ਬਿੰਨੀ ਬਾਂਸਲ ਨੇ PhonePe ''ਚ ਹਿੱਸੇਦਾਰੀ ਖ਼ਰੀਦਣ ਦੀ ਬਣਾਈ ਯੋਜਨਾ, ਮੋਟਾ ਨਿਵੇਸ਼ ਕਰਨ ਦਾ ਹੈ ਪਲਾਨ

03/10/2023 2:03:58 PM

ਨਵੀਂ ਦਿੱਲੀ - ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਦੇ ਸਹਿ-ਸੰਸਥਾਪਕ ਬਿੰਨੀ ਬਾਂਸਲ ਨੇ ਡਿਜੀਟਲ ਭੁਗਤਾਨ ਐਪ PhonePe ਵਿੱਚ ਹਿੱਸੇਦਾਰੀ ਖਰੀਦਣ ਦੀ ਯੋਜਨਾ ਬਣਾਈ ਹੈ। ਬਿੰਨੀ ਬਾਂਸਲ PhonePe ਦੇ ਮਾਲਕ ਨਾਲ PhonePe ਵਿੱਚ ਕਰੀਬ 1200 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਗੱਲਬਾਤ ਕਰ ਰਹੇ ਹਨ। ਹਾਲਾਂਕਿ, ਨਿਵੇਸ਼ ਕਰਨ ਦੀ ਕੀਮਤ ਅਜੇ ਤੈਅ ਨਹੀਂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਬਾਂਸਲ ਮੌਜੂਦਾ ਵਿੱਤੀ ਦੌਰ ਦੇ ਤਹਿਤ PhonePe ਕੰਪਨੀ 'ਚ ਨਿਵੇਸ਼ ਕਰ ਸਕਦੇ ਹਨ। ਜੇਕਰ ਇਹ ਸੌਦਾ ਪੂਰਾ ਹੁੰਦਾ ਹੈ, ਤਾਂ ਇਹ ਕਿਸੇ ਵੀ ਨਵੀਂ ਪੀੜ੍ਹੀ ਦੀ ਕੰਪਨੀ ਵਿੱਚ ਕੀਤੇ ਗਏ ਸਭ ਤੋਂ ਵੱਡੇ ਨਿਵੇਸ਼ਾਂ ਵਿੱਚੋਂ ਇੱਕ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕਾ ਦੀ ਕੰਪਨੀ ਮਿਮੋਸਾ ਨੈੱਟਵਰਕ ਨੂੰ ਖਰੀਦਣਗੇ ਮੁਕੇਸ਼ ਅੰਬਾਨੀ, 492 ਕਰੋੜ ’ਚ ਹੋਵੇਗਾ ਸੌਦਾ

ਸੂਤਰਾਂ ਮੁਤਾਬਕ ਬਿੰਨੀ ਬਾਂਸਲ PhonePe 'ਚ ਕਿੰਨੀ ਰਕਮ ਨਿਵੇਸ਼ ਕਰਨਗੇ, ਇਸ ਦਾ ਫੈਸਲਾ ਹੋਣਾ ਬਾਕੀ ਹੈ। ਉਹ PhonePe ਨਾਲ ਗੱਲਬਾਤ ਕਰ ਰਿਹਾ ਹੈ ਅਤੇ ਇਹ ਜਲਦੀ ਹੀ ਪੂਰਾ ਹੋ ਜਾਵੇਗਾ।

