ਕਾਰ ਖਰੀਦਣ ਦਾ ਵਧੀਆ ਮੌਕਾ, ਮਾਰੂਤੀ ਦੇ ਇਨ੍ਹਾਂ 9 ਮਾਡਲਾਂ ''ਤੇ ਮਿਲ ਰਹੀ ਵੱਡੀ ਛੂਟ
Wednesday, Jul 04, 2018 - 04:19 PM (IST)

ਬਿਜ਼ਨਸ ਡੈਸਕ — ਜੇਕਰ ਤੁਸੀਂ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਇਕ ਬਹੁਤ ਵਧੀਆ ਖਬਰ ਹੈ। ਦੇਸ਼ ਦੀ ਸਭ ਤੋਂ ਜ਼ਿਆਦਾ ਕਾਰ ਵੇਚਣ ਵਾਲੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੂਕੀ ਨੇ ਆਪਣੀਆਂ ਕਈ ਗੱਡੀਆਂ 'ਤੇ ਡਿਸਕਾਉਂਟ ਆਫਰ ਪੇਸ਼ ਕੀਤਾ ਹੈ। ਇਹ ਡਿਸਕਾਉਂਟ ਆਫਰ ਇਨ੍ਹਾਂ 9 ਮਾਡਲਾਂ ਲਈ ਪੇਸ਼ ਕੀਤਾ ਗਿਆ ਹੈ। ਜਿਨ੍ਹਾਂ ਕਾਰਾਂ 'ਤੇ ਡਿਸਕਾਉਂਟ ਆਫਰ ਪੇਸ਼ ਕੀਤੇ ਜਾ ਰਹੇ ਹਨ ਉਨ੍ਹਾਂ 'ਚ ਮਾਰੂਤੀ ਆਲਟੋ 800, ਮਾਰੂਤੀ ਆਲਟੋ K10, ਮਾਰੂਤੀ ਵੈਗਨ ਆਰ, ਮਾਰੂਤੀ ਸੇਲੇਰਿਓ, ਮਾਰੂਤੀ ਆਰਟਿਗਾ, ਮਾਰੂਤੀ ਸਿਆਜ, ਮਾਰੂਤੀ ਇਗਨਿਸ, ਮਾਰੂਤੀ ਡਿਜ਼ਾਇਰ ਅਤੇ ਮਾਰੂਤੀ ਸਵਿੱਫਟ ਸ਼ਾਮਲ ਹਨ।
ਮਾਰੂਤੀ ਆਲਟੋ 800
ਕੰਪਨੀ ਮਾਰੂਤੀ ਆਲਟੋ 800 'ਤੇ 30 ਹਜ਼ਾਰ ਰੁਪਏ ਦਾ ਡਿਸਕਾਉਂਟ ਆਫਰ ਦੇ ਰਹੀ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਦੇ ਤਹਿਤ ਵੀ 25 ਹਜ਼ਾਰ ਦੀ ਬਚਤ ਹੋਵੇਗੀ। ਐਕਸਚੇਂਜ ਆਫਰ ਸਿਰਫ ਉਨ੍ਹਾਂ ਕਾਰਾਂ ਲਈ ਮਿਲੇਗੀ ਜਿਹੜੀਆਂ ਘੱਟੋ-ਘੱਟ 7 ਸਾਲ ਪੁਰਾਣੀਆਂ ਹੋਣ।
ਮਾਰੂਤੀ ਆਲਟੋ K10
ਮਾਰੂਤੀ ਆਲਟੋ K10 ਦੇ ਮੈਨੂਅਲ ਟਰਾਂਸਮਿਸ਼ਨ (ਐਮ.ਟੀ.) ਮਾਡਲ 'ਤੇ 22 ਹਜ਼ਾਰ ਰੁਪਏ ਦਾ ਨਕਦ ਡਿਕਾਉਂਟ ਦਿੱਤਾ ਜਾ ਰਿਹਾ ਹੈ। ਇਹ ਦੇ ਨਾਲ ਨਾਲ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ(ਏ.ਐੱਮ.ਟੀ.) ਮਾਡਲ 'ਤੇ 27 ਹਜ਼ਾਰ ਦੀ ਨਕਦੀ ਛੂਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਮੈਨੂਅਲ ਟਰਾਂਸਮਿਸ਼ਨ (ਐਮ.