ਟਾਟਾ ਗਰੁੱਪ ਦੀ ਇਸ ਕੰਪਨੀ ਦੇ ਸ਼ੇਅਰਾਂ ''ਤੇ ਆਇਆ ਵੱਡਾ ਅਪਡੇਟ, ਮੂਡੀਜ਼ ਨੇ ਬਦਲਿਆ ਨਜ਼ਰੀਆ
Tuesday, Sep 26, 2023 - 01:39 PM (IST)
ਨਵੀਂ ਦਿੱਲੀ : ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਟਾਟਾ ਸਟੀਲ ਲਿਮੀਟਿਡ ਦੀ ਆਊਟਲੁੱਕ ਬਦਲ ਕੇ ਇਸ ਨੂੰ ਪਾਜ਼ਟਿਵ ਤੋਂ ਸਟੇਬਲ ਕਰ ਦਿੱਤਾ ਹੈ। ਮੂਡੀਜ਼ ਨੇ ਕੰਪਨੀ ਦੇ ਮੁਨਾਫ਼ੇ 'ਚ ਸੁਧਾਰ ਅਤੇ ਕਰਜ਼ੇ 'ਚ ਕਟੌਤੀ ਦੀਆਂ ਕੋਸ਼ਿਸ਼ਾਂ ਦੀ ਉਮੀਦ 'ਤੇ ਇਸ ਦੀ ਲੰਬੇ ਸਮੇਂ ਦੀ ਰੇਟਿੰਗ ਨੂੰ ਅਪਗ੍ਰੇਡ ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਟਾਟਾ ਸਟੀਲ ਦੀ ਲਾਂਗ-ਟਰਮ ਰੇਟਿੰਗ ਨੂੰ ਬੀ.ਏ.1 ਤੋਂ ਅਪਗ੍ਰੇਡ ਕਰ ਕੇ ਬੀ.ਏ.ਏ.3 ਕਰ ਦਿੱਤਾ ਗਿਆ ਹੈ। ਮੂਡੀਜ਼ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਅਪਗ੍ਰੇਡ ਭਾਰਤ 'ਚ ਕੰਪਨੀ ਦੀ ਮਜ਼ਬੂਤ ਮਾਰਕੀਟ ਪੁਜ਼ੀਸ਼ਨ ਕਾਰਨ ਟਾਟਾ ਸਟੀਲ ਦੀ ਕ੍ਰੈਡਿਟ ਪ੍ਰੋਫਾਈਲ 'ਚ ਲਗਾਤਾਰ ਮਜ਼ਬੂਤੀ ਸਾਡੀ ਉਮੀਦ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਹੋਮ ਲੋਨ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਮੋਦੀ ਸਰਕਾਰ, ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
ਮੂਡੀਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੌਸਤੁਭ ਚੌਬਲ ਨੇ ਕਿਹਾ, 'ਇਹ ਅਪਗ੍ਰੇਡ ਭਾਰਤ 'ਚ ਕੰਪਨੀ ਦੀ ਮਜ਼ਬੂਤ ਬਾਜ਼ਾਰ ਸਥਿਤੀ ਕਾਰਨ ਟਾਟਾ ਸਟੀਲ ਦੀ ਕ੍ਰੈਡਿਟ ਪ੍ਰੋਫਾਈਲ 'ਚ ਨਿਰੰਤਰ ਮਜ਼ਬੂਤੀ ਦੀ ਸਾਡੀ ਉਮੀਦ ਨੂੰ ਦਰਸਾਉਂਦੀ ਹੈ। ਸਾਨੂੰ ਉਮੀਦ ਹੈ ਕਿ ਸਟੀਲ ਦੀਆਂ ਕੀਮਤਾਂ 'ਚ ਕਮੀ ਦੇ ਬਾਵਜੂਦ ਕੰਪਨੀ ਦਾ ਲਾਭ ਵਧੇਗਾ।' ਟਾਟਾ ਸਟੀਲ ਦੀ Baa3 ਇਸ਼ੂ ਕਰਨ ਵਾਲੀ ਰੇਟਿੰਗ ਕੰਪਨੀ ਦੇ ਵੱਡੇ ਪੱਧਰ 'ਤੇ ਗਲੋਬਲੀ ਕਾਸਟ-ਕੰਪੀਟੀਟਿਵ, ਭਾਰਤ 'ਚ ਵਰਟੀਕਲੀ ਇੰਟੀਗ੍ਰੇਟਿਡ ਸਟੀਲ ਆਪ੍ਰੇਸ਼ਨ ਨੂੰ ਦਰਸਾਉਂਦੀ ਹੈ। ਕੰਪਨੀ ਦੇ ਯੂਰਪੀਅਨ ਆਪ੍ਰੇਸ਼ਨ 'ਚ ਲਗਾਤਾਰ ਸੁਧਾਰ ਆਇਆ ਹੈ।
ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ
ਟਾਟਾ ਸਟੀਲ ਦੇ ਭਾਰਤੀ ਆਪ੍ਰੇਸ਼ਨ ਦਾ ਉਸ ਦੀ ਕੰਸੋਲੇਟਿਡ ਆਮਦਨ 'ਤੇ ਦਬਦਬਾ ਕਾਇਮ ਹੈ। ਹਾਲਾਂਕਿ 31 ਮਾਰਚ, 2023 (ਵਿੱਤੀ 2023) ਨੂੰ ਖਤਮ ਹੋਏ ਵਿੱਤੀ ਸਾਲ ਵਿੱਚ ਕੰਪਨੀ ਦੀ 28.8 ਮਿਲੀਅਨ ਮੀਟ੍ਰਿਕ ਟਨ ਦੀ ਗਲੋਬਲ ਸਟੀਲ ਸ਼ਿਪਮੈਂਟ ਦਾ ਦੋ ਤਿਹਾਈ ਹਿੱਸਾ ਭਾਰਤ ਨੂੰ ਸੀ। ਕੰਪਨੀ ਦਾ ਸ਼ੇਅਰ ਸੋਮਵਾਰ ਨੂੰ 0.39 ਫ਼ੀਸਦੀ ਦੇ ਵਾਧੇ ਨਾਲ 127.25 ਰੁਪਏ 'ਤੇ ਬੰਦ ਹੋਇਆ। ਸ਼ੇਅਰ ਦਾ ਡੇਅ ਹਾਈ ₹128.65 ਅਤੇ ਡੇਅ ਲੋਅ ₹125.5 ਸੀ। ਟਾਟਾ ਸਟੀਲ ਦਾ ਮਾਰਕੀਟ ਕੈਪ ₹154,698.84 ਕਰੋੜ ਹੈ। ਸਟਾਕ ਲਈ 52-ਹਫ਼ਤੇ ਦਾ ਉੱਚਾ ਪੱਧਰ ₹134.85 ਹੈ ਅਤੇ 52-ਹਫ਼ਤੇ ਦਾ ਨੀਵਾਂ ਪੱਧਰ ₹95 ਹੈ।
ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8