ਅੱਧੀ ਵੀ ਨਹੀਂ ਬਚੀ ਬਿਟਕੁਆਇਨ ਦੀ ਕੀਮਤ, 8 ਮਹੀਨਿਆਂ ’ਚ ਵੱਡੀ ਗਿਰਾਵਟ

Sunday, Jun 07, 2026 - 03:14 AM (IST)

ਅੱਧੀ ਵੀ ਨਹੀਂ ਬਚੀ ਬਿਟਕੁਆਇਨ ਦੀ ਕੀਮਤ, 8 ਮਹੀਨਿਆਂ ’ਚ ਵੱਡੀ ਗਿਰਾਵਟ

ਨਵੀਂ ਦਿੱਲੀ - ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਬਿਟਕੁਆਇਨ ਅਕਤੂਬਰ 2024 ਤੋਂ ਬਾਅਦ ਪਹਿਲੀ ਵਾਰ 60,000 ਡਾਲਰ ਦੇ ਪੱਧਰ ਤੋਂ ਹੇਠਾਂ ਡਿੱਗ ਗਈ। ਇਸ ਦੇ ਨਾਲ ਹੀ ਬਿਟਕੁਆਇਨ ’ਚ ਜਾਰੀ ਗਿਰਾਵਟ ਹੋਰ ਤੇਜ਼ ਹੋ ਗਈ ਹੈ। ਅਕਤੂਬਰ ’ਚ 1.26 ਲੱਖ ਡਾਲਰ ਤੋਂ ਵੱਧ ਦੇ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਣ ਦੇ ਬਾਅਦ ਤੋਂ ਭਾਵ 8 ਮਹੀਨਿਆਂ ’ਚ ਇਹ ਆਪਣੀ ਕੀਮਤ ਦਾ ਅੱਧੇ ਤੋਂ ਵੱਧ ਹਿੱਸਾ ਗੁਆ ਚੁੱਕੀ ਹੈ।

ਸ਼ਨੀਵਾਰ ਸਵੇਰੇ ਬਿਟਕੁਆਇਨ ’ਚ ਲੱਗਭਗ 7 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਸ ਦੀ ਕੀਮਤ 59,101 ਡਾਲਰ ਤੱਕ ਪਹੁੰਚ ਗਈ। ਬਾਅਦ ’ਚ ਇਹ 59,743. 21 ਡਾਲਰ ਦੇ ਆਸ-ਪਾਸ ਕਾਰੋਬਾਰ ਕਰਦਾ ਦੇਖਿਆ ਗਿਆ। ਬਾਜ਼ਾਰ ਮਾਹਿਰਾਂ ਅਨੁਸਾਰ ਬਿਟਕੁਆਇਨ ’ਤੇ ਦਬਾਅ ਦਾ ਇਕ ਵੱਡਾ ਕਾਰਨ ਤਰਲਤਾ ’ਚ ਬਦਲਾਅ ਹੈ, ਖਾਸ ਕਰ ਕੇ ਸੰਸਥਾਗਤ ਨਿਵੇਸ਼ਕਾਂ ਵੱਲੋਂ ਨਿਵੇਸ਼ ਘੱਟ ਕੀਤਾ ਜਾਣਾ। ਖਬਰ ਲਿਖੇ ਜਾਣ ਤੱਕ ਬਿਟਕੁਆਇਨ ਵਾਧਾ ਦਰਜ ਕਰਦਾ ਹੋਇਆ 61,093 ਡਾਲਰ ’ਤੇ ਕਾਰੋਬਾਰ ਕਰ ਰਿਹਾ ਸੀ।

ਕਿੱਥੇ ਨਿਵੇਸ਼ ਕਰ ਰਹੇ ਲੋਕ?
ਨਿਵੇਸ਼ਕਾਂ ਦੀ ਪੂੰਜੀ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਰੱਖਿਆ, ਊਰਜਾ ਅਤੇ ਬੁਨਿਆਦੀ ਢਾਂਚਾ ਵਰਗੇ ਖੇਤਰਾਂ ਵੱਲ ਵਧ ਰਹੀ ਹੈ, ਜਿਸ ਕਾਰਨ ਕ੍ਰਿਪਟੋ ਕਰੰਸੀ ਬਾਜ਼ਾਰ ਤੋਂ ਪੂੰਜੀ ਨਿਕਲ ਰਹੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੋਨੇ ਅਤੇ ਏ. ਆਈ. ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਵਧਦੀ ਦਿਲਚਸਪੀ ਨੇ ਵੀ ਕ੍ਰਿਪਟੋ ਕਰੰਸੀ ਦੀ ਮੰਗ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਕਟੌਤੀ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਨਿਵੇਸ਼ਕਾਂ ਦੇ ਬਦਲੇ ਹੋਏ ਨਜ਼ਰੀਏ ਦਾ ਵੀ ਕ੍ਰਿਪਟੋ ਬਾਜ਼ਾਰ ’ਤੇ ਅਸਰ ਪਿਆ ਹੈ।
 


author

Inder Prajapati

Content Editor

Related News