PNB ਘੋਟਾਲੇ ''ਤੇ RBI ਗਵਰਨਰ ਨੇ ਦਿੱਤਾ ਵੱਡਾ ਬਿਆਨ
Wednesday, Mar 14, 2018 - 08:42 PM (IST)

ਨਵੀਂ ਦਿੱਲੀ—ਦੇਸ਼ਭਰ 'ਚ ਬੈਂਕਿੰਗ ਘੋਟਾਲੇ ਨੂੰ ਲੈ ਕੇ ਮਚੇ ਬਵਾਲ ਵਿਚਾਲੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਓਰਜੀਤ ਪਟੇਲ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕ ਖੇਤਰ 'ਚ ਧੋਖਾਧੜੀ ਨਾਲ ਰਿਜ਼ਰਵ ਬੈਂਕ 'ਚ ਬੈਠੇ ਅਧਿਕਾਰੀ ਵੀ ਪਰੇਸ਼ਾਨ ਹਨ, ਇਹ ਘੋਟਾਲਾ ਕੁਝ ਕਾਰੋਬਾਰੀਆਂ ਅਤੇ ਬੈਂਕ ਅਧਿਕਾਰੀਆਂ ਦੀ ਮਿਲੀ-ਭਗਤ ਨਾਲ ਹੀ ਹੁੰਦੇ ਹਨ ਜੋ ਦੇਸ਼ ਭਵਿੱਖ 'ਤੇ ਡਾਕਾ ਪਾਉਣ ਦੇ ਸਮਾਨ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ 'ਤੇ ਪੱਥਰ ਸੁੱਟੇ ਜਾਂਦੇ ਹਨ ਅਤੇ ਸਾਨੂੰ ਨੀਲਕੰਠ ਦੀ ਤਰ੍ਹਾਂ ਵਿਸ਼-ਪਾਨ ਕਰਨਾ ਪਵੇ ਤਾਂ ਅਸੀਂ ਇਸ ਨੂੰ ਆਪਣ ਕੰਮ ਦੇ ਰੂਪ 'ਚ ਸਵੀਕਾਰ ਕਰਾਂਗੇ।
ਬੈਂਕ ਅਧਿਕਾਰੀਆਂ ਦੀ ਮਿਲੀ-ਭਗਤ
ਦਰਅਸਲ ਪਿਛਲੇ ਕਈ ਦਿਨਾਂ ਤੋਂ ਪੀ.ਐੱਨ.ਬੀ. ਘੋਟਾਲੇ ਨੂੰ ਲੈ ਕੇ ਆਰ.ਬੀ.ਆਈ. ਦੀ ਆਚੋਲਨਾ ਹੋ ਰਹੀ ਸੀ। ਇਸ 'ਚ ਆਰ.ਬੀ.ਆਈ. ਵੱਲੋਂ ਕੁਝ ਵੱਡਾ ਕਦਮ ਨਾ ਚੁੱਕੇ ਜਾਣ ਨੂੰ ਲੈ ਕੇ ਸਵਾਲ ਚੁੱਕਿਆ ਜਾ ਰਿਹਾ ਸੀ। ਇਸ 'ਤੇ ਆਰ.ਬੀ.ਆਈ. ਗਵਰਨ ਨੇ ਕਿਹਾ ਕਿ ਆਰ.ਬੀ.ਆਈ. ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਜਗ੍ਹਾ 'ਤੇ ਮੌਜੂਦ ਨਹੀਂ ਰਹਿ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਕਾਰੋਬਾਰੀ ਹਨ ਜੋ ਬੈਂਕ ਅਧਿਕਾਰੀਆਂ ਦੀ ਮਿਲੀ-ਭਗਤ ਨਾਲ ਦੇਸ਼ ਨੂੰ ਲੁੱਟਣ 'ਚ ਲੱਗੇ ਹਨ। ਇਸ ਨਾਲ ਦੇਸ਼ ਦਾ ਨੁਕਸਾਨ ਹੋ ਰਿਹਾ ਹੈ। ਪਟੇਲ ਨੇ ਕਿਹਾ ਕਿ ਬੈਂਕਿੰਗ ਸੈਕਟਰ ਨੂੰ ਇਸ ਸਥਿਤੀ ਤੋਂ ਬਾਹਰ ਕੱਢਣ ਲਈ ਅਸੀਂ (ਆਰ.ਬੀ.ਆਈ.) ਹਮੇਸ਼ਾ ਤਿਆਰ ਰਹਾਂਗੇ।
ਕੀ ਹੈ ਪੀ.ਐੱਨ.ਬੀ. ਘੋਟਾਲਾ ?
ਪੀ.ਐੱਨ.ਬੀ. ਨੇ ਫਰਵਰੀ 'ਚ ਸੀ.ਬੀ.ਆਈ. ਨੂੰ ਬੈਂਕ 'ਚ 11,400 ਕਰੋੜ ਦੇ ਘੋਟਾਲੇ ਦੀ ਜਾਣਕਾਰੀ ਦਿੱਤੀ ਸੀ। ਬਾਅਦ 'ਚ ਇਹ ਘੋਟਾਲਾ ਵਧ ਕੇ 13 ਹਜ਼ਾਰ ਕਰੋੜ ਰੁਪਏ ਦਾ ਹੋ ਗਿਆ। ਇਹ ਘੋਟਾਲਾ ਮੁੰਬਈ ਦੀ ਬ੍ਰੇਡੀ ਹਾਊਸ ਬ੍ਰਾਂਚ 'ਚ ਹੋਇਆ। 2011 ਤੋਂ 2018 ਵਿਚਾਲੇ ਹਜ਼ਾਰਾਂ ਕਰੋੜਾਂ ਦੀ ਰਕਮ ਫਰਜੀ ਲੇਟਰ ਆਫ ਅੰਡਰਟੈਕਿਗ (lous) ਦੇ ਜ਼ਰੀਏ ਵਿਦੇਸ਼ ਅਕਾਊਂਟਸ 'ਚ ਟ੍ਰਾਂਸਫਰ ਕੀਤੀ ਗਈ। ਇਸ 'ਚ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੂਲ ਚੌਕਸੀ ਮੁੱਖ ਦੋਸ਼ੀ ਹਨ ਅਤੇ ਉਹ ਦੇਸ਼ ਛੱਡ ਕੇ ਜਾ ਚੁੱਕੇ ਹਨ।