ਟੀ.) ਮਾਡਲ 'ਤੇ 30,000 ਰੁਪਏ ਅਤੇ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ(ਏ.ਐੱਮ.ਟੀ.) ਮਾਡਲ 'ਤੇ 35,000 ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ। ਇਸਦੇ ਨਾਲ ਹੀ ਜੇਕਰ ਐਕਸਚੇਂਜ ਕਾਰ 7 ਸਾਲ ਤੋਂ ਜ਼ਿਆਦਾ ਪੁਰਾਣੀ ਹੈ ਤਾਂ ਐਕਸਚੇਂਜ ਮੁੱਲ 10 ਹਜ਼ਾਰ ਰੁਪਏ ਤੋਂ ਘੱਟ ਹੋ ਜਾਵੇਗਾ।
ਮਾਰੂਤੀ ਵੈਗਨਆਰ
ਮਾਰੂਤੀ ਵੈਗਨਆਰ ਦੇ LXI ਪੈਟਰੋਲ ਮਾਡਲ 'ਤੇ 30 ਹਜ਼ਾਰ ਰੁਪਏ ਦਾ ਨਕਦ ਡਿਸਕਾਉਂਟ ਮਿਲ ਰਿਹਾ ਹੈ। ਇਸ ਦੇ ਨਾਲ VXI ਪੈਟਰੋਲ ਮਾਡਲ, ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ(ਏ.ਐੱਮ.ਟੀ.) ਮਾਡਲ ਅਤੇ CNG ਮਾਡਲਾਂ 'ਤੇ 35 ਹਜ਼ਾਰ ਦਾ ਨਕਦ ਡਿਸਕਾਉਂਟ ਆਫਰ ਪੇਸ਼ ਕੀਤਾ ਹੈ। ਸਾਰੇ ਮੈਨੂਅਲ ਟਰਾਂਸਮਿਸ਼ਨ (ਐਮ.ਟੀ.) ਮਾਡਲ 'ਤੇ 30 ਹਜ਼ਾਰ ਰੁਪਏ ਜਦੋਂਕਿ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ(ਏ.ਐੱਮ.ਟੀ.) ਮਾਡਲ 'ਤੇ 35 ਹਜ਼ਾਰ ਦਾ ਐਕਸਚੇਂਜ ਬੋਨਲ ਮਿਲ ਰਿਹਾ ਹੈ।
ਮਾਰੂਤੀ ਸੇਲੇਰਿਓ
ਸੇਲੇਰੀਓ ਦੇ ਮੈਨੂਅਲ ਟਰਾਂਸਮਿਸ਼ਨ ਪੈਟਰੋਲ ਅਤੇ ਸੀ.ਐਨ.ਜੀ. ਮਾਡਲ 'ਤੇ 25 ਹਜ਼ਾਰ ਦੀ ਨਕਦ ਛੂਟ ਮਿਲ ਰਹੀ ਹੈ ਜਦੋਂਕਿ ਆਟੋਮੈਟਿਕ ਵਰਜ਼ਨ 'ਤੇ 30 ਹਜ਼ਾਰ ਦੀ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਮੈਨੂਅਲ ਮਾਡਲ 'ਤੇ 30,000 ਅਤੇ ਆਟੋਮੈਟਿਕ ਕਾਰ ਨੂੰ ਐਕਸਚੇਂਜ ਕਰਨ 'ਤੇ 35 ਹਜ਼ਾਰ ਦਾ ਆਫਰ ਹੈ। ਜੇਕਰ ਐਕਸਚੇਂਜ ਹੋਣ ਵਾਲੀ ਕਾਰ ਸੱਤ ਸਾਲ ਤੋਂ ਵੱਧ ਪੁਰਾਣੀ ਹੈ ਤਾਂ ਐਕਸਚੇਂਜ ਦਾ ਮੁੱਲ 10,000 ਰੁਪਏ ਘੱਟ ਜਾਵੇਗਾ।
