ ਇਸ ਮਾਮਲੇ ਵਿਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉੱਥੇ ਹੀ ਬਾਇਜੂ ਨੇ ਵੀ ਇਸ ਮਾਮਲੇ ਵਿਚ ਟਿੱਪਣੀ ਨਹੀਂ ਕੀਤੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟੈੱਕ ਨਿਵੇਸ਼ਕ ਪ੍ਰੋਸੈੱਸ ਐੱਨ. ਵੀ. ਨੇ ਪਿਛਲੇ ਸਾਲ ਨਵੰਬਰ ਵਿਚ ਬਾਇਜੂ ਦਾ ਮੁਲਾਂਕਣ 3 ਅਰਬ ਡਾਲਰ ਤੋਂ ਘੱਟ ਕੀਤਾ ਸੀ ਜਦ ਕਿ ਬਲੈਕਰਾਕ ਨੇ ਮਈ ਵਿਚ ਇਸ ਦਾ ਮੁਲਾਂਕਣ ਲਗਭਗ 8.4 ਅਰਬ ਡਾਲਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਤੁਸੀਂ ਵੀ ਜਾਣਾ ਚਾਹੁੰਦੇ ਹੋ ਲਕਸ਼ਦੀਪ ਤਾਂ ਖ਼ਰਚੇ ਤੇ ਪਰਮਿਟ ਸਮੇਤ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਕਈ ਝਟਕਿਆਂ ਦਰਮਿਆਨ ਬਾਇਜੂ ਨੂੰ ਅਖੀਰ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਤੋਂ ਵੀ ਇਕ ਨੋਟਿਸ ਮਿਲਿਆ ਸੀ। ਵਿਦੇਸ਼ੀ ਮੁਦਰਾ ਕਾਨੂੰਨਾਂ ਦੀ ਕਥਿਤ ਉਲੰਘਣਾ ਲਈ ਉਸ ’ਤੇ ਜੁਰਮਾਨਾ ਲਾਏ ਜਾਣ ਦਾ ਖਦਸ਼ਾ ਹੈ। ਪਿਛਲੇ ਇਕ ਸਾਲ ਦੌਰਾਨ ਬਾਇਜੂ ਦੇ ਨਿਵੇਸ਼ਕਾਂ ਨੇ ਕਈ ਵਾਰ ਇਸ ਦੇ ਮੁਲਾਂਕਣ ਵਿਚ ਕਟੌਤੀ ਕੀਤੀ ਹੈ। ਪ੍ਰੋਸੈੱਸ ਅਤੇ ਬਲੈਕਰਾਕ ਸਮੇਤ ਸ਼ੇਅਰਧਾਰਕਾਂ ਨੇ ਮਾਰਚ ਵਿਚ ਬਾਇਜੂ ਦੇ ਮੁਲਾਂਕਣ ’ਚ ਕ੍ਰਮਵਾਰ ਤੌਰ ’ਤੇ 11 ਬਿਲੀਅਨ ਡਾਲਰ, ਮਈ ਵਿਚ 8 ਬਿਲੀਅਨ ਡਾਲਰ ਅਤੇ ਜੂਨ ਵਿਚ 5 ਬਿਲੀਅਨ ਡਾਲਰ ਦੀ ਕਟੌਤੀ ਕੀਤੀ ਹੈ।
ਇਹ ਵੀ ਪੜ੍ਹੋ : iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8