Bitcoin ਦੀ ਕੀਮਤ ''ਚ ਗਿਰਾਵਟ, ਜਾਣੋ ਬਾਕੀ ਦੀਆਂ ਕ੍ਰਿਪਟੋਕਰੰਸੀ ਦਾ ਹਾਲ

Saturday, Feb 19, 2022 - 02:58 PM (IST)

Bitcoin ਦੀ ਕੀਮਤ ''ਚ ਗਿਰਾਵਟ, ਜਾਣੋ ਬਾਕੀ ਦੀਆਂ ਕ੍ਰਿਪਟੋਕਰੰਸੀ ਦਾ ਹਾਲ

ਨਵੀਂ ਦਿੱਲੀ : ਗਲੋਬਲ ਕ੍ਰਿਪਟੋਕਰੰਸੀ ਬਾਜ਼ਾਰ ਪੂੰਜੀਕਰਣ ਪਿਛਲੇ 24 ਘੰਟਿਆਂ ਦੌਰਾਨ 1.47 ਫੀਸਦੀ ਘੱਟ ਕੇ 1.83 ਟ੍ਰਿਲੀਅਨ ਡਾਲਰ ਰਹਿ ਗਿਆ ਹੈ। ਜਦੋਂ ਕਿ ਟ੍ਰੇਡਿੰਗ ਵਾਲਿਊਮ 16.75 ਫੀਸਦੀ ਘਟ ਕੇ 72.95 ਅਰਬ ਡਾਲਰ ਰਹਿ ਗਿਆ। ਜਿੱਥੇ ਵਿਕੇਂਦਰੀਕ੍ਰਿਤ ਵਿੱਤ (DeFi) 24-ਘੰਟੇ ਕ੍ਰਿਪਟੋਕਰੰਸੀ ਵਪਾਰ ਵੋਲਯੂਮ ਦੇ 12.29 ਪ੍ਰਤੀਸ਼ਤ ਦੇ ਨਾਲ 8.97 ਅਰਬ ਡਾਲਰ ਸੀ।

ਇਸ ਦੇ ਨਾਲ ਹੀ, ਸਟੇਬਲਕੁਆਇਨ 80.75 ਪ੍ਰਤੀਸ਼ਤ ਦੇ ਨਾਲ 58.91 ਅਰਬ ਡਾਲਰ 'ਤੇ ਖੜ੍ਹੇ ਹਨ। ਬਿਟਕੁਆਇਨ ਦੀ ਬਾਜ਼ਾਰ 'ਚ ਮੌਜੂਦਗੀ 0.06 ਫੀਸਦੀ ਵਧ ਕੇ 41.72 ਫੀਸਦੀ ਹੈ। ਮਾਰਕੀਟ ਪੂੰਜੀਕਰਣ ਦੁਆਰਾ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ਅੱਜ 40,208.63 ਡਾਲਰ 'ਤੇ ਵਪਾਰ ਕਰ ਰਿਹਾ ਹੈ।

ਰੁਪਏ ਦੇ ਲਿਹਾਜ਼ ਨਾਲ ਬਿਟਕੁਆਇਨ 1.31 ਫੀਸਦੀ ਘੱਟ ਕੇ 33,84,999 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਉਥੇ ਹੀ, ਈਥਰਿਅਮ 1.44 ਫੀਸਦੀ ਡਿੱਗ ਕੇ 2,40,000 ਰੁਪਏ 'ਤੇ ਆ ਗਿਆ। ਇਸ ਦੇ ਨਾਲ ਹੀ ਕਾਰਡਾਨੋ 1.33 ਫੀਸਦੀ ਡਿੱਗ ਕੇ 83.86 ਰੁਪਏ 'ਤੇ ਹੈ ਅਤੇ ਐਵਲੈਂਚ ਦੀਆਂ ਕੀਮਤਾਂ 0.57 ਫੀਸਦੀ ਡਿੱਗ ਕੇ 7,285.7 ਰੁਪਏ 'ਤੇ ਆ ਗਈਆਂ ਹਨ।

ਪੋਲਕਾਡੋਟ ਦੀ ਗੱਲ ਕਰੀਏ ਤਾਂ ਇਹ ਕ੍ਰਿਪਟੋਕਰੰਸੀ ਪਿਛਲੇ 24 ਘੰਟਿਆਂ ਦੌਰਾਨ 1.74 ਫੀਸਦੀ ਦੀ ਗਿਰਾਵਟ ਨਾਲ 1,508 ਰੁਪਏ 'ਤੇ ਵਪਾਰ ਕਰ ਰਹੀ ਹੈ। ਦੂਜੇ ਪਾਸੇ Litecoin 2.63 ਫੀਸਦੀ ਡਿੱਗ ਕੇ 9,792.5 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ Tether 0.09 ਫੀਸਦੀ ਵਧ ਕੇ 78.27 ਰੁਪਏ 'ਤੇ ਪਹੁੰਚ ਗਿਆ ਹੈ।

ਇਸ ਦੇ ਨਾਲ ਹੀ Mimecoin SHIB 'ਚ 2.47 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ, ਜਦੋਂ ਕਿ Dogecoin 0.85 ਫੀਸਦੀ ਦੀ ਗਿਰਾਵਟ ਨਾਲ 11.52 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਟੈਰਾ (LUNA) 2.48 ਫੀਸਦੀ ਡਿੱਗ ਕੇ 4,365 ਰੁਪਏ 'ਤੇ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News