ਸਟੇਟ ਬੈਂਕ ਨੂੰ ਵੱਡਾ ਝਟਕਾ : ਰਿਜ਼ਰਵ ਬੈਂਕ ਨੇ ਲਗਾਇਆ 1 ਕਰੋੜ ਦਾ ਜੁਰਮਾਨਾ, ਜਾਣੋ ਵਜ੍ਹਾ

Saturday, Nov 27, 2021 - 10:51 AM (IST)

ਮੁੰਬਈ (ਭਾਸ਼ਾ) – ਦੇਸ਼ ਦੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਆਰ. ਬੀ. ਆਈ. ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ’ਤੇ ਰੈਗੂਲੇਟਰੀ ਪਾਲਣਾ ’ਚ ਕਮੀ ਨੂੰ ਲੈ ਕੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਰ. ਬੀ. ਆਈ. ਨੇ ਦੱਸਿਆ ਕਿ 16 ਨਵੰਬਰ ਨੂੰ ਜਾਰੀ ਇਕ ਹੁਕਮ ’ਚ ਇਹ ਜੁਰਮਾਨਾ ਲਗਾਇਆ ਗਿਆ ਹੈ। ਕੇਂਦਰੀ ਬੈਂਕ ਮੁਤਾਬਕ ਵਿੱਤੀ ਸਥਿਤੀ ਦੇ ਸੰਦਰਭ ’ਚ 31 ਮਾਰਚ 2018 ਅਤੇ 31 ਮਾਰਚ 2019 ਦਰਮਿਆਨ ਐੱਸ. ਬੀ. ਆਈ. ਨੇ ਨਿਗਰਾਨੀ ਸਬੰਧੀ ਮੁਲਾਂਕਣ ਨੂੰ ਲੈ ਕੇ ਕਾਨੂੰਨੀ ਨਿਰੀਖਣ ਕੀਤਾ ਗਿਆ ਸੀ। ਹੁਕਮ ਮੁਤਾਬਕ ਜੋਖਮ ਮੁਲਾਂਕਣ ਰਿਪੋਰਟ ਦੀ ਜਾਂਚ, ਨਿਰੀਖਣ ਰਿਪੋਰਟ ’ਚ ਬੈਂਕਿੰਗ ਨਿਯਮ ਐਕਟ ਦੀ ਇਕ ਵਿਵਸਥਾ ਦੀ ਉਲੰਘਣਾ ਪਾਈ ਗਈ।

ਇਹ ਵੀ ਪੜ੍ਹੋ : ਯੂ.ਕੇ. ਵਿਚ ਰਹਿ ਰਹੇ 13 ਲੱਖ ਭਾਰਤੀਆਂ ਦੀ ਨਾਗਰਿਕਤਾ 'ਤੇ ਗਹਿਰਾਇਆ ਸੰਕਟ

ਹੁਕਮਾਂ ਅਨੁਸਾਰ ਜੋਖਮ ਮੁਲਾਂਕਣ ਰਿਪੋਰਟ ਦੀ ਜਾਂਚ, ਨਿਰੀਖਣ ਰਿਪੋਰਟ ਵਿੱਚ ਬੈਂਕਿੰਗ ਰੈਗੂਲੇਸ਼ਨ ਐਕਟ ਦੀ ਇੱਕ ਵਿਵਸਥਾ ਦੀ ਉਲੰਘਣਾ ਪਾਈ ਗਈ। ਐਸਬੀਆਈ ਨੇ ਉਧਾਰ ਲੈਣ ਵਾਲੀਆਂ ਕੰਪਨੀਆਂ ਦੇ ਮਾਮਲੇ ਵਿੱਚ ਕੰਪਨੀਆਂ ਦੀ ਅਦਾਇਗੀ ਕੀਤੀ ਸ਼ੇਅਰ ਪੂੰਜੀ ਦੇ ਤੀਹ ਪ੍ਰਤੀਸ਼ਤ ਤੋਂ ਵੱਧ ਦੀ ਰਕਮ ਦੇ ਸ਼ੇਅਰ ਗਿਰਵੀ ਰੱਖੇ ਸਨ।

ਜਾਰੀ ਕੀਤਾ ਗਿਆ ਸੀ ਕਾਨੂੰਨੀ  ਨੋਟਿਸ

ਰਿਜ਼ਰਵ ਬੈਂਕ ਨੇ ਇਸ ਦੇ ਬਾਅਦ ਇਸ ਮਾਮਲੇ ਵਿਚ ਸਟੇਟ ਬੈਂਕ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਸੀ। ਬੈਂਕ ਦੇ ਜਵਾਬ ਬਾਰੇ ਵਿਚਾਰ ਕਰਨ ਤੋਂ ਬਾਅਦ ਜੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ ਦੇ ਸਮਰਥਨ 'ਚ ਆਏ Paytm ਦੇ ਮਾਲਕ ਵਿਜੇ ਸ਼ੇਖਰ, ਦੱਸੀ ਇਹ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News