ਬਾਇਓਫਿਊਲ ਗੱਠਜੋੜ ਨਾਲ ਜੀ-20 ਦੇਸ਼ਾਂ ਲਈ 3 ਸਾਲ ’ਚ 500 ਅਰਬ ਡਾਲਰ ਦੇ ਮੌਕੇ ਪੈਦਾ ਹੋਣਗੇ : IBA
Monday, Sep 11, 2023 - 10:19 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਬਾਇਓਗੈਸ ਐਸੋਸੀਏਸ਼ਨ (ਆਈ. ਬੀ. ਏ.) ਦਾ ਮੰਨਣਾ ਹੈ ਕਿ ਬਾਇਓਫਿਊਲ ਗੱਠਜੋੜ ਅਗਲੇ 3 ਸਾਲਾਂ ’ਚ ਜੀ-20 ਦੇਸ਼ਾਂ ਲਈ 500 ਅਰਬ ਅਮਰੀਕੀ ਡਾਲਰ ਦੇ ਮੌਕੇ ਪੈਦਾ ਕਰ ਸਕਦਾ ਹੈ। ਆਈ. ਬੀ. ਏ. ਨੇ ਕਿਹਾ ਕਿ ਬਾਇਓਫਿਊਲ ਗੱਠਜੋੜ ਜੀ-20 ਦੇਸ਼ਾਂ ਦੇ ਨਾਲ ਵਾਤਾਵਰਣ ਦੀ ਨਜ਼ਰ ਨਾਲ ਵੀ ਮੁਨਾਫ਼ੇ ਦਾ ਸੌਦਾ ਸਾਬਤ ਹੋਵੇਗਾ। ਆਈ. ਬੀ. ਏ. ਦੇ ਇਕ ਅਧਿਐਨ ਅਨੁਸਾਰ ਬਾਇਓਫਿਊਲ ਗੱਠਜੋੜ ਜੀ-20 ਦੇਸ਼ਾਂ ਲਈ ਅਗਲੇ 3 ਸਾਲਾਂ ’ਚ 500 ਅਰਬ ਡਾਲਰ ਦੇ ਮੌਕੇ ਪੈਦਾ ਕਰ ਸਕਦਾ ਹੈ। ਅਧਿਐਨ ਦੇ ਸਿੱਟੇ ਮਹੱਤਵਪੂਰਨ ਹਨ, ਕਿਉਂਕਿ ਭਾਰਤ ਮੌਜੂਦਾ ਸਮੇਂ ’ਚ ਨਵੀਂ ਦਿੱਲੀ ’ਚ ਜੀ-20 ਨੇਤਾਵਾਂ ਦੇ ਸਿਖਰ ਸੰਮੇਲਨ ਦੀ ਮੇਜਬਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ : 11 ਤੋਂ 15 ਸਤੰਬਰ ਦੌਰਾਨ ਖ਼ਰੀਦੋ ਸਸਤਾ ਸੋਨਾ, ਭਾਰਤੀ ਰਿਜ਼ਰਵ ਬੈਂਕ ਦੇ ਰਿਹੈ ਵੱਡਾ ਮੌਕਾ
ਇਸ ’ਚ ਕਿਹਾ ਗਿਆ ਹੈ ਕਿ ਹੋਰ ਊਰਜਾ ਬਦਲਾਂ ਦੀ ਤੁਲਣਾ ’ਚ ਬਾਇਓਫਿਊਲ ਉਤਪਾਦਨ ’ਚ ਘੱਟ ਨਿਵੇਸ਼ ਦੀ ਜ਼ਰੂਰਤ ਅਤੇ ਕੱਚੇ ਮਾਲ ਦੀ ਸਰਲ ਉਪਲੱਬਧਤਾ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਬਾਇਓਗੈਸ ਤੋਂ 200 ਅਰਬ ਡਾਲਰ ਦੇ ਮੌਕੇ ਪੈਦਾ ਹੋ ਸਕਦੇ ਹਨ। ਇਸ ’ਚ ਕਿਹਾ ਗਿਆ ਹੈ ਕਿ ਸਿਧਾਂਤਕ ਰੂਪ ਨਾਲ ਬਾਇਓ ਊਰਜਾ/ਬਾਇਓਗੈਸ ਜੈਵਿਕ ਈਂਧਨ ਦੀ ਪੂਰੀ ਤਰ੍ਹਾਂ ਜਗ੍ਹਾ ਲੈ ਸਕਦਾ ਹੈ। ਖ਼ਾਸ ਕਰ ਕੇ ਇਹ ਟਰਾਂਸਪੋਰਟ ਖੇਤਰ ’ਚ ਕਾਰਬਨ ਨਿਕਾਸੀ ਨੂੰ ਘੱਟ ਕਰ ਸਕਦਾ ਹੈ। ਸਾਲ 2016 ’ਚ ਜੀ-20 ਨੇ ਨਵਿਆਉਣਯੋਗ ਊਰਜਾ ’ਤੇ ਇਕ ਸਵੈਇੱਛੁਕ ਕਾਰਜਯੋਜਨਾ ਨੂੰ ਅਪਣਾਇਆ ਸੀ।
ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?
ਇਸ ਤਹਿਤ ਜੀ-20 ਦੇ ਮੈਂਬਰਾਂ ਨੂੰ ਆਪਣੀ ਕੁਲ ਊਰਜਾ ’ਚ ਨਵਿਆਉਣਯੋਗ ਊਰਜਾ ਦੇ ਹਿੱਸੇ ਨੂੰ ਵਧਾਉਣਾ ਸੀ। ਭਾਰਤ ਨੇ ਆਪਣੇ ਕੁਲ ਊਰਜਾ ਮਿਸ਼ਰਣ ’ਚ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ ਜ਼ਿਕਰਯੋਗ ਰੂਪ ਨਾਲ ਵਧਾਈ ਹੈ। ਪਿਛਲੇ 6 ਸਾਲਾਂ ’ਚ ਇਹ ਸਾਲਾਨਾ 22 ਫ਼ੀਸਦੀ ਦੀ ਦਰ ਨਾਲ ਵਧੀ ਹੈ। ਭਾਰਤ ਨੇ ਪਿਛਲੇ ਦਹਾਕੇ ’ਚ ਸੌਰ ਊਰਜਾ ’ਚ 20 ਗੁਣਾ ਵਾਧਾ ਕੀਤਾ ਹੈ। ਇਸ ਮਿਆਦ ਦੌਰਾਨ ਸੌਰ ਊਰਜਾ ਅਤੇ ਪਵਨ ਊਰਜਾ ਦਾ ਸਾਲਾਨਾ ਵਾਧਾ ਮੋਟੇ ਤੌਰ ’ਤੇ ਹੌਲੀ-ਹੌਲੀ 38 ਫ਼ੀਸਦੀ ਅਤੇ 30 ਫ਼ੀਸਦੀ ਰਿਹਾ ਹੈ। ਇਸ ’ਚ ਕਿਹਾ ਗਿਆ ਹੈ ਕਿ ਜੈਵਿਕ ਈਂਧਨ ਉਦਯੋਗ ਨੂੰ ਰਫ਼ਤਾਰ ਦੇਣ ਲਈ ਸ਼ੁਰੂਆਤ ’ਚ 100 ਅਰਬ ਡਾਲਰ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀ। ਯਾਨੀ ਅਗਲੇ 3 ਸਾਲਾਂ ’ਚ ਹਰ ਇਕ ਜੀ-20 ਭਾਈਵਾਲ ਨੂੰ 5-5 ਅਰਬ ਡਾਲਰ ਦਾ ਨਿਵੇਸ਼ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8