GST ਕਾਉਂਸਲ ਦੀ ਬੈਠਕ 'ਚ ਵੱਡਾ ਫੈਸਲਾ, ਹੋਟਲ ਕਿਰਾਏ 'ਤੇ GST ਦਰਾਂ 'ਚ ਵੱਡੀ ਕਟੌਤੀ

Friday, Sep 20, 2019 - 09:03 PM (IST)

GST ਕਾਉਂਸਲ ਦੀ ਬੈਠਕ 'ਚ ਵੱਡਾ ਫੈਸਲਾ, ਹੋਟਲ ਕਿਰਾਏ 'ਤੇ GST ਦਰਾਂ 'ਚ ਵੱਡੀ ਕਟੌਤੀ

ਨਵੀਂ ਦਿੱਲੀ—  ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ 'ਚ ਸ਼ੁੱਕਰਵਾਰ ਨੂੰ ਗੋਆ 'ਚ ਜੀ.ਐੱਸ.ਟੀ. ਦੀ 37ਵੀਂ ਬੈਠਕ ਆਯੋਜਿਤ ਕੀਤੀ ਗਈ। ਜੀ.ਐੱਸ.ਟੀ. ਕਾਉਂਸਲ ਦੀ ਬੈਠਕ 'ਚ ਹੋਟਲ ਕਾਰੋਬਾਰੀਆਂ ਲਈ ਵੱਡਾ ਐਲਾਨ ਕੀਤਾ ਗਿਆ। ਹੋਟਲ ਦੀਆਂ ਜੀ.ਐੱਸ.ਟੀ. ਦਰਾਂ 'ਚ ਵੱਡੀ ਕਟੌਤੀ ਕੀਤੀ ਗਈ।
ਸੂਤਰਾਂ ਮੁਤਾਬਕ 7500 ਰੁਪਏ ਤੋਂ ਹੇਠਾਂ ਹੋਟਲ ਕਿਰਾਏ 'ਤੇ 12 ਫੀਸਦੀ ਜੀ.ਐੱਸ.ਟੀ. ਦੇਣਾ ਹੋਵੇਗਾ, ਜਦਕਿ 7500 ਰੁਪਏ ਤੋਂ ਉੱਪਰ ਵਾਲਿਆਂ ਨੂੰ 18 ਫੀਸਦੀ ਜੀ.ਐੱਸ.ਟੀ. ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਅਰਥਵਿਵਸਥਾ ਦੇ ਸੁਧਾਰ ਲਈ ਸ਼ੁੱਕਰਵਾਰ ਨੂੰ ਕਈ ਵੱਡੇ ਐਲਾਨ ਕੀਤੇ।


author

Inder Prajapati

Content Editor

Related News