ਬਿਟਕੁਆਇਨ ਪ੍ਰਾਈਸ ਕ੍ਰੈਸ਼ : 1,26,000 ਡਾਲਰ ਤੋਂ ਸਿੱਧਾ 69,000 ਤੋਂ ਹੇਠਾਂ ਪਹੁੰਚਿਆ, ਨਿਵੇਸ਼ਕਾਂ ਦੇ ਅਰਬਾਂ ਡਾਲਰ ਸੁਆਹ
Saturday, Feb 07, 2026 - 12:31 PM (IST)
ਬਿਜ਼ਨੈੱਸ ਡੈਸਕ - ਸ਼ੇਅਰ ਬਾਜ਼ਾਰ ਅਤੇ ਕਮੋਡਿਟੀ ਬਾਜ਼ਾਰ ਤੋਂ ਲੈ ਕੇ ਕ੍ਰਿਪਟੋ ਮਾਰਕੀਟ ਤੱਕ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਨਿਵੇਸ਼ਕਾਂ ਦੇ ਕਈ ਅਰਬ ਡਾਲਰ ਸੁਆਹ ਹੋ ਚੁੱਕੇ ਹਨ। ਇਸੇ ਲੜੀ ’ਚ ਦੁਨੀਆ ਦੀ ਸਭ ਤੋਂ ਵੱਡੀ ਡਿਜੀਟਲ ਕਰੰਸੀ ਬਿਟਕੁਆਇਨ ਲਗਾਤਾਰ ਆਪਣੀ ਚਮਕ ਗਵਾ ਰਹੀ ਹੈ। ਮੌਜੂਦਾ ਸਮੇਂ ’ਚ ਇਹ 65,000 ਡਾਲਰ ਦੇ ਸਾਈਕੋਲੋਜੀਕਲ ਲੈਵਲ ਤੋਂ ਵੀ ਹੇਠਾਂ ਆ ਗਿਆ ਸੀ। ਇਹ ਗਿਰਾਵਟ ਪਿਛਲੇ ਇਕ ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਖਬਰ ਲਿਖੇ ਜਾਣ ਤੱਕ ਇਹ 69,000 ਡਾਲਰ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਰਿਕਾਰਡ ਹਾਈ ਤੋਂ 48 ਫੀਸਦੀ ਟੁੱਟ ਚੁੱਕੈ ਬਿਟਕੁਆਇਨ
ਅਕਤੂਬਰ 2025 ’ਚ ਬਿਟਕੁਆਇਨ ਨੇ 1,26,000 ਡਾਲਰ ਦਾ ਆਪਣਾ ਰਿਕਾਰਡ ਉੱਚਾ ਪੱਧਰ ਛੂਹਿਆ ਸੀ। ਇਸ ਦੌਰਾਨ ਹਰ ਕੋਈ ਇਸ ਨੂੰ ਭਵਿੱਖ ਦੀ ਸਭ ਤੋਂ ਸੁਰੱਖਿਅਤ ਪੂੰਜੀ ਮੰਨ ਰਿਹਾ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਬੁਲਬੁਲਾ ਫੁੱਟ ਚੁੱਕਾ ਹੈ। ਮੌਜੂਦਾ ਸਮੇਂ ’ਚ ਬਿਟਕੁਆਇਨ ਲੱਗਭਗ 68,697 ਡਾਲਰ ’ਤੇ ਟ੍ਰੇਡ ਕਰ ਰਿਹਾ ਹੈ। ਜੇਕਰ ਪਿਛਲੇ ਇਕ ਸਾਲ ਦੀ ਕਾਰਗੁਜ਼ਾਰੀ ਨੂੰ ਵੇਖੀਏ, ਤਾਂ ਇਸ ’ਚ 33 ਫੀਸਦੀ ਤੋਂ ਜ਼ਿਆਦਾ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : RBI ਨੇ ਛੋਟੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, 10 ਲੱਖ ਤੋਂ ਵਧਾਈ ਕੋਲੈਟਰਲ-ਫਰੀ ਲੋਨ ਸੀਮਾ
