ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
Friday, Apr 12, 2024 - 02:26 PM (IST)
ਬਿਜ਼ਨੈੱਸ ਡੈਸਕ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਹੋ ਰਿਹਾ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਫਿਰ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਦੱਸ ਦੇਈਏ ਕਿ ਫਰਵਰੀ ਮਹੀਨੇ ਤੋਂ ਸੋਨੇ ਦੀਆਂ ਕੀਮਤਾਂ 'ਚ ਵਾਧੇ ਦਾ, ਜੋ ਸਿਲਸਿਲਾ ਸ਼ੁਰੂ ਹੋਇਆ ਹੈ, ਉਹ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਵਸਤੂਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਮੁਦਰਾਸਫੀਤੀ ਦੇ ਮਜ਼ਬੂਤ ਅੰਕੜਿਆਂ ਅਤੇ ਅਮਰੀਕੀ ਫੈੱਡ ਦਰਾਂ ਵਿੱਚ ਕਟੌਤੀ ਦੀ ਉਮੀਦ ਵਿੱਚ ਅੱਜ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸੋਨਾ ਇੱਕ ਨਵੀਂ ਸਿਖਰ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ - ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਮੋਬਾਈਲ ਰਿਚਾਰਜ ਹੋਣਗੇ ਮਹਿੰਗੇ
ਸੋਨੇ ਅਤੇ ਚਾਂਦੀ ਦਾ ਨਵੀਂ ਕੀਮਤ
ਕਾਮੈਕਸ 'ਤੇ ਸੋਨੇ ਦੀ ਕੀਮਤ ਅੱਜ 2,412 ਡਾਲਰ ਪ੍ਰਤੀ ਔਂਸ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। MCX 'ਤੇ ਸੋਨੇ ਦੀ ਕੀਮਤ ਅੱਜ 72,678 ਡਾਲਰ ਪ੍ਰਤੀ 10 ਗ੍ਰਾਮ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਈ, ਜਦੋਂ ਕਿ MCX 'ਤੇ ਚਾਂਦੀ ਦੀ ਕੀਮਤ ਅੱਜ ਕਮੋਡਿਟੀ ਬਾਜ਼ਾਰ ਖੁੱਲ੍ਹਣ ਦੇ ਕੁਝ ਮਿੰਟਾਂ ਦੇ ਅੰਦਰ ਹੀ 84,102 ਡਾਲਰ ਪ੍ਰਤੀ ਕਿਲੋਗ੍ਰਾਮ ਦੇ ਲਾਈਫ਼ ਟਾਈਮ ਦੇ ਉੱਚੇ ਪੱਧਰ 'ਤੇ ਪਹੁੰਚ ਗਈ। ਇਸ ਤਰ੍ਹਾਂ ਜਲਦੀ ਹੀ ਸੋਨਾ 75 ਹਜ਼ਾਰ ਅਤੇ ਚਾਂਦੀ 85 ਹਜ਼ਾਰ ਤੱਕ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ - ਗਾਜ਼ਾ ਜੰਗ ਹੁਣ ਵੀ ਲਾ ਰਹੀ ਕਰੂਡ ’ਚ ਅੱਗ, ਚੋਣਾਂ ਤੋਂ ਬਾਅਦ ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ!
ਕੌਮਾਂਤਰੀ ਬਾਜ਼ਾਰ 'ਚ ਸੋਨੇ ਦੇ ਵਾਇਦਾ ਭਾਅ ਦੀ ਕੀਮਤ ਪਿਛਲੇ ਤਿੰਨ ਹਫ਼ਤਿਆਂ 'ਚ 9.9 ਫ਼ੀਸਦੀ ਵਧ ਕੇ 2,170 ਡਾਲਰ ਪ੍ਰਤੀ ਔਂਸ ਤੋਂ ਵੱਧ ਕੇ 2,384 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਇਸ ਮਿਆਦ ਦੌਰਾਨ ਚਾਂਦੀ ਦੇ ਵਾਇਦਾ ਭਾਅ ਨੇ 16 ਫ਼ੀਸਦੀ ਦੇ ਵਾਧੇ ਨਾਲ ਬਿਹਤਰ ਪ੍ਰਦਰਸ਼ਨ ਕੀਤਾ ਹੈ। ਸੋਨੇ-ਚਾਂਦੀ 'ਚ ਤੇਜ਼ੀ ਦਾ ਕਾਰਨ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਦੀ ਜ਼ਬਰਦਸਤ ਖਰੀਦਦਾਰੀ ਵੀ ਹੈ। ਚੀਨ ਦੇ ਪੀਬੀਓਸੀ (ਪਬਲਿਕ ਬੈਂਕ ਆਫ ਚਾਈਨਾ) ਨੇ ਮਾਰਚ ਵਿੱਚ ਲਗਾਤਾਰ 17ਵੇਂ ਮਹੀਨੇ ਸੋਨਾ ਖਰੀਦਿਆ। ਇਸ ਦੇ ਨਾਲ ਹੀ, ਦੁਨੀਆ ਦੇ ਕਈ ਗਲੋਬਲ ਕੇਂਦਰੀ ਬੈਂਕਾਂ ਨੇ ਫਰਵਰੀ ਵਿੱਚ ਲਗਾਤਾਰ ਨੌਵੇਂ ਮਹੀਨੇ ਆਪਣੇ ਸੋਨੇ ਦੇ ਭੰਡਾਰ ਵਿੱਚ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ
ਕੇਂਦਰੀ ਬੈਂਕ, ਖ਼ਾਸ ਤੌਰ 'ਤੇ ਪੀਬੀਓਸੀ, ਸੋਨਾ ਖਰੀਦਣਾ ਰੈਲੀ ਦਾ ਸਮਰਥਨ ਕਰਨ ਵਾਲਾ ਇੱਕ ਪ੍ਰਮੁੱਖ ਕਾਰਕ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਭੂ-ਰਾਜਨੀਤਿਕ ਤਣਾਅ ਵੀ ਇੱਕ ਕਾਰਨ ਹੈ। ਰੂਸ, ਯੂਕਰੇਨ, ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਵਿਸ਼ਵ ਪੱਧਰ 'ਤੇ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਲਈ ਨਿਵੇਸ਼ਕਾਂ ਵਿੱਚ ਸੋਨਾ ਇੱਕ ਸੁਰੱਖਿਅਤ ਨਿਵੇਸ਼ ਸਥਾਨ ਬਣ ਗਿਆ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8