ਇਕੱਠੀ ਕੀਤੀ ਹੈ ਇੰਨੀ ਰਕਮ 

ਇਹ ਵੀ ਪੜ੍ਹੋ : Foxconn ਭਾਰਤ 'ਚ ਲਗਾਏਗੀ ਦੂਜਾ ਚਿੱਪ ਪਲਾਂਟ, ਰੁਜ਼ਗਾਰ ਦੇ ਵਧਣਗੇ ਮੌਕੇ

ਮੌਜੂਦਾ ਫੰਡਿੰਗ ਦੌਰ ਤਹਿਤ, PhonePe ਨੇ ਹੁਣ ਤੱਕ 12 ਬਿਲੀਅਨ ਡਾਲਰ (ਲਗਭਗ 98,000 ਕਰੋੜ ਰੁਪਏ) ਦੇ ਮੁਲਾਂਕਣ ਦੇ ਨਾਲ ਜਨਰਲ ਅਟਲਾਂਟਿਕ, ਟਾਈਗਰ ਗਲੋਬਲ, ਰਿਬਿਟ ਕੈਪੀਟਲ ਸਮੇਤ ਨਿਵੇਸ਼ਕਾਂ ਤੋਂ ਲਗਭਗ 45 ਕਰੋੜ ਡਾਲਰ ਇਕੱਠੇ ਕੀਤੇ ਹਨ।

ਇਸ ਦੇ ਨਾਲ ਹੀ, ਫਲਿੱਪਕਾਰਟ ਦੇ ਮੌਜੂਦਾ ਸ਼ੇਅਰਧਾਰਕਾਂ ਜਿਵੇਂ ਕਿ ਬੰਸਲ, ਟਾਈਗਰ ਗਲੋਬਲ, ਟੇਨਸੈਂਟ, ਕਤਰ ਇਨਵੈਸਟਮੈਂਟ ਅਥਾਰਟੀ ਅਤੇ ਮਾਈਕ੍ਰੋਸਾਫਟ ਵਰਗੇ ਫਲਿੱਪਕਾਰਟ ਦੇ ਮੌਜੂਦਾ ਸ਼ੇਅਰਧਾਰਕਾਂ ਤੋਂ PhonePe ਵਿੱਚ ਨਵੀਂ ਹਿੱਸੇਦਾਰੀ ਖਰੀਦਣ ਦੀ ਉਮੀਦ ਹੈ। ਹੁਣ ਤੱਕ Walmart ਹੀ PhonePe ਵਿੱਚ ਸਭ ਤੋਂ ਵੱਡਾ ਨਿਵੇਸ਼ਕ ਬਣਿਆ ਹੋਇਆ ਹੈ। ਇਕੱਲੇ ਵਾਲਮਾਰਟ ਕੋਲ PhonePe ਦਾ 70% ਹਿੱਸਾ ਹੈ।

ਪਿਛਲੇ ਮਹੀਨੇ ਹੀ ਵਾਲਮਾਰਟ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਸੀਈਓ, ਜੂਡਿਥ ਮੈਕਕੇਨਾ ਨੇ ਕਿਹਾ ਸੀ ਕਿ PhonePe ਭਾਰਤ ਵਿੱਚ ਡਿਜੀਟਲ ਭੁਗਤਾਨ ਪਲੇਟਫਾਰਮ 'ਤੇ ਔਨਲਾਈਨ ਭੁਗਤਾਨਾਂ ਦੇ ਰੂਪ ਵਿੱਚ ਦਬਦਬਾ ਬਣਾ ਰਿਹਾ ਹੈ। ਭਾਰਤ ਵਿੱਚ ਜ਼ਿਆਦਾਤਰ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਇਸ ਐਪ ਰਾਹੀਂ ਹਰ ਮਹੀਨੇ ਚਾਰ ਅਰਬ ਲੈਣ-ਦੇਣ ਹੁੰਦੇ ਹਨ। ਇਹ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ ਅਤੇ ਇਸਦਾ ਉਪਯੋਗ ਕਰਨਾ ਬਹੁਤ ਆਸਾਨ ਹੈ।

ਇਹ ਵੀ ਪੜ੍ਹੋ : ਪੈਨਸ਼ਨ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ OPS ਦੀ ਥਾਂ ਘੱਟ ਖਰਚੀਲਾ ਤਰੀਕਾ ਲੱਭਿਆ ਜਾਏ : ਰਾਜਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News