ਨੌਕਰੀਆਂ ਵਧਾਉਣ ਲਈ ਕੇਂਦਰ ਚੁੱਕੇਗਾ ਵੱਡੇ ਕਦਮ

Wednesday, Oct 09, 2019 - 09:58 AM (IST)

ਨੌਕਰੀਆਂ ਵਧਾਉਣ ਲਈ ਕੇਂਦਰ ਚੁੱਕੇਗਾ ਵੱਡੇ ਕਦਮ

ਨਵੀਂ ਦਿੱਲੀ—ਮੋਦੀ ਸਰਕਾਰ ਨੇ ਇਕੋਨਮੀ ਨੂੰ ਪਟਰੀ 'ਤੇ ਲਿਆਉਣ ਲਈ ਕਦਮ ਚੁੱਕੇ ਹਨ। ਕਈ ਰਾਹਤਾਂ ਦੀਆਂ ਘੋਸ਼ਣਾਵਾਂ ਕੀਤੀਆਂ ਹਨ। ਹੁਣ ਸਰਕਾਰ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਛੇਤੀ ਹੀ ਵੱਡੇ ਕਦਮ ਚੁੱਕੇਗੀ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੇ ਲੇਬਲ ਮਿਨੀਸਟਰੀ ਨੂੰ ਕਿਹਾ ਹੈ ਕਿ ਉਹ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਕਾਰਜ ਯੋਜਨਾ ਤਿਆਰ ਕਰੇ।
ਸੂਤਰਾਂ ਮੁਤਾਬਕ ਲੇਬਰ ਮਿਨੀਸਟਰੀ ਨੇ ਕਾਰਜ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਲੇਬਰ ਮਿਨੀਸਟਰੀ ਸੰਤੋਸ਼ ਗੰਗਵਾਰ ਦਾ ਕਹਿਣਾ ਹੈ ਕਿ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ ਇਕੋਨਮੀ 'ਚ ਤੇਜ਼ੀ ਆਵੇ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵਧਣ। ਕਾਰਪੋਰੇਟ ਟੈਕਸ 'ਚ ਕਟੌਤੀ ਵੀ ਇਸ ਲਈ ਕੀਤੀ ਗਈ ਹੈ। ਕਈ ਅਜਿਹੇ ਸੈਕਟਰ ਹਨ ਜਿਨ੍ਹਾਂ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਸਰਕਾਰ ਉਨ੍ਹਾਂ 'ਤੇ ਕੰਮ ਕਰ ਰਹੀ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਰੁਜ਼ਗਾਰ ਵਧਾਉਣ 'ਤੇ ਛੇਤੀ ਹੀ ਬੈਠਕਾਂ ਦਾ ਦੌਰ ਸ਼ੁਰੂ ਹੋਵੇਗਾ।
ਬੈਠਕਾਂ ਦੇ ਬਾਅਦ ਲੇਬਰ ਮਿਨੀਸਟਰੀ ਰੁਜ਼ਗਾਰ ਵਧਾਉਣ 'ਤੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ। ਫਿਰ ਇਸ ਰਿਪੋਰਟ ਦੇ ਆਧਾਰ 'ਤੇ ਕਦਮ ਚੁੱਕੇ ਜਾਣਗੇ। ਅਧਿਕਾਰੀ ਦਾ ਕਹਿਣਾ ਹੈ ਕਿ ਬੇਸ਼ੱਕ ਪਹਿਲੀ ਤਿਮਾਹੀ 'ਚ ਦੇਸ ਦੀ ਜੀ.ਡੀ.ਪੀ. ਗਰੋਥ 5 ਫੀਸਦੀ 'ਤੇ ਸਿਮਟ ਕਰ ਗਈ ਹੈ, ਪਰ ਸਰਕਾਰ ਨੇ ਹੁਣ ਜਿੰਨੇ ਕਦਮ ਚੁੱਕੇ ਹਨ, ਉਸ ਨਾਲ ਆਉਣ ਵਾਲੇ ਸਮੇਂ 'ਚ ਹਾਲਾਤਾਂ 'ਚ ਸੁਧਾਰ ਸੰਭਵ ਹੈ।


author

Aarti dhillon

Content Editor

Related News