MSMEs ਲਈ ਵੱਡੇ ਮੌਕੇ ਪ੍ਰਦਾਨ ਕਰ ਰਿਹੈ GeM, 2016 ਤੋਂ ਹੁਣ ਤੱਕ 13.4 ਲੱਖ ਕਰੋੜ ਦੇ ਆਰਡਰ ਕੀਤੇ ਪ੍ਰੋਸੈੱਸ
Monday, May 19, 2025 - 01:58 PM (IST)

ਨਵੀਂ ਦਿੱਲੀ- ਭਾਰਤ ਸਰਕਾਰ ਦੀ ਈ-ਮਾਰਕੀਟਪਲੇਸ (GeM) ਪੋਰਟਲ ਨੇ ਜਨਤਕ ਖਰੀਦਦਾਰੀ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਹੈ। 2016 ਵਿੱਚ ਸ਼ੁਰੂ ਹੋਇਆ ਇਹ ਪਲੇਟਫਾਰਮ ਹੁਣ ਤੱਕ 13.4 ਲੱਖ ਕਰੋੜ ਤੋਂ ਵੱਧ ਦੇ ਆਰਡਰ ਪ੍ਰੋਸੈੱਸ ਕਰ ਚੁੱਕਾ ਹੈ, ਜਿਸ 'ਚੋਂ ਸਿਰਫ 2024-25 ਦੌਰਾਨ ਹੀ 5.43 ਲੱਖ ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਜਾ ਚੁੱਕੀ ਹੈ।
GeM ਨੇ ਪੁਰਾਣੀ ਅਤੇ ਅਪਾਰਦਰਸ਼ੀ ਖਰੀਦਦਾਰੀ ਪ੍ਰਣਾਲੀਆਂ ਨੂੰ ਬਦਲ ਕੇ ਇੱਕ ਪਾਰਦਰਸ਼ੀ ਅਤੇ ਸਮਾਵੇਸ਼ੀ ਮਾਡਲ ਪੇਸ਼ ਕੀਤਾ ਹੈ। ਇਸ ਪਲੇਟਫਾਰਮ ਰਾਹੀਂ 1.6 ਲੱਖ ਤੋਂ ਵੱਧ ਸਰਕਾਰੀ ਖਰੀਦਦਾਰ 23 ਲੱਖ ਵਿਕਰੇਤਾਵਾਂ ਅਤੇ ਸਰਵਿਸ ਪ੍ਰੋਵਾਈਡਰਾਂ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ- ''ਜਦੋਂ ਤੱਕ ਅੱਤਵਾਦ ਦਾ ਸਾਥ ਨਹੀਂ ਛੱਡਦਾ, ਪਾਣੀ ਦੀ ਬੂੰਦ-ਬੂੰਦ ਲਈ ਤਰਸਦਾ ਰਹੇਗਾ ਪਾਕਿਸਤਾਨ''
ਇਹ ਪਲੇਟਫਾਰਮ ਖਾਸ ਕਰਕੇ ਛੋਟੇ ਅਤੇ ਮੱਧਮ ਦਰਜੇ ਦੇ ਉਦਯੋਗਾਂ (MSMEs), ਸਟਾਰਟਅਪਸ ਤੇ ਮਹਿਲਾ ਅਗਵਾਈ ਵਾਲੀਆਂ ਇਕਾਈਆਂ ਲਈ ਵੱਡਾ ਮੌਕਾ ਬਣਿਆ ਹੈ। GeM ਦੇ "ਸਟਾਰਟਅਪ" ਅਤੇ "ਵੁਮਨੀਆ" ਵਰਗੇ ਵਿਸ਼ੇਸ਼ ਸੈਕਸ਼ਨਾਂ ਰਾਹੀਂ ਇਨ੍ਹਾਂ ਨੂੰ ਸਰਕਾਰੀ ਖਰੀਦਦਾਰੀ ਵਿੱਚ ਵਧੇਰੇ ਹਿੱਸਾ ਮਿਲ ਰਿਹਾ ਹੈ।
GeM ਦੀ ਇਹ ਉਪਲਬਧੀ ਨਾ ਸਿਰਫ ਭਾਰਤ ਦੀ ਆਰਥਿਕ ਵਿਕਾਸ ਯਾਤਰਾ ਵਿੱਚ ਇੱਕ ਵੱਡਾ ਕਦਮ ਹੈ, ਸਗੋਂ ਇਹ ਜਨਤਕ ਖਰੀਦਦਾਰੀ ਵਿੱਚ ਪਾਰਦਰਸ਼ਤਾ ਦੀ ਨਵੀਂ ਮਿਸਾਲ ਵੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e