ਨਵੀਂ ਨੀਤੀ ਨਾਲ ਈ-ਕਮਰਸ ਨੂੰ ਵੱਡਾ ਝਟਕਾ

Saturday, Dec 29, 2018 - 06:39 PM (IST)

ਨਵੀਂ ਨੀਤੀ ਨਾਲ ਈ-ਕਮਰਸ ਨੂੰ ਵੱਡਾ ਝਟਕਾ

ਨਵੀਂ ਦਿੱਲੀ- ਸਰਕਾਰ ਦੀ ਨਵੀਂ ਈ-ਕਾਮਰਸ ਨੀਤੀ ਨਾਲ ਐਮਾਜ਼ੋਨ ਅਤੇ ਫਲਿਪਕਾਰਟ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਇਨ੍ਹਾਂ ਦੋਵਾਂ ਅਤੇ ਹੋਰ ਕੰਪਨੀਆਂ ਦਾ ਲਗਭਗ 5,000 ਕਰੋੜ ਰੁਪਏ ਦਾ ਸਟਾਕ ਰੁਕਿਆ ਪਿਆ ਹੈ। ਇਨ੍ਹਾਂ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ 1 ਫਰਵਰੀ ਤੋਂ ਪਹਿਲਾਂ ਇਸ ਵਿਸ਼ਾਲ ਭੰਡਾਰ ਨੂੰ ਕਿਵੇਂ ਖਤਮ ਕੀਤਾ ਜਾਵੇ। ਦਰਅਸਲ ਨਵੀਂ ਨੀਤੀ ’ਚ ਸਪੱਸ਼ਟ ਕਿਹਾ ਗਿਆ ਹੈ ਕਿ ਕੋਈ ਈ-ਕਾਮਰਸ ਕੰਪਨੀ ਉਸ ਵੈਂਡਰ ਦਾ ਸਾਮਾਨ ਆਪਣੇ ਪਲੇਟਫਾਰਮ ਤੋਂ ਨਹੀਂ ਵੇਚ ਸਕੇਗੀ, ਜਿਸ ’ਚ ਉਸ ਈ-ਕਾਮਰਸ ਕੰਪਨੀ ਜਾਂ ਉਸ ਦੀਆਂ ਗਰੁੱਪ ਕੰਪਨੀਆਂ ਦੀ ਹਿੱਸੇਦਾਰੀ ਹੈ।

 

PunjabKesari
ਐਮਾਜਾਨ, ਕਲਾਊਡਟੇਲ ਨੂੰ ਲੱਗਿਆ ਸਭ ਤੋਂ ਵੱਡਾ ਝਟਕਾ

ਈ-ਕਾਮਰਸ ਕੰਪਨੀਆਂ ਫ਼ੈਸ਼ਨ, ਅਸੈੱਸਰੀਜ਼ ਅਤੇ ਆਪਣੇ ਟਾਈਅਪ ਵਾਲੇ ਬਰਾਂਡਸ ਦੀ ਦੂਜੀ ਸਾਫਟ ਲਾਈਨ ਕੈਟਾਗਰੀਜ਼ ਦੇ ਪ੍ਰੋਡਕਟਸ ਦੇ 3 ਮਹੀਨੇ ਦੇ ਭੰਡਾਰ ਬਣਾਉਂਦੀਆਂ ਹਨ। ਐਮਾਜ਼ੋਨ ਲਈ ਕਲਾਊਡਟੇਲ ਅਤੇ ਫਲਿਪਕਾਰਟ ਲਈ ਰਿਟੇਲਨੈੱਟ ਦਾ ਇਹੀ ਕੰਮ ਹੈ। ਇਹ ਦੋਵੇਂ ਕੰਪਨੀਆਂ ਛੋਟੇ-ਵੱਡੇ ਬਰਾਂਡਸ ਤੋਂ ਪ੍ਰੋਡਕਟਸ ਖਰੀਦਦੀਆਂ ਹਨ, ਜਿਨ੍ਹਾਂ ਨੂੰ ਈ-ਕਾਮਰਸ ਪਲੇਟਫਾਰਮਸ ’ਤੇ ਆਨਲਾਈਨ ਵੇਚਿਆ ਜਾਂਦਾ ਹੈ। ਇਕ ਫ਼ੈਸ਼ਨ ਬਰਾਂਡ ਦੇ ਸੀ. ਈ. ਓ. ਨੇ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਕੱਚੇ-ਪੱਕੇ ਮੁਲਾਂਕਣ ਤੋਂ ਪਤਾ ਲੱਗਦਾ ਹੈ ਕਿ ਐਮਾਜ਼ੋਨ-ਫਲਿਪਕਾਰਟ ਦੇ ਕੋਲ ਕਰੀਬ-ਕਰੀਬ 5,000 ਕਰੋੜ ਰੁਪਏ ਦੇ ਭੰਡਾਰ ਪਏ ਹਨ।

PunjabKesari

ਦਰਅਸਲ, ਫ਼ੈਸ਼ਨ ਅਤੇ ਸਾਫਟ ਲਾਈਨ ਕੈਟਾਗਰੀਜ਼ ਦੋਵਾਂ ਕੰਪਨੀਆਂ ਦੇ 3 ਵੱਡੇ ਕਾਰੋਬਾਰਾਂ ’ਚ ਸ਼ਾਮਲ ਹਨ। ਅਜੇ ਬੀਤੇ ਤਿਉਹਾਰੀ ਮੌਸਮ ’ਚ ਇਨ੍ਹਾਂ ਸੈਗਮੈਂਟਸ ਦੇ ਸਾਮਾਨਾਂ ਦੀ ਵਿਕਰੀ 2,500 ਤੋਂ 2,800 ਰੁਪਏ ਮੁੱਲ ਦੀ ਰਹੀ। ਇੰਡਸਟਰੀ ਸੂਤਰਾਂ ਮੁਤਾਬਕ ਵਿਕਰੀ ’ਚ ਹਿੱਸੇਦਾਰੀ ਦੇ ਮਾਮਲੇ ’ਚ ਕ੍ਰਮਵਾਰ ਫਲਿਪਕਾਰਟ, ਮਿੰਤਰਾ ਅਤੇ ਐਮਾਜ਼ੋਨ ਪਹਿਲੇ, ਦੂਜੇ ਅਤੇ ਤੀਸਰੇ ਨੰਬਰ ’ਤੇ ਰਹੀਆਂ। ਹੁਣ ਇਨ੍ਹਾਂ ਕੰਪਨੀਆਂ ਦੇ ਵੱਡੇ ਅਧਿਕਾਰੀ ਇਕ ਮਹੀਨੇ ਦੇ ਅੰਦਰ ਆਪਣੇ ਭੰਡਾਰ ਖਾਲੀ ਕਰਨ ਦੇ ਬਦਲਾਂ ’ਤੇ ਵਿਚਾਰ ਕਰ ਰਹੇ ਹਨ।

ਸੂਤਰਾਂ ਨੇ ਦੱਸਿਆ ਕਿ ਕਲਾਊਡਟੇਲ ਅਤੇ ਰਿਟੇਲਨੈੱਟ ਵਰਗੇ ਅਲਫਾ ਸੇਲਰਜ਼ ਆਪਣੇ ਭੰਡਾਰ ਨੂੰ ਲੈ ਕੇ ਵੱਖ-ਵੱਖ ਬਰਾਂਡਸ ਨਾਲ ਗੱਲਬਾਤ ਕਰਨ ਵਾਲੇ ਹਨ। ਇਸ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਕਿਹਾ ਕਿ ਇਹ ਇਕ ਵੱਡੀ ਸਮੱਸਿਆ ਹੈ ਕਿਉਂਕਿ ਉਨ੍ਹਾਂ ਨੂੰ ਇੰਨੇ ਵੱਡੇ ਝਟਕੇ ਦਾ ਅੰਦਾਜ਼ਾ ਨਹੀਂ ਸੀ।

PunjabKesari
ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਲਾਊਡਟੇਲ ਅਤੇ ਰਿਟੇਲਨੇਨ ਜਿਹੈ ਅਲਫਾ ਸੈਲਰਸ ਆਪਣੇ ਭੰਡਾਰ ਨੂੰ ਲੈ ਕੇ ਵੱਖ-ਵੱਖ ਬ੍ਰੈਂਡਸ ਨਾਲ ਗੱਲਬਾਤ ਕਰਨ ਵਾਲੇ ਹਨ। ਇਸ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਕਿਹਾ ਕਿ ਇਹ ਇਕ ਵੱਡੀ ਸਮੱਸਿਆ ਹੈ ਕਿਉਂਕਿ ਉਨ੍ਹਾਂ ਨੇ ਇੰਨ੍ਹੇ ਵੱਡੇ ਝਟਕੇ ਦੀ ਉਮੀਦ ਨਹੀਂ ਰੱਖੀ ਸੀ।


Related News