ਬਿਟਕੁਆਇਨ ਦੀ ਕੀਮਤ ਹੋਈ 11 ਲੱਖ ਰੁਪਏ ਤੋਂ ਪਾਰ

Friday, Dec 15, 2017 - 09:11 PM (IST)

ਬਿਟਕੁਆਇਨ ਦੀ ਕੀਮਤ ਹੋਈ 11 ਲੱਖ ਰੁਪਏ ਤੋਂ ਪਾਰ

ਨਵੀਂ ਦਿੱਲੀ—ਬਿਟਕੁਆਇਨ ਇਕ ਅਜਿਹੀ ਵਰਚੁਅਲ ਕਰੰਸੀ ਹੈ ਜਿਸ ਨੇ ਪੂਰੀ ਦੁਨੀਆ 'ਚ ਧਮਾਲ ਮਚਾਈ ਹੋਈ ਹੈ। ਇਸ ਦੀ ਕੀਮਤ ਅੱਜ 17,753 ਡਾਲਰ ਦੇ ਕਰੀਬ ਹੋ ਗਈ ਹੈ। ਜੇਕਰ ਇਕ ਰੁਪਏ ਦੀ ਗੱਲ ਕਰੀਏ ਤਾਂ 1 ਬਿਟਕੁਆਇਨ ਦੀ ਕੀਮਤ ਕਰੀਬ 11 ਲੱਖ ਰੁਪਏ ਤਕ ਪਹੰਚ ਗਈ ਹੈ। ਪਿਛਲੇ 1 ਸਾਲ 'ਚ ਇਸ 'ਚ ਕਰੀਬ 900 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਭਾਰਤ 'ਚ ਵੈਸੇ ਤਾਂ ਬਿਟਕੁਆਇਨ ਦੀ ਮਾਨਿਅਤਾ ਨਹੀਂ ਹੈ ਪਰ ਚਰਚਾ ਕਾਫੀ ਹੈ। ਬਿਟਕੁਆਇਨ 'ਚ ਗਲੋਬਲ ਸੰਸਥਾਗਤ ਨਿਵੇਸ਼ਕਾਂ ਦਾ ਰੁਝਾਨ ਵਧਿਆ ਹੈ। 2018 'ਚ ਇਸ ਦੀ ਕੀਮਤ 40,000 ਡਾਲਰ ਤਕ ਹੋਣ ਜਾਣ ਉਮੀਦ ਹੈ।
ਦੱਸਣਯੋਗ ਹੈ ਕਿ ਬਿਟਕੁਆਇਨ ਯੂਨੀਕਾਰਨ ਅਤੇ ਕਾਈਨਬੇਸ ਤੋਂ ਆਨਲਾਈਨ ਖਰੀਦੇ ਜਾ ਸਕਦੇ ਹਨ। ਇਸ 'ਚ ਕੇਵਾਈਸੀ ਲਈ ਪਤਾ ਅਤੇ ਪੈਨ ਕਾਰਡ ਦੀ ਜ਼ਰੂਰਤ ਹੁੰਦੀ ਹੈ। ਬਿਟਕੁਆਇਨ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਹ ਇਕ ਅਨ-ਰੇਗੂਲੇਟੇਡ ਕਰੰਸੀ ਹੈ। ਇਸ 'ਚ ਅਕਾਊਂਟ ਹੈਕ ਹੋਣ ਦਾ ਖਤਰਾ ਹੈ। ਖਾਸ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਕ ਵਾਰੀ ਪਾਸਵਰਡ ਭੁੱਲਣ 'ਤੇ ਦੁਬਾਰਾ ਨਹੀਂ ਮਿਲਦਾ ਹੈ।


Related News