ਪਹਿਲੀ ਵਾਰ ਬਿਟਕੁਆਈਨ ਨੇ ਪਾਰ ਕੀਤਾ 1.11 ਲੱਖ ਡਾਲਰ ਦਾ ਪੱਧਰ
Friday, May 23, 2025 - 03:13 AM (IST)

ਨਵੀਂ ਦਿੱਲੀ- ਘਰੇਲੂ ਸ਼ੇਅਰ ਬਾਜ਼ਾਰ ’ਚ ਅੱਜ ਬਿਕਵਾਲੀ ਦਾ ਭਾਰੀ ਦਬਾਅ ਰਿਹਾ ਤਾਂ ਦੂਜੇ ਪਾਸੇ ਕ੍ਰਿਪਟੋ ਬਾਜ਼ਾਰ ’ਚ ਸ਼ਾਨਦਾਰ ਰੌਣਕ ਹੈ। ਮਾਰਕੀਟ ਕੈਪ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਪਟੋ ਬਿਟਕੁਆਈਨ ਇਕ ਨਵੀਂ ਉਚਾਈ ’ਤੇ ਪਹੁੰਚ ਗਿਆ। ਪਹਿਲੀ ਵਾਰ ਇਸ ਨੇ 1.11 ਲੱਖ ਡਾਲਰ ਦਾ ਪੱਧਰ ਪਾਰ ਕੀਤਾ।
ਕੁਆਈਨਮਾਰਕੀਟਕੈਪ ’ਤੇ ਮੌਜੂਦ ਵੇਰਵਿਆਂ ਮੁਤਾਬਕ ਫਿਲਹਾਲ ਖਬਰ ਲਿਖੇ ਜਾਣ ਤੱਕ ਇਹ 2.14 ਫ਼ੀਸਦੀ ਦੀ ਤੇਜ਼ੀ ਨਾਲ 1,11,408 ਡਾਲਰ ਦੇ ਭਾਅ ’ਤੇ ਸੀ। ਇਸ ਦਾ ਮਾਰਕੀਟ ਕੈਪ 2.18 ਟ੍ਰਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ। ਟ੍ਰੇਡਿੰਗ ਵਾਲਿਊਮ ਵੀ 68.89 ਫ਼ੀਸਦੀ ਵਧ ਕੇ 85.13 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ।