Infosys 'ਚ ਹੋਈ ਵੱਡੀ ਛਾਂਟੀ, ਇਸ ਕਾਰਨ ਨੌਕਰੀ 'ਚੋਂ ਕੱਢੇ 600 ਫਰੈਸ਼ਰ
Monday, Feb 06, 2023 - 01:48 PM (IST)
ਨਵੀਂ ਦਿੱਲੀ : ਦੁਨੀਆ ਭਰ 'ਚ ਕਈ ਤਕਨੀਕੀ ਕੰਪਨੀਆਂ ਮੁਲਾਜ਼ਮਾਂ ਦੀ ਛਾਂਟੀ ਕਰ ਰਹੀਆਂ ਹਨ। ਹੁਣ ਭਾਰਤ ਦੀ ਦੂਜੀ ਸਭ ਤੋਂ ਵੱਡੀ ਸਾਫਟਵੇਅਰ ਸਰਵਿਸ ਪ੍ਰੋਵਾਈਡਰ ਇੰਫੋਸਿਸ 'ਚ ਵੀ ਛਾਂਟੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਕੰਪਨੀ ਨੇ ਅੰਦਰੂਨੀ ਫਰੈਸ਼ਰ ਅਸੈਸਮੈਂਟ ਟੈਸਟ ਵਿੱਚ ਅਸਫਲ ਹੋਣ ਤੋਂ ਬਾਅਦ ਸੈਂਕੜੇ ਨਵੇਂ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਰਿਪੋਰਟਾਂ ਅਨੁਸਾਰ ਫਰੈਸ਼ਰਾਂ ਲਈ ਮੁਲਾਂਕਣ ਪ੍ਰੀਖਿਆ ਰੱਖੀ ਗਈ ਸੀ, ਜਿਨ੍ਹਾਂ ਕਰਮਚਾਰੀਆਂ ਨੇ ਪਾਸ ਨਹੀਂ ਕੀਤਾ, ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਹਾਲਾਂਕਿ ਕੰਪਨੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
ਬਿਜ਼ਨਸ ਟੂਡੇ ਨਾਲ ਗੱਲ ਕਰਦੇ ਹੋਏ, ਅਗਸਤ 2022 ਵਿੱਚ ਕੰਪਨੀ ਵਿੱਚ ਸ਼ਾਮਲ ਹੋਏ ਇੱਕ ਨਵੇਂ ਵਿਅਕਤੀ ਨੇ ਕਿਹਾ, 'ਮੈਂ ਪਿਛਲੇ ਸਾਲ ਅਗਸਤ ਵਿੱਚ ਇਨਫੋਸਿਸ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਮੈਨੂੰ SAP ABAP ਸਟ੍ਰੀਮ ਲਈ ਸਿਖਲਾਈ ਦਿੱਤੀ ਗਈ ਸੀ। ਮੇਰੀ ਟੀਮ ਦੇ 150 ਲੋਕਾਂ ਵਿੱਚੋਂ, ਸਿਰਫ਼ 60 ਨੇ ਹੀ ਨਵੇਂ ਮੁਲਾਂਕਣ ਦੀ ਪ੍ਰੀਖਿਆ ਪਾਸ ਕੀਤੀ, ਬਾਕੀ ਸਾਨੂੰ 2 ਹਫ਼ਤੇ ਪਹਿਲਾਂ ਟਰਮੀਨੇਟ ਕਰ ਦਿੱਤਾ ਗਿਆ ਸੀ। ਪਿਛਲੇ ਬੈਚ ਦੇ 150 ਫਰੈਸ਼ਰਾਂ ਵਿੱਚੋਂ (ਜੁਲਾਈ 2022 ਵਿੱਚ ਆਨਬੋਰਡ ਹੋਏ ਫਰੈਸ਼ਰ), ਲਗਭਗ 85 ਫਰੈਸ਼ਰਾਂ ਨੂੰ ਟੈਸਟ ਵਿੱਚ ਫੇਲ ਹੋਣ ਤੋਂ ਬਾਅਦ ਟਰਮੀਨੇਟ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਜਲਦ ਕਰੋ ਪੈਨ-ਆਧਾਰ ਲਿੰਕ, 31 ਮਾਰਚ ਤੱਕ ਅਜਿਹਾ ਨਾ ਕਰਨ 'ਤੇ ਹੋ ਸਕਦੈ ਭਾਰੀ ਨੁਕਸਾਨ
600 ਫਰੈਸ਼ਰ ਕੱਢੇ ਗਏ
ਸੂਤਰਾਂ ਮੁਤਾਬਕ ਇਨਫੋਸਿਸ ਨੇ ਅੰਦਰੂਨੀ ਟੈਸਟਾਂ 'ਚ ਫੇਲ ਹੋਣ 'ਤੇ 600 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। 2 ਹਫਤੇ ਪਹਿਲਾਂ 208 ਫਰੈਸ਼ਰਾਂ ਨੂੰ ਫਰੈਸ਼ਰ ਅਸੈਸਮੈਂਟ ਟੈਸਟ 'ਚ ਫੇਲ ਹੋਣ 'ਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਪਿਛਲੇ ਕੁਝ ਮਹੀਨਿਆਂ ਵਿੱਚ, ਕੁੱਲ 600 ਫਰੈਸ਼ਰ ਮੁਲਾਂਕਣ ਟੈਸਟ ਵਿੱਚ ਫੇਲ ਹੋਣ ਤੋਂ ਬਾਅਦ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ।
ਹਾਲ ਹੀ 'ਚ ਇਨਫੋਸਿਸ ਨੇ ਤੀਜੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਹਨ। ਕੰਪਨੀ ਨੇ ਕਿਹਾ ਸੀ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ 3.2 ਫੀਸਦੀ ਵਧ ਕੇ 5,360 ਕਰੋੜ ਰੁਪਏ ਹੋ ਗਿਆ, ਜਿਸ ਨੇ ਬਾਜ਼ਾਰ ਦੇ ਅਨੁਮਾਨਾਂ ਤੋਂ ਘੱਟ ਹੈ। ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਇਸ ਦਾ ਸ਼ੁੱਧ ਲਾਭ 5,195 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : 10 ਦਿਨਾਂ 'ਚ ਅਰਸ਼ ਤੋਂ ਫਰਸ਼ 'ਤੇ ਪਹੁੰਚੇ ਅਡਾਨੀ ਦੇ ਸ਼ੇਅਰ; ਹਿੰਡਨਬਰਗ ਖ਼ਿਲਾਫ਼ SC 'ਚ ਪਟੀਸ਼ਨ ਦਾਇਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।