ਬੇਰੁਜ਼ਗਾਰੀ ਦਰ ’ਚ ਵੱਡੀ ਗਿਰਾਵਟ, ਨੌਕਰੀਆਂ ਦੇ ਮਾਮਲੇ ’ਚ ਔਰਤਾਂ ਨੇ ਮਾਰੀ ਲੰਬੀ ਛਾਲ
Wednesday, Mar 06, 2024 - 10:53 AM (IST)
ਨਵੀਂ ਦਿੱਲੀ (ਭਾਸ਼ਾ)- ਰੁਜ਼ਗਾਰ ਦੇ ਮੋਰਚੇ ’ਤੇ ਚੰਗੀ ਖ਼ਬਰ ਆਈ ਹੈ। ਕੇਂਦਰ ਸਰਕਾਰ ਦੇ ਅੰਕੜਾ ਮੰਤਰਾਲਾ ਦੇ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜ਼ੇਸ਼ਨ ਮੁਤਾਬਕ ਦੇਸ਼ ’ਚ ਰੁਜ਼ਗਾਰ ਦੇ ਮੌਕੇ ਵਧਣ ਨਾਲ ਬੇਰੁਜ਼ਗਾਰੀ ਦਰ ’ਚ ਗਿਰਾਵਟ ਆਈ ਹੈ। ਇਕ ਰਿਪੋਰਟ ਮੁਤਾਬਕ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਬੇਰੁਜ਼ਗਾਰੀ ਦਰ ਸਾਲ 2023 ’ਚ ਘਟ ਕੇ 3.1 ਫ਼ੀਸਦੀ ’ਤੇ ਰਹਿ ਗਈ ਹੈ, ਜੋ 3 ਸਾਲਾਂ ’ਚ ਸਭ ਤੋਂ ਹੇਠਲਾ ਪੱਧਰ ਹੈ।
ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਲਈ ਖ਼ਾਸ ਖ਼ਬਰ, ਕੁਝ ਦਿਨਾਂ 'ਚ ਮੋਦੀ ਸਰਕਾਰ ਦੇਣ ਜਾ ਰਹੀ ਹੈ ਇਹ ਵੱਡਾ ਤੋਹਫ਼ਾ
ਦੱਸ ਦੇਈਏ ਕਿ ਇਸ ਦੇ ਮਿਲੇ ਅੰਕੜਿਆਂ ਅਨੁਸਾਰ, ਦੇਸ਼ ’ਚ ਕੋਵਿਡ ਮਹਾਂਮਾਰੀ ਦਾ ਮਾਰਚ 2020 ’ਚ ਫੈਲਾਅ ਸ਼ੁਰੂ ਹੋਣ ਦੇ ਬਾਅਦ ਤੋਂ ਰੁਜ਼ਗਾਰ ਦੀ ਸਥਿਤੀ ਸੁਧਰ ਰਹੀ ਹੈ। ਮਹਾਮਾਰੀ ’ਤੇ ਕਾਬੂ ਪਾਉਣ ਲਈ ਲਾਏ ਗਏ ਲਾਕਡਾਊਨ ਕਾਰਨ ਆਰਥਿਕ ਸਰਗਰਮੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਸਨ ਪਰ ਕੇਂਦਰ ਅਤੇ ਸੂਬਿਆਂ’ਚ ਲਾਕਡਾਊਨ ਹਟਾਏ ਜਾਣ ਤੋਂ ਬਾਅਦ ਆਰਥਿਕ ਸਰਗਰਮੀਆਂ ਤੇਜ਼ ਹੋਣ ਨਾਲ ਸਥਿਤੀ ’ਚ ਸੁਧਾਰ ਹੋਇਆ ਹੈ। ਇਸ ਮਾਮਲੇ ਦੇ ਸਬੰਧ ਵਿਚ ਕੀਤੇ ਗਏ ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਔਰਤਾਂ ’ਚ ਬੇਰੁਜ਼ਗਾਰੀ ਦੀ ਦਰ ਵੀ 2023 ’ਚ ਘਟ ਗਈ ਹੈ, ਜੋ ਹੁਣ 3 ਫ਼ੀਸਦੀ ’ਤੇ ਆ ਗਈ ਹੈ। ਇਸ ਦਾ ਮਤਲਬ ਹੈ ਕਿ ਨੌਕਰੀਆਂ ਦੇ ਮਾਮਲੇ ’ਚ ਔਰਤਾਂ ਨੇ ਲੰਮੀ ਛਾਲ ਮਾਰੀ ਹੈ।
ਇਹ ਵੀ ਪੜ੍ਹੋ - ਭਾਰਤ ਦੇ ਅਮੀਰ ਲੋਕਾਂ ਦੇ ਵੱਖਰੇ ਸ਼ੌਕ, ਇਨ੍ਹਾਂ ਲਗਜ਼ਰੀ ਚੀਜ਼ਾਂ 'ਤੇ ਪਾਣੀ ਵਾਂਗ ਵਹਾਉਂਦੇ ਨੇ ਪੈਸਾ
ਦੇਸ਼ ’ਚ ਲਗਾਤਾਰ ਘਟ ਰਹੀ ਬੇਰੁਜ਼ਗਾਰੀ ਦਰ
ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜ਼ੇਸ਼ਨ (ਐੱਨ. ਐੱਸ. ਐੱਸ. ਓ.) ਵੱਲੋਂ ਮੰਗਲਵਾਰ ਨੂੰ ਜਾਰੀ ਪੀਰੀਅਡਿਕ ਮੈਨਪਾਵਰ ਸਰਵੇ ਰਿਪੋਰਟ ਮੁਤਾਬਕ ਕੈਲੰਡਰ ਸਾਲ 2023 ’ਚ ਦੇਸ਼ ਦੀ ਬੇਰੁਜ਼ਗਾਰੀ ਦਰ 3.1 ਫ਼ੀਸਦੀ ਰਹੀ, ਜਦੋਂ ਕਿ 2022 ’ਚ ਇਹ 3.6 ਫ਼ੀਸਦੀ ਅਤੇ 2021 ’ਚ 4.2 ਫ਼ੀਸਦੀ ਰਹੀ ਸੀ। ਬੇਰੁਜ਼ਗਾਰੀ ਦੀ ਦਰ ਨੂੰ ਕਿਰਤ ਬਲ (15 ਸਾਲ ਤੋਂ ਵੱਧ ਉਮਰ ਵਰਗ) ’ਚ ਬੇਰੁਜ਼ਗਾਰ ਲੋਕਾਂ ਦੀ ਫ਼ੀਸਦੀਤਾ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਔਰਤਾਂ ਦੀ ਬੇਰੁਜ਼ਗਾਰੀ ਸਾਲ 2022 ’ਚ 3.3 ਫ਼ੀਸਦੀ ਅਤੇ 2021 ’ਚ 3.4 ਫ਼ੀਸਦੀ ਰਹੀ ਸੀ। ਇਸੇ ਤਰ੍ਹਾਂ ਮਰਦਾਂ ਲਈ ਬੇਰੁਜ਼ਗਾਰੀ ਦਾ ਅੰਕੜਾ 2022 ’ਚ 3.7 ਫ਼ੀਸਦੀ ਅਤੇ 2021 ’ਚ 4.5 ਫ਼ੀਸਦੀ ਸੀ ਪਰ ਪਿਛਲੇ ਸਾਲ ਇਹ ਘਟ ਕੇ 3.2 ਫ਼ੀਸਦੀ ’ਤੇ ਆ ਗਿਆ।
ਇਹ ਵੀ ਪੜ੍ਹੋ - Today Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ 10 ਗ੍ਰਾਮ ਸੋਨੇ ਦਾ ਰੇਟ
ਸ਼ਹਿਰੀ ਅਤੇ ਪੇਂਡੂ ਦੋਵਾਂ ’ਚ ਸੁਧਾਰ
ਸ਼ਹਿਰੀ ਖੇਤਰਾਂ ’ਚ ਬੇਰੁਜ਼ਗਾਰੀ ਦੀ ਕੁੱਲ ਦਰ ’ਚ ਵੀ ਸਾਲ 2023 ’ਚ ਗਿਰਾਵਟ ਆਈ ਅਤੇ ਇਹ 5.2 ਫ਼ੀਸਦੀ ’ਤੇ ਆ ਗਈ। ਸਾਲ 2022 ’ਚ ਸ਼ਹਿਰੀ ਬੇਰੁਜ਼ਗਾਰੀ ਦੀ ਦਰ 5.7 ਫ਼ੀਸਦੀ ਸੀ ਜਦੋਂ ਕਿ ਸਾਲ 2021 ’ਚ ਇਹ 6.5 ਫ਼ੀਸਦੀ ਸੀ। ਇਸੇ ਤਰ੍ਹਾਂ ਪੇਂਡੂ ਇਲਾਕਿਆਂ ’ਚ ਬੇਰੁਜ਼ਗਾਰੀ ਦਰ 2022 ਦੇ 2.8 ਫ਼ੀਸਦੀ ਅਤੇ 2021 ’ਚ 3.3 ਫ਼ੀਸਦੀ ਤੋਂ ਘਟ ਕੇ ਬੀਤੇ ਸਾਲ 2.4 ਫ਼ੀਸਦੀ ’ਤੇ ਆ ਗਈ। ਸ਼ਹਿਰੀ ਖੇਤਰਾਂ ’ਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਮੌਜੂਦਾ ਹਫ਼ਤਾਵਾਰੀ ਸਥਿਤੀ (ਸੀ. ਡਬਲਿਊ. ਐੱਸ.) ’ਚ ਲੇਬਰ ਫੋਰਸ ਹਿੱਸੇਦਾਰੀ ਦਰ (ਐੱਲ. ਐੱਫ. ਪੀ. ਆਰ.) ਵਧ ਕੇ 2023 ’ਚ 56.2 ਫ਼ੀਸਦੀ ਹੋ ਗਈ, ਜਦੋਂ ਕਿ 2022 ’ਚ ਇਹ 52.8 ਫ਼ੀਸਦੀ ਅਤੇ 2021 ’ਚ ਇਹ 51.8 ਫ਼ੀਸਦੀ ਸੀ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਲੇਬਰ ਫੋਰਸ ਆਬਾਦੀ ਦਾ ਉਹ ਸਮੂਹ ਹੈ ਜੋ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਲਈ ਆਰਥਿਕ ਸਰਗਰਮੀਆਂ ਤੇਜ਼ ਕਰਨ ਲਈ ਮਜ਼ਦੂਰਾਂ ਦੀ ਸਪਲਾਈ ਕਰਦਾ ਹੈ ਜਾਂ ਸਪਲਾਈ ਕਰਨ ਦੀ ਪੇਸ਼ਕਸ਼ ਕਰਦਾ ਹੈ। ਇਸ ਤਰ੍ਹਾਂ ਕਿਰਤ ਬਲ ’ਚ ਰੁਜ਼ਗਾਰ ਪ੍ਰਾਪਤ ਅਤੇ ਬੇਰੁਜ਼ਗਾਰ ਦੋਵਾਂ ਤਰ੍ਹਾਂ ਦੇ ਲੋਕ ਸ਼ਾਮਲ ਹੁੰਦੇ ਹਨ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8