ਭਾਰਤ ਦਾ ਖਜ਼ਾਨਾ ਹੋਰ ਮਜ਼ਬੂਤ, ਵਿਦੇਸ਼ੀ ਮੁਦਰਾ ਭੰਡਾਰ ''ਚ ਵੱਡੀ ਛਾਲ, Gold ਰਿਜ਼ਰਵ ਵੀ ਵਧਿਆ
Saturday, Sep 13, 2025 - 11:01 AM (IST)

ਮੁੰਬਈ (ਭਾਸ਼ਾ) - ਭਾਰਤ ’ਚ ਸ਼ੁੱਕਰਵਾਰ ਨੂੰ ਆਏ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਨੇ ਭਾਵੇਂ ਥੋੜ੍ਹਾ ਨਿਰਾਸ਼ ਕੀਤਾ ਹੋਵੇ ਪਰ ਇਸ ਦਰਮਿਆਨ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਚਿੰਤਾ ਨੂੰ ਘੱਟ ਕੀਤਾ ਹੈ। ਆਰ. ਬੀ. ਆਈ. ਨੇ ਦੱਸਿਆ ਕਿ 5 ਸਤੰਬਰ ਤੱਕ ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 4.04 ਅਰਬ ਡਾਲਰ ਵਧ ਕੇ 698.27 ਅਰਬ ਡਾਲਰ ਹੋ ਗਿਆ ਹੈ। ਇਸ ਤੋਂ ਇਕ ਹਫ਼ਤਾ ਪਹਿਲਾਂ ਦੇਸ਼ ਦਾ ਕੁੱਲ ਵਿਦੇਸ਼ੀ ਕਰੰਸੀ ਭੰਡਾਰ 3.51 ਅਰਬ ਡਾਲਰ ਵਧ ਕੇ 694.23 ਅਰਬ ਡਾਲਰ ਹੋ ਗਿਆ ਸੀ।
ਇਹ ਵੀ ਪੜ੍ਹੋ : ਸਸਤਾ ਹੋਣ ਜਾ ਰਿਹਾ ਦੁੱਧ? 22 ਸਤੰਬਰ ਤੋਂ ਘੱਟਣਗੇ ਭਾਅ ਜਾਂ ਨਹੀਂ, ਅਮੂਲ ਨੇ ਦੱਸਿਆ ਸੱਚ
ਇਹ ਅੰਕੜੇ ਅਜਿਹੇ ਸਮੇਂ ’ਚ ਆਏ ਹਨ, ਜਦੋਂ ਭਾਰਤ ਅਮਰੀਕਾ ਵੱਲੋਂ ਲਾਏ ਗਏ ਭਾਰੀ 50 ਫ਼ੀਸਦੀ ਟੈਰਿਫ ਦਾ ਸਾਹਮਣਾ ਕਰ ਰਿਹਾ ਹੈ।
ਇੰਨਾ ਹੋਇਆ ਸੋਨਾ ਭੰਡਾਰ
ਅੰਕੜਿਆਂ ਮੁਤਾਬਕ ਵਿਦੇਸ਼ੀ ਕਰੰਸੀ ਜਾਇਦਾਦਾਂ (ਐੱਫ. ਸੀ. ਏ.), ਜੋ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਹੁੰਦੀਆਂ ਹਨ, 54 ਕਰੋਡ਼ ਡਾਲਰ ਵਧ ਕੇ 584.47 ਅਰਬ ਡਾਲਰ ’ਤੇ ਪਹੁੰਚ ਗਈਆਂ। ਇਨ੍ਹਾਂ ਜਾਇਦਾਦਾਂ ’ਚ ਡਾਲਰ ਤੋਂ ਇਲਾਵਾ ਯੂਰੋ, ਪੌਂਡ ਅਤੇ ਯੇਨ ਵਰਗੀਆਂ ਦੂਜੀਆਂ ਕਰੰਸੀਆਂ ਵੀ ਸ਼ਾਮਲ ਹੁੰਦੀਆਂ ਹਨ। ਇੰਨਾ ਹੀ ਨਹੀਂ, ਸੋਨਾ ਭੰਡਾਰ (ਗੋਲਡ ਰਿਜ਼ਰਵ) ਇਸ ਹਫਤੇ 3.53 ਅਰਬ ਡਾਲਰ ਵਧ ਕੇ 90.29 ਅਰਬ ਡਾਲਰ ’ਤੇ ਪਹੁੰਚ ਗਿਆ। ਵਿਸ਼ੇਸ਼ ਨਿਕਾਸੀ ਹੱਕ (ਐੱਸ. ਡੀ. ਆਰ.) 3.4 ਕਰੋਡ਼ ਡਾਲਰ ਘਟ ਕੇ 18.74 ਅਰਬ ਡਾਲਰ ਰਹਿ ਗਏ। ਆਈ. ਐੱਮ. ਐੱਫ. ’ਚ ਭਾਰਤ ਦੀ ਰਿਜ਼ਰਵ ਪੁਜ਼ੀਸ਼ਨ 20 ਲੱਖ ਡਾਲਰ ਵਧ ਕੇ 4.75 ਅਰਬ ਡਾਲਰ ਹੋ ਗਈ।
ਇਹ ਵੀ ਪੜ੍ਹੋ : ਚਾਂਦੀ ਨੇ ਬਣਾਇਆ ਨਵਾਂ ਰਿਕਾਰਡ, ਸੋਨੇ ਦੇ ਫਿਰ ਚੜ੍ਹੇ ਭਾਅ, ਜਾਣੋ ਕੀਮਤਾਂ
ਡਾਲਰ ਕਿਉਂ ਖਰੀਦਦਾ-ਵੇਚਦਾ ਹੈ ਆਰ. ਬੀ. ਆਈ.
ਆਰ. ਬੀ. ਆਈ. ਲੋੜ ਪੈਣ ’ਤੇ ਵਿਦੇਸ਼ੀ ਕਰੰਸੀ ਬਾਜ਼ਾਰ ’ਚ ਦਖਲ ਦਿੰਦਾ ਹੈ। ਇਸ ਦੇ ਲਈ ਉਹ ਡਾਲਰ ਵੇਚਦਾ ਜਾਂ ਖਰੀਦਦਾ ਹੈ, ਤਾਂ ਜੋ ਰੁਪਏ ’ਚ ਤੇਜ਼ ਉਤਾਰ-ਚੜ੍ਹਾਅ ਨੂੰ ਰੋਕਿਆ ਜਾ ਸਕੇ। ਅਧਿਕਾਰੀ ਦੱਸਦੇ ਹਨ ਕਿ ਇਹ ਦਖਲ ਕਿਸੇ ਖਾਸ ਦਰ ਨੂੰ ਤੈਅ ਕਰਨ ਲਈ ਨਹੀਂ, ਸਗੋਂ ਬਾਜ਼ਾਰ ਨੂੰ ਸਥਿਰ ਬਣਾਈ ਰੱਖਣ ਲਈ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਦੋਸਤਾਂ ਨੂੰ ਆਪਣੇ Credit card 'ਤੇ Shopping ਕਰਵਾਉਣਾ ਪੈ ਸਕਦੈ ਭਾਰੀ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8