ਮਾਰੂਤੀ ਸਿਆਜ
ਮਾਰੂਤੀ ਕਾਰ ਇਸ ਕਾਰ 'ਤੇ ਵੱਡਾ ਆਫਰ ਦੇ ਰਹੀ ਹੈ। ਪੈਟਰੋਲ ਮਾਡਲ ਖਰੀਦਣ 'ਤੇ 40 ਹਜ਼ਾਰ ਅਤੇ ਡੀਜ਼ਲ ਮਾਡਲ ਦੀ ਖਰੀਦ ਕਰਨ 'ਤੇ 70,000 ਦਾ ਨਕਦ ਡਿਸਕਾਉਂਟ ਦੇ ਰਹੀ ਹੈ। ਇਸ ਕਾਰ ਦੇ ਐਕਸਚੇਂਜ 'ਤੇ 50 ਹਜ਼ਾਰ ਦਾ ਸਿੱਧਾ ਆਫਰ ਹੈ।
ਮਾਰੂਤੀ ਆਰਟਿਗਾ
ਮਾਰੂਤੀ ਦੀ ਇਹ ਕਾਰ ਬਹੁਤ ਹੀ ਜਲਦੀ ਆਪਣੇ ਨਵੇਂ ਰੂਪ ਵਿਚ ਸਾਹਮਣੇ ਆਉਣ ਵਾਲੀ ਹੈ। ਇਸ ਲਈ ਕੰਪਨੀ ਇਸਦੇ ਪੈਟਰੋਲ ਮਾਡਲ 'ਤੇ 15,000 ਰੁਪਏ ਅਤੇ ਸੀ.ਐੱਨ.ਜੀ. ਮਾਡਲ 'ਤੇ 10,000 ਰੁਪਏ ਜਦੋਂਕਿ ਡੀਜ਼ਲ ਮਾਡਲ 'ਤੇ 25,000 ਰੁਪਏ ਦਾ ਨਕਦ ਡਿਸਕਾਉਂਟ ਦੇ ਰਹੀ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਦੇ ਤਹਿਤ ਡੀਜ਼ਲ ਕਾਰ 'ਤੇ 35 ਹਜ਼ਾਰ ਅਤੇ ਪੈਟਰੋਲ ਕਾਰ 'ਤੇ 30 ਹਜ਼ਾਰ ਦਾ ਆਫਰ ਹੈ। ਐਕਸਚੇਂਜ ਕਾਰ 7 ਸਾਲ ਤੋਂ ਜ਼ਿਆਦਾ ਪੁਰਾਣੀ ਹੈ ਤਾਂ ਐਕਸਚੇਂਜ ਵੈਲਿਊ 10,000 ਰੁਪਏ ਤੋਂ ਘੱਟ ਹੋ ਜਾਵੇਗੀ।
ਮਾਰੂਤੀ ਇਗਨੀਸ
ਮਾਰੂਤੀ ਇਗਨੀਸ ਦੇ ਸਿਰਫ ਪੈਟਰੋਲ ਮਾਡਲ 'ਤੇ ਹੀ ਨਕਦ ਡਿਸਕਾਉਂਟ ਮਿਲ ਰਿਹਾ ਹੈ। ਇਸ 'ਤੇ 30,000 ਰੁਪਏ ਦਾ ਨਕਦ ਡਿਸਕਾਉਂਟ ਅਤੇ 25 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਵੀ ਮਿਲ ਰਿਹਾ ਹੈ।
ਮਾਰੂਤੀ ਡਿਜ਼ਾਇਰ
ਮਾਰੂਤੀ ਡਿਜ਼ਾਇਰ ਦੇ ਡੀਜ਼ਲ ਮਾਡਲ 'ਤੇ 15 ਹਜ਼ਾਰ ਦਾ ਨਕਦ ਡਿਸਕਾਉਂਟ ਜਦੋਂਕਿ 25 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ।
ਮਾਰੂਤੀ ਸਵਿੱਫਟ
ਮਾਰੂਤੀ ਸਵਿੱਫਟ ਦੇ ਪੈਟਰੋਲ ਮਾਡਲ 'ਤੇ 10 ਹਜ਼ਾਰ ਰੁਪਏ ਦਾ ਨਕਦ ਡਿਸਕਾਉਂਟ ਜਦੋਂਕਿ 20 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ।