ਆਮ ਆਦਮੀ ਨੂੰ ਵੱਡਾ ਝਟਕਾ, ਇਕ ਮਹੀਨੇ 'ਚ ਤੀਜੀ ਵਾਰ ਗੈਸ ਸਿਲੰਡਰ ਹੋਇਆ ਮਹਿੰਗਾ

Thursday, Feb 25, 2021 - 06:27 PM (IST)

ਨਵੀਂ ਦਿੱਲੀ - ਸਰਕਾਰੀ ਤੇਲ ਕੰਪਨੀਆਂ ਨੇ ਆਮ ਆਦਮੀ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਪਰੇਸ਼ਾਨ ਜਨਤਾ ਨੂੰ ਹੁਣ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਨੇ ਭਾਰੀ ਝਟਕਾ ਦਿੱਤਾ ਹੈ। ਹੁਣ ਸਬਸਿਡੀ ਵਾਲਾ 14.2 ਕਿੱਲੋ ਐਲ.ਪੀ.ਜੀ ਸਿਲੰਡਰ 769 ਰੁਪਏ ਤੋਂ ਵਧ ਕੇ 794 ਰੁਪਏ ਹੋ ਗਿਆ ਹੈ। ਵਧੀਆਂ ਕੀਮਤਾਂ ਅੱਜ 25 ਫਰਵਰੀ 2021 ਤੋਂ ਲਾਗੂ ਹੋ ਗਈਆਂ ਹਨ। ਦੱਸ ਦਈਏ ਕਿ ਇਸ ਮਹੀਨੇ ਗੈਸ ਸਿਲੰਡਰ ਦੀ ਕੀਮਤ ਵਿਚ ਤੀਜੀ ਵਾਰ ਵਾਧਾ ਕੀਤਾ ਗਿਆ ਹੈ। ਅੱਜ ਬਿਨਾਂ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ

ਇਕ ਮਹੀਨੇ ਵਿਚ ਤੀਜੀ ਵਾਰ 200 ਰੁਪਏ ਮਹਿੰਗਾ ਹੋਇਆ ਸਿਲੰਡਰ

ਫਰਵਰੀ ਮਹੀਨੇ ਵਿਚ ਤਿੰਨ ਵਾਰ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਸਰਕਾਰ ਨੇ 4 ਫਰਵਰੀ ਨੂੰ ਰਸੋਈ ਗੈਸ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਕੀਤਾ ਸੀ। ਉਸ ਤੋਂ ਬਾਅਦ 15 ਫਰਵਰੀ ਨੂੰ ਇਕ ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਹੁਣ ਇਹ ਤੀਜੀ ਵਾਰ ਹੈ ਜਦੋਂ ਦੁਬਾਰਾ 25 ਰੁਪਏ ਦਾ ਵਾਧਾ ਹੋਇਆ ਹੈ।

  • 1 ਦਸੰਬਰ ਨੂੰ ਗੈਸ ਸਿਲੰਡਰ 594 ਰੁਪਏ ਤੋਂ ਵਧ ਕੇ 644 ਰੁਪਏ ਕਰ ਦਿੱਤਾ ਗਿਆ ਸੀ।
  • 1 ਜਨਵਰੀ ਨੂੰ ਫਿਰ 50 ਰੁਪਏ ਦਾ ਵਾਧਾ ਕੀਤਾ ਗਿਆ, ਜਿਸ ਤੋਂ ਬਾਅਦ 644 ਰੁਪਏ ਵਾਲਾ ਸਿਲੰਡਰ ਵਧਾ ਕੇ 694 ਰੁਪਏ ਕਰ ਦਿੱਤਾ ਗਿਆ। 
  • 4 ਫਰਵਰੀ ਨੂੰ ਕੀਤੇ ਵਾਧੇ ਤੋਂ ਬਾਅਦ ਇਸ ਦੀ ਕੀਮਤ 644 ਰੁਪਏ ਤੋਂ ਵਧ ਕੇ 719 ਰੁਪਏ ਹੋ ਗਈ ਹੈ।
  • 15 ਫਰਵਰੀ ਨੂੰ 50 ਰੁਪਏ ਦੇ ਵਾਧੇ ਨਾਲ ਕੀਮਤ 719 ਰੁਪਏ ਤੋਂ ਵਧ ਕੇ 769 ਰੁਪਏ ਹੋ ਗਈ।
  • 25 ਫਰਵਰੀ ਭਾਵ ਅੱਜ ਕੀਮਤ 769 ਰੁਪਏ ਤੋਂ ਵਧ ਕੇ 794 ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ

ਵਪਾਰਕ ਗੈਸ ਦੀ ਕੀਮਤ

ਤੁਹਾਨੂੰ ਦੱਸ ਦੇਈਏ ਕਿ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਐਲ.ਪੀ.ਜੀ. ਦੀਆਂ ਕੀਮਤਾਂ ਵਿਚ ਬਦਲਾਅ ਹੁੰਦੇ ਹਨ। ਇਸ ਵਾਰ ਪਹਿਲੀ ਫਰਵਰੀ ਨੂੰ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 190 ਰੁਪਏ ਦਾ ਵਾਧਾ ਹੋਇਆ ਸੀ। ਇਸ ਤੋਂ ਬਾਅਦ 19 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਦਿੱਲੀ ਵਿਚ 1533.00 ਰੁਪਏ, ਕੋਲਕਾਤਾ ਵਿਚ 1598.50 ਰੁਪਏ, ਮੁੰਬਈ ਵਿਚ 1482.50 ਰੁਪਏ ਅਤੇ ਚੇਨਈ ਵਿਚ 1649.00 ਰੁਪਏ ਹੋ ਗਈ ਹੈ।

ਦੇਸ਼ ਵਿਚ ਐਲ.ਪੀ.ਜੀ. ਦੀ ਪਹੁੰਚ ਤਕਰੀਬਨ 99.5 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ। ਦੇਸ਼ ਵਿਚ ਐਲਪੀਜੀ ਦੇ ਲਗਭਗ 28.9 ਕਰੋੜ ਖਪਤਕਾਰ ਹਨ। ਹਾਲਾਂਕਿ ਜਨਵਰੀ ਮਹੀਨੇ ਵਿਚ ਐਲ.ਪੀ.ਜੀ. ਦੀ ਕੀਮਤ ਵਿਚ ਕੋਈ ਵਾਧਾ ਨਹੀਂ ਹੋਇਆ ਸੀ, ਪਰ ਦਸੰਬਰ ਵਿਚ ਦੋ ਗੁਣਾ ਵਾਧਾ ਹੋਣ ਕਰਕੇ, ਦਿੱਲੀ ਵਿਚ ਐਲਪੀਜੀ ਦੀ ਕੀਮਤ ਵਿਚ 100 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਉਸੇ ਸਮੇਂ, ਫਰਵਰੀ 2021 ਵਿਚ, ਦਿੱਲੀ ਦੇ ਲੋਕਾਂ ਨੂੰ 50 ਰੁਪਏ ਦਾ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ : ਪੈਟਰੋਲ ਦੀਆਂ ਬੇਲਗਾਮ ਕੀਮਤਾਂ 'ਤੇ AMUL ਦਾ ਕਾਰਟੂਨ, ਯੂਜ਼ਰਜ਼ ਦੇ ਰਹੇ ਹਨ ਮਜ਼ੇਦਾਰ ਪ੍ਰਤੀਕਿਰਿਆ

ਨੋਟ - ਇਸ ਖ਼ਬਰ ਬਾਰੇ ਆਪਣ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News