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ’ਚ ਕਰੀਬ 1 ਅਰਬ ਡਾਲਰ ਤੋਂ ਵੱਧ ਦੇ ਬਿਟਕੁਆਇਨ ਸੌਦੇ ਲਿਕਵੀਡੇਟ ਹੋ ਗਏ। ਇਹ ਪਿਛਲੇ ਦਿਨ ਦੇ ਮੁਕਾਬਲੇ ’ਚ 230 ਫੀਸਦੀ ਦਾ ਉਛਾਲ ਹੈ। ਇਸ ’ਚ ਸਭ ਤੋਂ ਜ਼ਿਆਦਾ ਨੁਕਸਾਨ ਉਨ੍ਹਾਂ ਲੋਕਾਂ ਨੂੰ ਹੋਇਆ ਹੈ, ਜਿਨ੍ਹਾਂ ਨੇ ਬਾਜ਼ਾਰ ਵਧਣ ਦੀ ਉਮੀਦ ’ਚ ‘ਲਾਂਗ ਪੁਜ਼ੀਸ਼ਨ’ ਲਈ ਸੀ।
ਜਦੋਂ ਕੀਮਤਾਂ ਡਿੱਗੀਆਂ, ਤਾਂ ਇਹ ਸੌਦੇ ਬੰਦ ਹੋਣ ਨਾਲ ਮਾਰਕੀਟ ’ਤੇ ਦਬਾਅ ਹੋਰ ਵਧ ਗਿਆ। ਤਕਨੀਕੀ ਪੱਧਰ ’ਤੇ ਬਿਟਕੁਆਇਨ ਨੇ 63,047 ਡਾਲਰ ਦੇ ਮਹੱਤਵਪੂਰਨ ਸਪੋਰਟ ਲੈਵਲ ਨੂੰ ਤੋੜ ਦਿੱਤਾ ਹੈ, ਜੋ ਹੋਰ ਗਿਰਾਵਟ ਦਾ ਸੰਕੇਤ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਮੌਕਾ
ਕ੍ਰਿਪਟੋ ’ਚ ਕਿਉਂ ਆ ਰਹੀ ਲਗਾਤਾਰ ਗਿਰਾਵਟ?
ਮਾਰਕੀਟ ਮਾਹਿਰਾਂ ਦਾ ਕਹਿਣਾ ਹੈ ਕਿ ਇਹ ‘ਕੈਪੀਟੂਲੇਸ਼ਨ ਫੇਜ਼’ ਹੈ। ਇਸ ਦਾ ਮਤਲਬ ਹੈ ਕਿ ਇਕ ਅਜਿਹਾ ਦੌਰ ਜਿੱਥੇ ਨਿਵੇਸ਼ਕ ਡਰ ਅਤੇ ਬੇਯਕੀਨੀ ਕਾਰਨ ਹਾਰ ਮੰਨ ਰਹੇ ਹਨ। ਸਭ ਤੋਂ ਖਾਸ ਗੱਲ ‘ਟਰੰਪ ਫੈਕਟਰ’ ਹੈ। ਜਦੋਂ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ’ਚ ਦੁਬਾਰਾ ਕਦਮ ਰੱਖਿਆ, ਤਾਂ ਸੰਸਥਾਗਤ ਨਿਵੇਸ਼ਕਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀਆਂ ਨੀਤੀਆਂ ਕ੍ਰਿਪਟੋ ਮਾਰਕੀਟ ਨੂੰ ਖੰਭ ਲਾ ਦੇਣਗੀਆਂ ਪਰ ਇਸ ਦੇ ਉਲਟ, ਉਨ੍ਹਾਂ ਦੇ ਸ਼ੁਰੂਆਤੀ ਰੁਖ ਨੇ ਬਾਜ਼ਾਰ ’ਚ ਅਸਥਿਰਤਾ ਵਧਾ ਦਿੱਤੀ ਹੈ।
ਨਿਵੇਸ਼ਕਾਂ ਨੂੰ ਲੱਗ ਰਿਹਾ ਹੈ ਕਿ ਬਾਜ਼ਾਰ ਨੂੰ ਮਜ਼ਬੂਤ ਕਰਨ ਦੀ ਬਜਾਏ ਨੀਤੀਆਂ ਇਸ ਨੂੰ ਹੋਰ ਜੋਖਿਮ ਭਰਿਆ ਬਣਾ ਰਹੀਆਂ ਹਨ। ਇਸੇ ਬੇਯਕੀਨੀ ਕਾਰਨ ਵੱਡੇ ਖਿਡਾਰੀਆਂ ਨੇ ਬਾਜ਼ਾਰ ’ਚੋਂ ਪੈਸਾ ਕੱਢਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਛੋਟੇ ਅਤੇ ਆਮ ਨਿਵੇਸ਼ਕਾਂ ਦੀ ਜੇਬ ’ਤੇ ਪੈ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
